'ਡਿਫਾਲਟਰਾਂ' ਖ਼ਿਲਾਫ਼ ਪਾਵਰਕਾਮ ਨੇ ਤੇਜ਼ ਕੀਤੀ ਕਾਰਵਾਈ, ਧੜਾਧੜ ਕੱਟੇ ਜਾ ਰਹੇ ਕੁਨੈਕਸ਼ਨ
Monday, Oct 14, 2024 - 05:29 AM (IST)
ਜਲੰਧਰ (ਪੁਨੀਤ)- ਪਾਵਰਕਾਮ ਨੇ 5.50 ਕਰੋੜ ਰੁਪਏ ਤੋਂ ਵੱਧ ਦੀ ਮੌਜੂਦਾ ਬਕਾਇਆ ਵਸੂਲੀ ਸਬੰਧੀ ਮੁਹਿੰਮ ਤੇਜ਼ ਕਰ ਦਿੱਤੀ ਹੈ, ਜਿਸ ਕਾਰਨ ਉੱਤਰੀ ਜ਼ੋਨ ਜਲੰਧਰ ਅਧੀਨ 350 ਤੋਂ ਵੱਧ ਕੁਨੈਕਸ਼ਨ ਕੱਟੇ ਜਾ ਚੁੱਕੇ ਹਨ, ਜਿਨ੍ਹਾਂ ਵਿਚ ਮੁੱਖ ਤੌਰ ’ਤੇ ਲੰਬੇ ਸਮੇਂ ਤੋਂ ਡਿਫਾਲਟਰ ਹਨ। ਵਿਭਾਗ ਮੁੱਖ ਤੌਰ ’ਤੇ ਉਦਯੋਗਾਂ ਦੇ ਕੁਨੈਕਸ਼ਨਾਂ ’ਤੇ ਧਿਆਨ ਦੇ ਰਿਹਾ ਹੈ।
ਵਿਭਾਗ ਵੱਲੋਂ ਤਿਆਰ ਕੀਤੀਆਂ ਗਈਆਂ ਸੂਚੀਆਂ ਵਿਚ ਉੱਤਰੀ ਜ਼ੋਨ ਦੇ 650 ਤੋਂ ਵੱਧ ਖਪਤਕਾਰ ਸ਼ਾਮਲ ਹਨ, ਜਿਨ੍ਹਾਂ ਖ਼ਿਲਾਫ਼ ਸੋਮਵਾਰ ਸਵੇਰ ਤੋਂ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਹਰੇਕ ਡਿਵੀਜ਼ਨ ਦੇ ਅਧਿਕਾਰੀਆਂ ਨੂੰ ਰਿਕਵਰੀ ਆਪ੍ਰੇਸ਼ਨ ਦੀ ਅਗਵਾਈ ਕਰਨ ਦੇ ਆਦੇਸ਼ ਦਿੱਤੇ ਗਏ ਹਨ।
15 ਲੱਖ ਰੁਪਏ ਤੋਂ ਵੱਧ ਦੇ ਕੁਨੈਕਸ਼ਨ ਹੋਣ ਦੀ ਸੂਰਤ ਵਿਚ ਐਕਸੀਅਨ ਨੂੰ ਮੌਕੇ ’ਤੇ ਜਾਣਾ ਪਵੇਗਾ ਜਦਕਿ 5 ਲੱਖ ਰੁਪਏ ਤੱਕ ਦੇ ਬਿਜਲੀ ਕੁਨੈਕਸ਼ਨ ਕੱਟਣ ਦੀ ਸੂਰਤ ਵਿਚ ਐੱਸ.ਡੀ.ਓ. ਨੂੰ ਮੌਕੇ ’ਤੇ ਹਾਜ਼ਰ ਰਹਿਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਤੋਂ ਇਲਾਵਾ 5 ਲੱਖ ਰੁਪਏ ਤੋਂ ਘੱਟ ਦੇ ਕੁਨੈਕਸ਼ਨਾਂ ਲਈ ਜੇ.ਈ. ਨੂੰ ਕਾਰਵਾਈ ਕਰਨੀ ਪਵੇਗੀ।
ਅਧਿਕਾਰੀਆਂ ਨੇ ਦੱਸਿਆ ਕਿ ਜ਼ੋਨ ਅਧੀਨ ਪਾਵਰਕਾਮ ਨੇ ਨਵੇਂ ਬਿੱਲਾਂ ਦੀ 5 ਕਰੋੜ ਰੁਪਏ ਤੋਂ ਵੱਧ ਦੀ ਵਸੂਲੀ ਕਰਨੀ ਹੈ ਜਦਕਿ ਪੁਰਾਣੇ ਬਕਾਇਆ ਬਿੱਲਾਂ ਦੀ ਰਕਮ ਇਸ ਤੋਂ ਕਿਤੇ ਵੱਧ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਭਾਜਪਾ ਆਗੂ ਦੇ ਸਰਕਾਰੀ ਗੰਨਮੈਨ ਨੇ ਡਿਊਟੀ 'ਤੇ ਜਾਂਦੇ ਸਮੇਂ ਮੱਥੇ 'ਚ ਮਾਰੀ ਗੋ.ਲ਼ੀ, ਗੱਡੀ 'ਚ ਮਿਲੀ ਲਾ.ਸ਼
ਜ਼ੋਨ ਦਫ਼ਤਰ ਵਿਚ ਸ਼ੁੱਕਰਵਾਰ ਨੂੰ ਰਿਕਵਰੀ ਸਬੰਧੀ ਇਕ ਅਹਿਮ ਮੀਟਿੰਗ ਬੁਲਾਈ ਗਈ, ਜਿਸ ਵਿਚ ਅਧਿਕਾਰੀਆਂ ਨੂੰ ਰਿਕਵਰੀ ਵਿਚ ਤੇਜ਼ੀ ਲਿਆਉਣ ਲਈ ਕਿਹਾ ਗਿਆ। ਰਿਕਵਰੀ ਕਰਨ ਸਬੰਧੀ ਡਿਵੀਜ਼ਨ ਦੇ ਹਰ ਐਕਸੀਅਨ, ਐੱਸ.ਡੀ.ਓ. ਫੀਲਡ ਵਿਚ ਜਾਣਾ ਲਾਜ਼ਮੀ ਕਰ ਦਿੱਤਾ ਗਿਆ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਹਰੇਕ ਡਵੀਜ਼ਨ ਵਿਚ 4 ਦੇ ਕਰੀਬ ਐੱਸ.ਡੀ.ਓ. ਤੇ ਇਸ ਤੋਂ ਦੁੱਗਣੇ ਜੇ.ਈ. ਨੌਕਰੀ ਕਰਦੇ ਹਨ। ਜੇਕਰ ਹਰੇਕ ਅਧਿਕਾਰੀ ਔਸਤਨ 20 ਕੁਨੈਕਸ਼ਨਾਂ ’ਤੇ ਧਿਆਨ ਦਿੰਦਾ ਹੈ ਤਾਂ ਟੀਚੇ ਤੋਂ ਵੱਧ ਕੁਨੈਕਸ਼ਨ ਕੱਟੇ ਜਾ ਸਕਦੇ ਹਨ।
ਇਹ ਵੀ ਪੜ੍ਹੋ- ਪੰਜਾਬ ਦਾ ਅਨੋਖਾ ਪਿੰਡ, ਜਿੱਥੇ ਪੰਚਾਇਤੀ ਚੋਣਾਂ 'ਚ ਮਾਂ-ਪੁੱਤ ਹੋਣਗੇ ਆਹਮੋ-ਸਾਹਮਣੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e