ਕੋਰੋਨਾ ਸੰਕਟ ''ਚ ਗਰੀਬਾਂ ਲਈ ਸਹਾਰਾ ਬਣੀ ''ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ''

04/30/2020 6:44:29 PM

ਚੰਡੀਗੜ੍ਹ : ਕੋਰੋਨਾ ਵਾਇਰਸ ਕਾਰਨ ਜਿਥੇ ਦੇਸ਼ ਆਰਥਿਕ ਤੇ ਸਮਾਜਿਕ ਮੁਸ਼ਕਿਲਾਂ ਦਾ ਸਾਹਮਣਾ ਕਰ ਰਿਹਾ ਹੈ, ਉਥੇ ਹੀ 'ਪ੍ਰਧਾਨ ਮੰਤਰੀ ਗਰੀਬ ਕਲਿਆਣਾ ਯੋਜਨਾ' ਕੋਰੋਨਾ ਸੰਕਟ 'ਚ ਗਰੀਬਾਂ ਦਾ ਸਹਾਰਾ ਬਣੀ ਹੈ। 'ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ' ਤਹਿਤ ਰਾਹਤ ਪੈਕੇਜ ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਪੰਜਾਬ ਰਾਜਾਂ ਦੇ ਗ਼ਰੀਬਾਂ ਦੀ ਨਿਰੰਤਰ ਮਦਦ ਕਰ ਰਿਹਾ ਹੈ। ਲਾਕਡਾਊਨ ਦੌਰਾਨ ਅਤੇ ਉਸ ਤੋਂ ਬਾਅਦ ਗ਼ਰੀਬਾਂ ਦੇ ਹਿੱਤਾਂ ਦੀ ਰਾਖੀ ਲਈ, ਭਾਰਤ ਸਰਕਾਰ ਵੱਲੋਂ ਪਿਛਲੇ ਮਹੀਨੇ 'ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ' ਤਹਿਤ 1.7 ਲੱਖ ਕਰੋੜ ਰੁਪਏ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਗਿਆ ਸੀ। ਇਸ ਦੇ ਹਿੱਸੇ ਵਜੋਂ, ਮੁਫ਼ਤ ਅਨਾਜ ਅਤੇ ਨਕਦ ਭੁਗਤਾਨ ਮਹਿਲਾਵਾਂ, ਗ਼ਰੀਬ ਬਜ਼ੁਰਗਾਂ ਤੇ ਕਿਸਾਨਾਂ ਨੂੰ ਦਿੱਤੇ ਜਾ ਰਹੇ ਹਨ। ਇਸ ਖੇਤਰ ਵਿੱਚ ਲਾਭਾਰਥੀਆਂ ਨੇ ਇਸ ਪੈਕੇਜ ਤਹਿਤ ਮਿਲੀ ਮਦਦ 'ਤੇ ਤਸੱਲੀ ਪ੍ਰਗਟਾਈ ਹੈ ਅਤੇ ਨਾਲ ਹੀ ਕੋਵਿਡ–19 ਪ੍ਰਤੀ ਜਾਗਰੂਕਤਾ ਵੀ ਦਿਖਾਈ ਹੈ।

ਹਰਿਆਣਾ ਦੇ ਮੇਵਾਤ ਜ਼ਿਲ੍ਹੇ ਦੀਆਂ ਅਨੇਕ ਔਰਤਾਂ ਨੇ ਰਾਹਤ ਪੈਕੇਜ ਤਹਿਤ ਆਪੋ–ਆਪਣੇ ਜਨ–ਧਨ ਖਾਤਿਆਂ ਵਿੱਚ 500–500 ਰੁਪਏ ਹਾਸਲ ਕੀਤੇ ਹਨ। ਇਹ ਰਕਮ ਲਾਕਡਾਊਨ ਦੇ ਇਨ੍ਹਾਂ ਦਿਨਾਂ ਦੌਰਾਨ ਉਨ੍ਹਾਂ ਲਈ ਰਾਹਤ ਲੈ ਕੇ ਆਈ ਹੈ। ਇਸੇ ਤਰ੍ਹਾਂ ਹਰਿਆਣਾ 'ਚ ਰੇਵਾੜੀ ਜ਼ਿਲ੍ਹੇ ਦੀ ਨਿਵਾਸੀ ਸੁਸ਼ੀਲਾ ਨੇ ਵੀ ਤਸੱਲੀ ਪ੍ਰਗਟਾਉਂਦਿਆਂ ਪੁਸ਼ਟੀ ਕੀਤੀ ਕਿ ਉਨ੍ਹਾਂ ਦੇ ਜਨ–ਧਨ ਖਾਤੇ ਵਿੱਚ ਧਨ ਆਇਆ ਹੈ। ਹਰਿਆਣਾ ਦੀ ਇਕ ਸੁਆਣੀ ਕਮਲਾ ਨੇ ਕਿਹਾ ਕਿ ਉਨ੍ਹਾਂ ਨੂੰ 'ਪੀ. ਐੱਮ ਉੱਜਵਲਾ ਯੋਜਨਾ' ਤਹਿਤ ਇੱਕ ਮੁਫ਼ਤ ਗੈਸ ਸਿਲੰਡਰ ਪ੍ਰਾਪਤ ਹੋਇਆ ਹੈ ਅਤੇ ਖਾਸ ਤੌਰ 'ਤੇ ਮਹਿਲਾਵਾਂ ਲਈ ਸਰਕਾਰ ਦੀ ਇਹ ਇੱਕ ਵੱਡੀ ਮਦਦ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਰਾਸ਼ਨ ਮਿਲਿਆ ਹੈ ਤੇ ਉਨ੍ਹਾਂ ਸਰਕਾਰ ਦੇ ਇਨ੍ਹਾਂ ਕਦਮਾਂ ਦੀ ਸ਼ਲਾਘਾ ਕੀਤੀ।

'ਪੀ. ਐੱਮ ਗ਼ਰੀਬ ਕਲਿਆਣ ਯੋਜਨਾ' ਨੂੰ ਲੋਕਾਂ ਦੱਸਿਆ ਵੱਡੀ ਰਾਹਤ

ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਜ਼ਿਲ੍ਹੇ ਦੀ ਨਿਵਾਸੀ ਅੰਬਿਕਾ ਕੁਮਾਰੀ ਨੇ ਕਿਹਾ ਕਿ 'ਪੀਐੱਮ ਗ਼ਰੀਬ ਕਲਿਆਣ ਯੋਜਨਾ' ਤਹਿਤ ਉਨ੍ਹਾਂ ਦੇ ਜਨ–ਧਨ ਖਾਤੇ ਵਿੱਚ ਆਈ ਇਹ ਰਕਮ ਔਖੇ ਸਮਿਆਂ 'ਚ ਇੱਕ ਵੱਡੀ ਰਾਹਤ ਹੈ। ਕੋਵਿਡ–19 ਬਾਰੇ ਪੁੱਛੇ ਸੁਆਲਾਂ ਦਾ ਜੁਆਬ ਦਿੰਦਿਆਂ ਉਨ੍ਹਾਂ ਇਹ ਵੀ ਕਿਹਾ ਕਿ ਮਾਸਕ ਪਹਿਨਣ ਤੇ ਸਰੀਰਕ–ਦੂਰੀ ਬਣਾ ਕੇ ਰੱਖਣ ਨਾਲ ਕੋਵਿਡ–19 ਤੋਂ ਬਚਣ ਵਿੱਚ ਮਦਦ ਮਿਲ ਸਕਦੀ ਹੈ।
ਹਰਿਆਣਾ ਦੇ ਝੱਜਰ ਜ਼ਿਲ੍ਹੇ ਦੇ ਕਿਸਾਨ ਓਮ ਪ੍ਰਕਾਸ਼ ਨੇ ਕਿਹਾ ਕਿ 'ਪੀਐੱਮ–ਕਿਸਾਨ' ਕਿਸਾਨਾਂ ਲਈ ਇੱਕ ਵਧੀਆ ਯੋਜਨਾ ਹੈ। ਆਪਣੇ ਖਾਤੇ ਵਿੱਚ 2,000 ਰੁਪਏ ਪ੍ਰਾਪਤ ਹੋਣ 'ਤੇ ਭਾਰਤ ਸਰਕਾਰ ਦਾ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਕੰਮ ਕਰਦੇ ਸਮੇਂ ਹਰ ਤਰ੍ਹਾਂ ਦੀਆਂ ਸਾਵਧਾਨੀਆਂ ਰੱਖ ਰਹੇ ਹਨ। ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲ੍ਹੇ ਤੋਂ ਕਿਸਾਨ ਚੰਪਾ ਦੇਵੀ ਨੇ ਕਿਹਾ ਕਿ ਉਨ੍ਹਾਂ ਨੂੰ ਪੀਐੱਮ–ਕਿਸਾਨ ਤਹਿਤ ਮਿਲੀ ਰਕਮ ਬੀਜ ਖ਼ਰੀਦਣ 'ਤੇ ਖ਼ਰਚ ਕੀਤੀ ਸੀ ਤੇ ਉਨ੍ਹਾਂ ਇਸ ਉੱਤੇ ਖੁਸ਼ੀ ਦਾ ਇਜ਼ਹਾਰ ਕੀਤਾ।

ਇਹ ਕਦਮ ਸਰਕਾਰ ਵੱਲੋਂ ਲਾਕਡਾਊਨ ਦੇ ਸਮੇਂ ਦੌਰਾਨ ਲੋਕਾਂ ਨੂੰ ਰਾਹਤ ਦੇਣ ਲਈ ਚੁੱਕੇ ਕਦਮਾਂ ਦੀ ਇੱਕ ਲੜੀ ਦਾ ਹਿੱਸਾ ਹਨ। ਟੈਕਨੋਲੋਜੀ ਦੀ ਵਰਤੋਂ ਨਾਲ 'ਆਰੋਗਯ–ਸੇਤੂ' ਐਪ ਦੀ ਸ਼ੁਰੂਆਤ ਵੀ ਕੀਤੀ ਗਈ ਸੀ, ਜੋ ਬਲੂਟੁੱਥ ਟੈਕਨਾਲੋਜੀ, ਐਲਗੋਰਿਦਮਸ ਤੇ ਆਰਟੀਫਿਸ਼ਲ ਇੰਟੈਲੀਜੈਂਸ ਜਿਹੀ ਆਧੁਨਿਕ ਟੈਕਨੋਲੋਜੀ ਦੀ ਵਰਤੋਂ ਕਰਦੀ ਹੈ; ਜੋ ਆਮ ਲੋਕਾਂ ਨੂੰ ਕੋਰੋਨਾ ਵਾਇਰਸ ਦੀ ਛੂਤ ਫੜਨ ਦੇ ਖ਼ਤਰੇ ਤੋਂ ਬਚਾਉਣ ਲਈ ਖੁਦ ਦਾ ਮੁੱਲਾਂਕਣ ਕਰਨ ਦੇ ਯੋਗ ਬਣਾਉਂਦੀ ਹੈ।


Deepak Kumar

Content Editor

Related News