ਜ਼ੀਰਾ ਸ਼ਰਾਬ ਫੈਕਟਰੀ ਨੂੰ ਲੈ ਕੇ ਸਖ਼ਤ ਹੋਇਆ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਜਾਰੀ ਕੀਤੇ ਇਹ ਨਿਰਦੇਸ਼
Wednesday, May 24, 2023 - 02:38 PM (IST)
ਫਿਰੋਜ਼ਪੁਰ : ਫਿਰੋਜ਼ਪੁਰ ਦੇ ਜ਼ੀਰਾ 'ਚ ਸਥਿਤ ਮਾਲਬੋਰਸ ਸ਼ਰਾਬ ਫੈਕਟਰੀ ਸਬੰਧੀ ਜ਼ਮੀਨੀ ਮੁਲਾਂਕਣ ਕੀਤੇ ਜਾਣ ਤੋਂ ਬਾਅਦ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ. ਪੀ. ਸੀ. ਬੀ.) ਨੇ ਪੀ. ਪੀ. ਸੀ. ਬੀ. (ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ) ਨੂੰ ਜ਼ੀਰਾ ਵਿੱਚ ਈਥਾਨੌਲ ਪਲਾਂਟ ਦੇ ਆਲੇ-ਦੁਆਲੇ ਦੇ ਪਿੰਡਾਂ ਦੀ ਵਿਸਤ੍ਰਿਤ ਵਾਤਾਵਰਣ ਸਾਈਟ ਮੁਲਾਂਕਣ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਬੋਰਡ ਨੇ ਦੂਸ਼ਿਤ ਧਰਤੀ ਹੇਠਲੇ ਪਾਣੀ ਅਤੇ ਮਿੱਟੀ ਦੇ ਮੁਲਾਂਕਣ ਅਤੇ ਉਪਚਾਰ ਵਿੱਚ ਮਾਹਿਰ ਇਕ ਪੇਸ਼ੇਵਰ ਏਜੰਸੀ ਨੂੰ ਸ਼ਾਮਲ ਕਰਕੇ ਮਿਆਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਜਿਹਾ ਕਰਨ ਲਈ ਅਤੇ 60 ਦਿਨਾਂ ਅੰਦਰ ਇਸ ਦੀ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ।
ਇਹ ਵੀ ਪੜ੍ਹੋ- ਪੰਜਾਬ ਸਰਕਾਰ ਨੇ ਲਿਆ ਅਹਿਮ ਫ਼ੈਸਲਾ, ਮਾਲਵਾ ਦੇ ਇਨ੍ਹਾਂ 2 ਜ਼ਿਲ੍ਹਿਆਂ ਦੇ ਲੋਕਾਂ ਨੂੰ ਮਿਲੇਗੀ ਵੱਡੀ ਰਾਹਤ
ਸੀ. ਪੀ. ਸੀ. ਬੀ. ਨੇ ਰਾਜ ਬੋਰਡ ਨੂੰ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਯੂਨਿਤ ਆਪਣੇ ਅਦਾਰੇ ਵਿੱਚ ਅਤੇ ਆਲੇ-ਦੁਆਲੇ ਦੇ ਜ਼ਮੀਨ ਹੇਠਲੇ ਪਾਣੀ ਦੇ ਦੂਸ਼ਿਤ ਖੇਤਰ ਦੇ ਇਲਾਜ ਲਈ ਇਕ ਡੀ. ਪੀ. ਆਰ. ਜਮ੍ਹਾਂ ਕਰੇ ਅਤੇ ਪੀ. ਪੀ. ਸੀ. ਬੀ. ਦੀ ਨਿਗਰਾਨੀ ਹੇਠ ਕੰਮ ਨੂੰ ਸਮਾਂਬੱਧ ਢੰਗ ਨਾਲ ਪੂਰਾ ਕਰੇ ਤੇ ਪਲਾਂਟ ਵੱਲੋਂ ਹੀ ਸਾਰੇ ਇਲਾਜ ਦੇ ਖ਼ਰਚਾ ਭੁਗਤਣਾ ਪਵੇਗਾ। ਸੀ. ਪੀ. ਸੀ. ਬੀ. ਨੇ ਪੀ. ਪੀ. ਸੀ. ਬੀ. ਨੂੰ ਵਾਤਾਵਰਨ ਨੂੰ ਨੁਕਸਾਨ ਪਹੁੰਚਾਉਣ ਅਤੇ ਧਰਤੀ ਹੇਠਲੇ ਪਾਣੀ ਨੂੰ ਦੂਸ਼ਿਤ ਕਰਨ ਲਈ ਵਾਤਾਵਰਨ ਮੁਆਵਜ਼ਾ ਦੇਣ ਜਾਂ ਕਾਨੂੰਨੀ ਕਾਰਵਾਈ ਸ਼ੁਰੂ ਕਰਨ ਲਈ ਵੀ ਕਿਹਾ ਹੈ। ਕੇਂਦਰੀ ਏਜੰਸੀ ਨੇ ਪੀ. ਸੀ. ਬੀ. ਸੀ. ਨੂੰ ਆਪਣੀ ਨਿਰੀਖਣ ਰਿਪੋਰਟ ਵਿਚ ਦਰਜ ਕੀਤੀਆਂ ਉਲੰਘਣਾਵਾਂ 'ਤੇ ਵਿਚਾਰ ਕਰਨ ਅਤੇ ਮਾਲਬੋਰਸ ਇੰਟਰਨੈਸ਼ਨਲ ਵੱਲੋਂ ਚਲਾਏ ਜਾ ਰਹੇ ਈਥਾਨੌਲ ਪਲਾਂਟ ਅਤੇ ਡਿਸਟਿਲਰੀ ਨੂੰ ਪ੍ਰਭਾਵਤ ਸਾਈਟ ਨੂੰ ਦੂਸ਼ਿਤ ਕਰਨ ਲਈ ਉੁਪਚਾਰਤ ਉਪਾਅ ਕਰਨ ਅਤੇ ਉਲੰਘਣਾਨਾਂ ਦੀ ਪਾਲਣਾ ਕਰਨ ਲਈ ਉਚਿਤ ਨਿਰਦੇਸ਼ ਜਾਰੀ ਕਰਨ ਲਈ ਕਿਹਾ ਹੈ।
ਇਹ ਵੀ ਪੜ੍ਹੋ- ਹੁਣ ਆਇਆ ਸਵਾਦ! ਫ੍ਰੀ ਗੋਲ-ਗੱਪੇ ਖਾ ਕੇ ਭੱਜਿਆ ਪੰਜਾਬ ਪੁਲਸ ਦਾ ਮੁਲਾਜ਼ਮ, 20 ਰੁਪਏ ਕਰਕੇ ਲਾਈਨ ਹਾਜ਼ਰ
ਸੀ. ਪੀ. ਸੀ. ਬੀ. ਨੇ ਪ੍ਰਭਾਵਿਤ ਖੇਤਰ ਵਿੱਚ ਲਗਾਏ ਗਏ ਬੋਰਵੈੱਲਾਂ ਵਿੱਚ ਪੀਣ ਵਾਲੇ ਪਾਣੀ ਦੀ ਗੁਣਵੱਤਾ ਦੇ ਮਾਪਦੰਡਾਂ ਦਾ ਵਿਸ਼ਲੇਸ਼ਣ ਕਰਨ ਲਈ ਜਲ ਸਪਲਾਈ ਵਿਭਾਗ ਨੂੰ ਉਚਿਤ ਨਿਰਦੇਸ਼ਾਂ ਦਿੱਤੇ ਹਨ। ਇਸ ਤੋਂ ਇਲਾਵਾ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮਾਪਦੰਡਾਂ ਦੀ ਪਾਲਣਾ 'ਤੇ ਨਿਰਭਰ ਕਰਦਿਆਂ, ਬੋਰਵੈੱਲਾਂ ਤੋਂ ਪਾਣੀ ਦੀ ਵਰਤੋਂ 'ਤੇ ਪਾਬੰਦੀ ਲਗਾਈ ਜਾ ਸਕਦੀ ਹੈ ਤੇ ਪਲਾਂਟ ਅਥਾਰਟੀਆਂ ਨੂੰ ਪ੍ਰਭਾਵਿਤ ਪਿੰਡਾਂ ਨੂੰ ਪੀਣ ਵਾਲੇ ਸੁਰੱਖਿਅਤ ਪਾਣੀ ਦੇ ਵਿਕਲਪਕ ਸਰੋਤ ਪ੍ਰਦਾਨ ਕਰਨੇ ਚਾਹੀਦੇ ਹਨ। ਅਣਅਧਿਕਾਰਤ ਬੋਰਵੈੱਲਾਂ ਦੀ ਵਰਤੋਂ ਬਾਰੇ ਰਿਪੋਰਟਾਂ ਬਾਰੇ ਸੀ.ਪੀ. ਸੀ. ਬੀ. ਨੇ ਕਿਹਾ ਹੈ ਕਿ ਭੂਮੀਗਤ ਵਿਭਾਗ ਨੂੰ ਅਜਿਹੇ ਬੋਰਵੈੱਲਾਂ ਨੂੰ ਸੀਲ ਕਰਨਾ ਚਾਹੀਦਾ ਹੈ। ਹਾਲਾਂਕਿ ਪੀ. ਪੀ. ਸੀ. ਬੀ. ਦਾ ਕੋਈ ਵੀ ਅਧਿਕਾਰੀ ਉਪਰੋਕਤ ਘਟਨਾਕ੍ਰਮ ਦੀ ਪੁਸ਼ਟੀ ਕਰਨ ਲਈ ਰਿਕਾਰਡ 'ਤੇ ਨਹੀਂ ਆਇਆ ਪਰ ਸੂਤਰਾਂ ਨੇ ਕਿਹਾ ਕਿ ਪੀ. ਪੀ. ਸੀ. ਬੀ. ਵੱਲੋਂ ਸੀ. ਪੀ. ਸੀ. ਬੀ. ਦੀਆਂ ਹਦਾਇਤਾਂ ਅਨੁਸਾਰ ਜਲਦੀ ਹੀ ਪਲਾਂਟ ਨੂੰ ਨੋਟਿਸ ਜਾਰੀ ਕਰਨ ਦੀ ਸੰਭਾਵਨਾ ਹੈ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।