ਪਾਵਰਕਾਮ ਨੇ 5 ਲੱਖ ਤੋਂ ਵੱਧ ਬਕਾਏ ਵਾਲੇ ਸੈਂਕੜੇ ਖ਼ਪਤਕਾਰਾਂ ਦੇ ਕੁਨੈਕਸ਼ਨ ਕੱਟੇ

04/29/2022 9:34:24 AM

ਚੰਡੀਗੜ੍ਹ/ਪਟਿਆਲਾ (ਜ. ਬ.) : ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਨੇ ਬਿਜਲੀ ਮੰਤਰੀ ਹਰਭਜਨ ਸਿੰਘ ਈ. ਟੀ. ਓ. ਵੱਲੋਂ 15 ਦਿਨਾਂ ’ਚ ਬਿਜਲੀ ਦੇ ਬਕਾਇਆ ਬਿੱਲਾਂ ਦੀ ਵਸੂਲੀ ਦੇ ਹੁਕਮ ਮਿਲਣ ਤੋਂ ਬਾਅਦ ਹੁਣ 5 ਲੱਖ ਰੁਪਏ ਅਤੇ ਇਸ ਤੋਂ ਵੱਧ ਬਿਜਲੀ ਬਿੱਲ ਦੇ ਬਕਾਏ ਵਾਲੇ ਖ਼ਪਤਕਾਰਾਂ ’ਤੇ ਖ਼ਿਲਾਫ਼ ਮੁਹਿੰਮ ਕੇਂਦਰਿਤ ਕਰ ਦਿੱਤੀ ਹੈ। ਪਿਛਲੇ ਤਕਰੀਬਨ ਇਕ ਹਫ਼ਤੇ ’ਚ ਉਨ੍ਹਾਂ ਸੈਂਕੜੇ ਖ਼ਪਤਕਾਰਾਂ ਦੇ ਬਿਜਲੀ ਕੁਨੈਕਸ਼ਨ ਕੱਟ ਦਿੱਤੇ ਹਨ, ਜਿਨ੍ਹਾਂ ਨੇ ਬਿਜਲੀ ਬਿੱਲ ਨਹੀਂ ਭਰੇ। ਪਾਵਰਕਾਮ ਦੀ ਰਿਪੋਰਟ ਮੁਤਾਬਕ 28 ਅਪ੍ਰੈਲ ਤੱਕ ਇਸ ਨੇ ਵੈਸਟ ਜ਼ੋਨ ਵਿਚ 111 ਕੁਨੈਕਸ਼ਨ ਕੱਟੇ ਹਨ, ਜਿਨ੍ਹਾਂ ’ਚ ਬਠਿੰਡਾ ’ਚ 11, ਫਰੀਦਕੋਟ ਵਿਚ 4, ਫਿਰੋਜ਼ਪੁਰ 20 ਅਤੇ ਸ੍ਰੀ ਮੁਕਤਸਰ ਸਾਹਿਬ 76 ਕੁਨੈਕਸ਼ਨ ਸ਼ਾਮਲ ਹਨ।

ਇਹ ਵੀ ਪੜ੍ਹੋ : ਆਨਲਾਈਨ ਪੜ੍ਹਾਈ 'ਤੇ ਨਿੱਜੀ ਸਕੂਲਾਂ ਦੀ ਦੋ-ਟੁੱਕ, 'ਵੈਕਸੀਨ ਲਵਾ ਕੇ ਬੱਚੇ ਸਕੂਲ ਭੇਜੋ, ਨਹੀਂ ਤਾਂ ਲੱਗੇਗੀ ਗੈਰ-ਹਾਜ਼ਰੀ

ਇਸ ਜ਼ੋਨ ’ਚ ਪਾਵਰਕਾਮ ਨੇ 5 ਲੱਖ ਤੋਂ ਵੱਧ ਬਕਾਏ ਵਾਲੇ ਖ਼ਪਤਕਾਰਾਂ ਤੋਂ 2073.59 ’ਚੋਂ 116.53 ਲੱਖ ਰੁਪਏ ਉਗਰਾਹ ਲਏ ਹਨ, ਜਦੋਂ ਕਿ 111 ਖ਼ਪਤਕਾਰਾਂ ਵੱਲ 1281.44 ਲੱਖ ਰੁਪਏ ਦਾ ਬਕਾਇਆ ਖੜ੍ਹਾ ਹੈ। ਇਸੇ ਤਰੀਕੇ ਬਾਰਡਰ ਰੇਂਜ ’ਚ 3518.01 ਲੱਖ ਰੁਪਏ ’ਚੋਂ 418.34 ਲੱਖ ਰੁਪਏ ਉਗਰਾਹ ਲਏ ਹਨ, ਜਦੋਂ ਕਿ 181 ਖ਼ਪਤਕਾਰਾਂ ਵੱਲ 2354.28 ਲੱਖ ਰੁਪਏ ਬਕਾਇਆ ਖੜ੍ਹਾ ਹੈ। ਇਨ੍ਹਾਂ ’ਚੋਂ ਗੁਰਦਾਸਪੁਰ ਵਿਚ 29, ਅੰਮ੍ਰਿਤਸਰ ਦਿਹਾਤੀ ਵਿਚ 101, ਅੰਮ੍ਰਿਤਸਰ ਸ਼ਹਿਰ ਵਿਚ 44, ਅਤੇ ਤਰਨਤਾਰਨ ਵਿਚ 7 ਖ਼ਪਤਕਾਰਾਂ ਦੇ ਕੁਨੈਕਸ਼ਨ ਕੱਟ ਦਿੱਤੇ ਗਏ ਹਨ।

ਇਹ ਵੀ ਪੜ੍ਹੋ : ਸਾਬਕਾ DGP ਸੁਮੇਧ ਸੈਣੀ ਨੂੰ ਹਾਈਕੋਰਟ ਤੋਂ ਮਿਲੀ ਵੱਡੀ ਰਾਹਤ, ਗ੍ਰਿਫ਼ਤਾਰੀ 'ਤੇ ਲਾਈ ਰੋਕ

ਕੇਂਦਰੀ ਜ਼ੋਨ ਵਿਚ 1235.71 ਲੱਖ ਰੁਪਏ ਖ਼ਪਤਕਾਰਾਂ ਵੱਲ ਬਕਾਇਆ ਹੈ, ਜਿਸ ’ਚੋਂ 347.72 ਲੱਖ ਰੁਪਏ ਉਗਰਾਹ ਲਏ ਹਨ ਜਦੋਂ ਕਿ 62 ਖਪਤਕਾਰਾਂ ਵੱਲ 552.51 ਲੱਖ ਰੁਪਏ ਦਾ ਬਕਾਇਆ ਖੜ੍ਹਾ ਹੈ। ਇਸ ਜ਼ੋਨ ’ਚ ਲੁਧਿਆਣਾ ਪੂਰਬੀ ਵਿਚ 14, ਲੁਧਿਆਣਾ ਪੱਛਮੀ ਵਿਚ 24, ਲੁਧਿਆਣਾ ਦਿਹਾਤੀ ਵਿਚ 5 ਅਤੇ ਖੰਨਾ ਵਿਚ 19 ਖ਼ਪਤਕਾਰਾਂ ਦੇ ਕੁਨੈਕਸ਼ਨ ਕੱਟ ਦਿੱਤੇ ਹਨ। ਇਸੇ ਤਰੀਕੇ ਉੱਤਰੀ ਜ਼ੋਨ ’ਚ 849.86 ਲੱਖ ਰੁਪਏ ਬਕਾਇਆ ਸੀ, ਜਿਸ ’ਚੋਂ 133.80 ਲੱਖ ਰੁਪਏ ਵਸੂਲ ਕਰ ਲਏ ਹਨ, ਜਦੋਂ ਕਿ 62 ਖ਼ਪਤਕਾਰਾਂ ਵੱਲ 506.50 ਲੱਖ ਰੁਪਏ ਦਾ ਬਕਾਇਆ ਖੜ੍ਹਾ ਹੈ, ਜਿਨ੍ਹਾਂ ਦੇ ਕੁਨੈਕਸ਼ਨ ਕੱਟ ਦਿੱਤੇ ਹਨ। ਜਲੰਧਰ ਦੇ 61 ਅਤੇ ਨਵਾਂਸ਼ਹਿਰ ਦੇ 1 ਖ਼ਪਤਕਾਰ ਦੇ ਕੁਨੈਕਸ਼ਨ ਕੱਟ ਦਿੱਤੇ ਗਏ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News