ਪਾਵਰਕਾਮ ਪੈਨਸ਼ਨਰਜ਼ ਨੇ ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ

Tuesday, Jul 10, 2018 - 03:55 AM (IST)

ਪਾਵਰਕਾਮ ਪੈਨਸ਼ਨਰਜ਼ ਨੇ ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ

ਮੁਕੇਰੀਆਂ, (ਜੱਜ)- ਪਾਵਰਕਾਮ ਪੈਨਸ਼ਨਰਜ਼ ਐਸੋਸੀਏਸ਼ਨ ਮੰਡੀ ਮੁਕੇਰੀਆਂ ਦੀ ਮੀਟਿੰਗ ਪ੍ਰਧਾਨ ਤਰਸੇਮ ਲਾਲ ਹਰਚੰਦ ਦੀ ਪ੍ਰਧਾਨਗੀ ਹੇਠ ਹੋਈ। ਜਿਸ ’ਚ ਸਮੂਹ ਮੈਂਬਰਾਂ ਨੇ ਭਾਗ ਲਿਆ। ਬੈਠਕ ਦੌਰਾਨ ਸਮੂਹ ਪੈਨਸ਼ਨਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। 
ਮੀਟਿੰਗ ’ਚ ਸਰਕਲ ਪ੍ਰਧਾਨ ਡੀ.ਕੇ ਮਹਿਤਾ, ਕੈਸ਼ੀਅਰ ਤ੍ਰਿਲੋਚਨ ਸਿੰਘ, ਪ੍ਰਧਾਨ ਤਰਸੇਮ ਲਾਲ ਹਰਚੰਦ, ਠਾਕੁਰ ਸਤਵੀਰ ਸਿੰਘ, ਸੌਦਾਗਰ ਸਿੰਘ, ਰੂਪ ਲਾਲ, ਮਹਿਲ ਸਿੰਘ, ਨਰਿੰਦਰ ਸਿੰਘ ਮੁਲਤਾਨੀ, ਲਖਵਿੰਦਰ ਸਿੰਘ ਪਨਖੂਹ, ਮਹਿੰਦਰ ਨੇ ਕਿਹਾ ਕਿ ਪਾਵਰਕਾਮ ਪੈਨਸ਼ਨਰਜ਼ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਸੰਘਰਸ਼ ਕਰਦੇ ਆ ਰਹੇ ਹਨ ਪਰ ਸਰਕਾਰ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ, ਜਿਸ ਕਾਰਨ ਪੈਨਸ਼ਨਰਾਂ ’ਚ ਸਰਕਾਰ ਪ੍ਰਤੀ ਰੋਹ ਹੈ। ਇਸ ਸਮੇਂ ਸਰਪ੍ਰਸਤ ਰੂਪ ਲਾਲ, ਸੋਮਰਾਜ, ਸਤਪਾਲ ਬਾਬਾ ਪ੍ਰੈਸ ਸਕੱਤਰ, ਨਰਿੰਦਰ ਸਿੰਘ, ਈਸ਼ਵਰ ਕੁਮਾਰ, ਨੀਲਮ ਹਾਜਨ, ਯਸ਼ ਕੌਰ, ਸਤਿਆ ਦੇਵੀ, ਮਹਿੰਦਰ ਸਿੰਘ ਆਦਿ ਹਾਜ਼ਰ ਸਨ।


Related News