ਤਿੰਨ ਮੁੱਖ ਪਾਰਟੀਆਂ ਦੇ ਹੁਣ ਤੱਕ ਜਾਰੀ 25 ਉਮੀਦਵਾਰਾਂ ਦੀ ਸੂਚੀ 'ਚ ਸਿਰਫ ਪ੍ਰਨੀਤ ਕੌਰ ਇਕਲੌਤੀ ਮਹਿਲਾ ਉਮੀਦਵਾਰ
Sunday, Apr 14, 2024 - 05:22 AM (IST)
ਮਲੋਟ (ਜੁਨੇਜਾ) - ਪਾਰਲੀਮੈਂਟ ਚੋਣਾਂ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਵਲੋਂ ਕੁਝ ਸੀਟਾਂ ’ਤੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਪਰ ਸਾਰੀਆਂ ਪਾਰਟੀਆਂ ਵਿਚ ਅਜੇ ਵੀ ਕਈ ਸੀਟਾਂ ਨੂੰ ਲੈ ਕੇ ਦੂਜੀਆਂ ਪਾਰਟੀਆਂ ਦੀ ਸੂਚੀ ਨੂੰ ਲੈ ਕੇ ‘ਪਹਿਲੇ ਆਪ, ਪਹਿਲੇ ਆਪ’ ਵਾਲੀ ਸਥਿਤੀ ਬਣੀ ਹੋਈ ਹੈ। ਜਿਸ ਕਰ ਕੇ ਤਿੰਨ ਮੁੱਖ ਪਾਰਟੀਆਂ ਵਲੋਂ ਵੱਖ-ਵੱਖ ਸੂਚੀਆਂ ਜਾਰੀ ਕਰਨ ਦੇ ਬਾਵਜੂਦ ਇਕ ਹਲਕਾ ਅਜਿਹਾ ਹੈ ਜਿਥੇ ਚਾਰਾਂ ਮੁੱਖ ਪਾਰਟੀਆਂ ’ਚੋਂ ਉਮੀਦਵਾਰ ਦਾ ਐਲਾਨ ਨਹੀਂ ਕੀਤਾ। ਇਨ੍ਹਾਂ ਉਮੀਦਵਾਰਾਂ ਦੀਆਂ ਸੂਚੀਆਂ ਵਿਚ ਜਿਥੇ ਔਰਤਾਂ ਨੂੰ ਅਜੇ ਤੱਕ ਬਣਦੀ ਹਿੱਸੇਦਾਰੀ ਨਹੀਂ ਦਿਖਾਈ ਦੇ ਰਹੀ ਹੈ। ਹਾਲਾਂਕਿ ਵੱਖ-ਵੱਖ ਪਾਰਟੀਆਂ ਨਾਲ ਸਬੰਧਤ ਕਈ ਵੱਡੇ ਸਿਆਸੀ ਕੱਦ ਵਾਲੀਆਂ ਬੀਬੀਆਂ ਨੇ ਉਮੀਦਵਾਰ ਬਨਣਾ ਹੈ। ਪੰਜਾਬ ’ਚ ਆਮ ਆਦਮੀ ਪਾਰਟੀ ਤੇ ਭਾਜਪਾ ਤੋਂ ਬਾਅਦ ਅੱਜ ਅਕਾਲੀ ਦਲ ਨੇ ਵੀ 7 ਹਲਕਿਆਂ ਤੋਂ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਤਿੰਨ ਮੁੱਖ ਪਾਰਟੀਆਂ ਦੇ ਹੁਣ ਤੱਕ ਜਾਰੀ 25 ਉਮੀਦਵਾਰਾਂ ਦੀ ਸੂਚੀ 'ਚ ਸਿਰਫ ਪ੍ਰਨੀਤ ਕੌਰ ਇਕਲੌਤੀ ਮਹਿਲਾ ਉਮੀਦਵਾਰ
ਆਮ ਆਦਮੀ ਪਾਰਟੀ ਨੇ 9 ਭਾਜਪਾ ਨੇ 6 ਤੇ ਅਕਾਲੀ ਦਲ ਦੇ 7 ਉਮੀਦਵਾਰਾਂ ਦੇ ਨਾਂ ਆਉਣ ਤੋਂ ਬਾਅਦ ਤਿੰਨਾਂ ਮੁੱਖ ਪਾਰਟੀਆਂ ਦੇ 25 ਉਮੀਦਵਾਰਾਂ ਤੋਂ ਇਲਾਵਾ ਅਕਾਲੀ ਦਲ ਮਾਨ ਅਤੇ ਬਸਪਾ ਨੇ ਵੀ ਉਮੀਦਵਾਰਾਂ ਦੀ ਘੋਸ਼ਣਾ ਕੀਤੀ ਹੈ। ਕਾਂਗਰਸ ਨੇ ਅਜੇ ਤੱਕ ਆਪਣੇ ਪੱਤੇ ਨਹੀਂ ਖੋਲ੍ਹੇ ਹਨ ਪਰ ਹੁਣ ਤੱਕ ਜਿਹੜੀਆਂ ਤਿੰਨ ਮੁੱਖ ਪਾਰਟੀਆਂ ਨੇ ਉਮੀਦਵਾਰਾਂ ਦਾ ਐਲਾਨ ਕੀਤਾ ਉਸ ਅਨੁਸਾਰ ਸਿਰਫ ਪਟਿਆਲਾ, ਅੰਮ੍ਰਿਤਸਰ ਅਤੇ ਫਰੀਦਕੋਟ ਰਿਜ਼ਰਵ ਹਲਕਿਆਂ ਤੋਂ ਹੀ ਤਿੰਨਾਂ ਮੁੱਖ ਪਾਰਟੀਆਂ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਹੈ ਜਦਕਿ ਬਾਕੀ 10 ’ਚੋਂ 9 ਹਲਕਿਆਂ ਤੋਂ ਕਿਤੇ ਇਕ ਪਾਰਟੀ ਅਤੇ ਕਿਤੇ ਦੋ ਪਾਰਟੀਆਂ ਦੇ ਉਮੀਦਵਾਰ ਸਾਹਮਣੇ ਆਏ ਹਨ ਜਿਸ ਤੋਂ ਲੱਗਦਾ ਹੈ ਕਿ ਜਿਥੇ ਤਿੰਨ ਰਿਜ਼ਰਵ ਹਲਕਿਆਂ ਹੁਸ਼ਿਆਰਪੁਰ ਜਲੰਧਰ ਸਮੇਤ ਬਾਕੀ ਸੀਟਾਂ ’ਤੇ ਸਾਰੀਆਂ ਪਾਰਟੀਆਂ ਵਲੋਂ ਦੂਜੀਆਂ ਪਾਰਟੀਆਂ ਦੇ ਤੰਬੂਆਂ ਵਿਚ ਝਾਤੀਆਂ ਮਾਰੀਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ- ਮੇਲਾ ਘੁੰਮਣ ਗਈ ਨਾਬਾਲਗ ਲੜਕੀ ਨਾਲ ਜ਼ਬਰ-ਜਿਨਾਹ, 5 ਗ੍ਰਿਫ਼ਤਾਰ
ਜਿਸ ਤੋਂ ਲੱਗਦਾ ਹੈ ਕਿ ਇਨ੍ਹਾਂ ਹਲਕਿਆਂ ਤੋਂ ਕਈ ਪਾਰਟੀਆਂ ਦੇ ਉਮੀਦਵਾਰਾਂ ਵਲੋਂ ਪਾਸਾ ਬਦਲਿਆ ਜਾ ਸਕਦਾ ਹੈ। ਪੰਜਾਬ ਦੇ 13 ਹਲਕਿਆਂ ’ਚੋਂ ਇਕੱਲਾ ਫਿਰੋਜ਼ਪੁਰ ਅਜਿਹਾ ਹਲਕਾ ਹੈ ਜਿਥੇ ਅਜੇ ਤੱਕ ਚਾਰਾਂ ਮੁੱਖ ਪਾਰਟੀਆਂ ’ਚੋਂ ਕਿਸੇ ਨੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ। ਸਮਝਿਆ ਜਾ ਰਿਹਾ ਹੈ ਕਿ ਬਠਿੰਡਾ ਜਿਥੋਂ ਆਮ ਆਦਮੀ ਪਾਰਟੀ ਦੇ ਗੁਰਮੀਤ ਸਿੰਘ ਖੁੱਡੀਆਂ ਦੇ ਮੁਕਾਬਲੇ ਅਕਾਲੀ ਪ੍ਰਧਾਨ ਅਤੇ ਕਾਂਗਰਸ ਪ੍ਰਧਾਨ ਦੇ ਪਰਿਵਾਰ ਦਾ ਮੈਂਬਰ ਉਮੀਦਵਾਰ ਵਜੋਂ ਆ ਸਕਦਾ ਹੈ।
ਇਸ ਲਈ ਇਹ ਵੀ ਚਰਚਾ ਹੈ ਕਿ ਅਕਾਲੀ ਦਲ ਤੇ ਕਾਂਗਰਸ ਵਿਚੋਂ ਕਿਸੇ ਪਾਰਟੀ ਵਲੋਂ ਆਪਣੇ ਮੁੱਖ ਉਮੀਦਵਾਰਾਂ ’ਚੋਂ ਬਠਿੰਡਾ ਤੋਂ ਫਿਰੋਜ਼ਪੁਰ ਬਦਲਿਆ ਜਾ ਸਕਦਾ ਹੈ ਜਿਸ ਕਰ ਕੇ ਬਠਿੰਡਾ ਨਹੀਂ ਫਿਰੋਜ਼ਪੁਰ ਵੀ ਪੰਜਾਬ ਦੀ ਹਾਟ ਸੀਟਾਂ ’ਚੋਂ ਇਕ ਬਣ ਸਕਦਾ ਹੈ। ਔਰਤਾਂ ਉਮੀਦਵਾਰਾਂ ਦੀ ਘਾਟ ਰੜਕੀ-ਸਾਰੀਆਂ ਪਾਰਟੀਆਂ ਵਲੋਂ ਔਰਤਾਂ ਲਈ ਸੀਟਾਂ ਰਾਖਵੀਂਆਂ ਦੀ ਵਕਾਲਤ ਕਰਦੀਆਂ ਹਨ ਪਰ ਤਿੰਨਾਂ ਮੁੱਖ ਪਾਰਟੀਆਂ ਵਲੋਂ ਜਾਰੀ 25 ਉਮੀਦਵਾਰਾਂ ’ਚੋਂ ਸਿਰਫ ਪ੍ਰਨੀਤ ਕੌਰ ਇਕਲੌਤੀ ਮਹਿਲਾ ਉਮੀਦਵਾਰ ਹੈ ਜਿਸ ਨੂੰ ਭਾਜਪਾ ਨੇ ਪਟਿਆਲਾ ਤੋਂ ਟਿਕਟ ਦਿੱਤੀ ਹੈ। ਉਂਝ ਇਕ ਦੋ ਦਿਨਾਂ ਵਿਚ ਅਕਾਲੀ ਦਲ ਵਲੋਂ ਹਰਸਿਮਰਤ ਕੌਰ ਬਾਦਲ , ਕਾਂਗਰਸ ਵਲੋਂ ਅੰਮ੍ਰਿਤਾ ਵੜਿੰਗ, ਕਰਮਜੀਤ ਕੌਰ ਤੇ ਭਾਜਪਾ ਦੀ ਪਰਮਪਾਲ ਕੌਰ ਮਲੂਕਾ ਸਮੇਤ ਮਹਿਲਾਂ ਆਗੂਆਂ ਨੂੰ ਉਮੀਦਵਾਰਾਂ ਮੈਦਾਨ ਵਿਚ ਉਤਾਰਨ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ- ਵਿਜੇਵਾੜਾ 'ਚ ਰੋਡ ਸ਼ੋਅ ਦੌਰਾਨ ਪਥਰਾਅ, ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਹੋਏ ਜ਼ਖ਼ਮੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e