ਪੰਜਾਬ ਦੇ ਲੋਕਾਂ ਲਈ ਬੁਰੀ ਖ਼ਬਰ, ਕੋਲਾ ਸੰਕਟ ਕਾਰਨ ਬਿਜਲੀ ਦੇ ਵੱਡੇ ਕੱਟ ਲੱਗਣ ਦਾ ਖ਼ਦਸ਼ਾ

Thursday, Mar 17, 2022 - 09:45 AM (IST)

ਪੰਜਾਬ ਦੇ ਲੋਕਾਂ ਲਈ ਬੁਰੀ ਖ਼ਬਰ, ਕੋਲਾ ਸੰਕਟ ਕਾਰਨ ਬਿਜਲੀ ਦੇ ਵੱਡੇ ਕੱਟ ਲੱਗਣ ਦਾ ਖ਼ਦਸ਼ਾ

ਪਟਿਆਲਾ (ਜ. ਬ.) : ਪੰਜਾਬ ’ਚ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਨੇ ਅਧਿਕਾਰਤ ਤੌਰ ’ਤੇ ਕੱਟ ਲਗਾਉਣੇ ਸ਼ੁਰੂ ਕਰ ਦਿੱਤੇ ਹਨ। ਬੀਤੇ ਦਿਨ ਪਾਵਰਕਾਮ ਨੇ 32 ਮਿਲੀਅਨ ਯੂਨਿਟ ਦੀ ਘਾਟ ਪੂਰੀ ਕਰਨ ਵਾਸਤੇ ਕੱਟ ਲਗਾਏ। ਪਾਵਰਕਾਮ ਦੀ ਰਿਪੋਰਟ ਮੁਤਾਬਕ ਪਾਵਰਕਾਮ ਕੋਲ ਬੀਤੇ ਦਿਨ ਬਿਜਲੀ ਦੀ 1630 ਮਿਲੀਅਨ ਯੂਨਿਟ ਸੀ, ਜਦੋਂ ਕਿ ਸਪਲਾਈ 1598 ਮਿਲੀਅਨ ਯੂਨਿਟ ਸੀ, ਜਿਸ ਕਾਰਨ ਇਹ ਕੱਟ ਲਗਾਉਣੇ ਪਏ। ਇਸ ਰਿਪੋਰਟ ਮੁਤਾਬਕ ਪਾਵਰਕਾਮ ਨੇ ਬੀਤੇ ਦਿਨ 24 ਘੰਟੇ ਸਪਲਾਈ ਵਿਚ 2 ਘੰਟੇ 22 ਮਿੰਟ ਦੇ ਕੱਟ ਲਗਾਏ।

ਇਹ ਵੀ ਪੜ੍ਹੋ : 'ਮਿਸ ਪੰਜਾਬਣ' ਮੁਕਾਬਲੇ ਦੇ ਨਾਂ 'ਤੇ ਅੱਤਿਆਚਾਰ! ਕੋਰਟ ਦੇ ਦਖ਼ਲ ਮਗਰੋਂ ਰਿਹਾਅ ਹੋਈ ਕੁੜੀ ਨੇ ਕੀਤੇ ਖ਼ੁਲਾਸੇ

ਸੂਤਰਾਂ ਦੀ ਮੰਨੀਏ ਤਾਂ ਪਾਵਰਕਾਮ ਝੋਨੇ ਦੇ ਸੀਜ਼ਨ ’ਚ ਬਿਜਲੀ ਦੀ ਮੰਗ ਪੂਰੀ ਕਰਨ ਵਾਸਤੇ ਬਿਜਲੀ ਖ਼ਰੀਦ ਸਮਝੌਤੇ ਕਰਨ ’ਚ ਜੁੱਟਿਆ ਹੈ ਪਰ ਬਿਜਲੀ ਕਾਰੀਡੋਰ ਦੀ ਸਮਰੱਥਾ ਘੱਟ ਹੋਣ ਕਾਰਨ ਸੂਬੇ ਨੂੰ ਲੋੜੀਂਦੀ ਬਿਜਲੀ ਸਪਲਾਈ ਨਹੀਂ ਮਿਲ ਸਕਦੀ। ਅਜਿਹੀ ਸੰਭਾਵਨਾ ਹੈ ਕਿ ਜੁਲਾਈ ਤੱਕ ਟਰਾਂਸਕੋ ਇਹ ਸਮਰੱਥਾ ਮੰਗ ਅਨੁਸਾਰ ਪੂਰੀ ਕਰਨ ’ਚ ਸਫ਼ਲ ਹੋਵੇਗਾ। ਇਸ ਵੇਲੇ ਪੰਜਾਬ ਦੇ ਥਰਮਲ ਪਲਾਂਟਾਂ ਨੂੰ ਕੋਲੇ ਦੀ ਘਾਟ ਦਾ ਸੰਕਟ ਦਰਪੇਸ਼ ਹੈ।

ਇਹ ਵੀ ਪੜ੍ਹੋ : 'ਭਗਵੰਤ ਮਾਨ' ਦੇ ਸਹੁੰ ਚੁੱਕ ਸਮਾਰੋਹ ਨਾਲ ਜੁੜਿਆ 'ਨਵਜੋਤ ਸਿੱਧੂ' ਦੇ ਅਸਤੀਫ਼ੇ ਦਾ ਕੁਨੈਕਸ਼ਨ

ਇਸ ਵੇਲੇ ਪ੍ਰਾਈਵੇਟ ਸੈਕਟਰ ਦੇ ਗੋਇੰਦਵਾਲ ਸਾਹਿਬ ਪਲਾਂਟ ’ਚ ਸਿਰਫ 0.5 ਦਿਨ ਦਾ ਕੋਲਾ ਬਚਿਆ ਹੈ, ਤਲਵੰਡੀ ਸਾਬੋ ’ਚ 1.8 ਦਿਨ ਅਤੇ ਰਾਜਪੁਰਾ ਥਰਮਲ ਪਲਾਂਟ ਕੋਲ 7.8 ਦਿਨ ਦਾ ਕੋਲਾ ਬਚਿਆ ਹੈ। ਇਸ ਵੇਲੇ ਕੋਲੇ ਦੀਆਂ ਦਰਾਂ ਵੀ ਆਸਮਾਨੀ ਚੜ੍ਹ ਗਈਆਂ ਹਨ। ਪੰਜਾਬ ਦੀ ਬਿਜਲੀ ਸਪਲਾਈ ਮੁੱਖ ਤੌਰ ’ਤੇ ਤਿੰਨੇ ਪ੍ਰਾਈਵੇਟ ਥਰਮਲਾਂ ’ਤੇ ਨਿਰਭਰ ਹੈ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ ਦੀ 16ਵੀਂ ਵਿਧਾਨ ਸਭਾ ਦਾ ਪਹਿਲਾ ਇਜਲਾਸ ਅੱਜ, ਨਵੇਂ ਵਿਧਾਇਕ ਚੁੱਕਣਗੇ ਸਹੁੰ

ਸਰਕਾਰੀ ਖੇਤਰ ਦੇ ਪਲਾਂਟਾਂ ਤੋਂ ਪਾਵਰਕਾਮ ਨਾਂਹ ਬਰਾਬਰ ਉਤਪਾਦਨ ਲੈਂਦਾ ਹੈ। ਆਉਂਦੇ ਦਿਨਾਂ ’ਚ ਗਰਮੀ ਵੱਧਣ ਨਾਲ ਬਿਜਲੀ ਦੀ ਮੰਗ ਹੋਰ ਵੱਧਣ ਦੇ ਆਸਾਰ ਹਨ। ਇਸ ਨਾਲ ਪਾਵਰਕਾਮ ਕਿਵੇਂ ਨਜਿੱਠਦਾ ਹੈ, ਇਸ ’ਤੇ ਸਭ ਦੀ ਨਜ਼ਰ ਰਹੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News