''ਪਾਵਰਕਾਮ'' ਦੀਆਂ ਮੁਸ਼ਕਲਾਂ ਵਧੀਆਂ, ਹੁਣ ਇਹ ਯੂਨਿਟ ਵੀ ਹੋਇਆ ਬੰਦ
Monday, Jun 28, 2021 - 11:10 AM (IST)
ਪਟਿਆਲਾ : ਪਾਵਰਕਾਮ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਹਨ। ਹੁਣ ਰੋਪੜ ਥਰਮਲ ਪਲਾਂਟ ਦਾ ਇਕ ਹੋਰ ਯੂਨਿਟ ਵੀ ਬੰਦ ਹੋ ਗਿਆ ਹੈ, ਜਦੋਂ ਕਿ ਗੋਇੰਦਵਾਲ ਥਰਮਲ ਪਲਾਂਟ ਦੇ ਦੋ ਯੂਨਿਟ ਚਾਲੂ ਨਹੀਂ ਹੋਏ ਸਨ। ਰੋਪੜ ਥਰਮਲ ਪਲਾਂਟ ਦੇ 6 ਯੂਨਿਟਾਂ 'ਚੋਂ 4 ਪਾਵਰਕਾਮ ਯੂਨਿਟ ਨੰਬਰ ਇਕ ਤੇ ਦੋ ਪਹਿਲਾਂ ਤੋਂ ਹੀ ਬੰਦ ਕੀਤੇ ਹੋਏ ਹਨ। ਚਾਰ ਯੂਨਿਟਾਂ 'ਚੋਂ 6 ਨੰਬਰ ਯੂਨਿਟ 10 ਜੂਨ ਨੂੰ ਬੰਦ ਹੋਇਆ ਸੀ, ਜੋ ਕਿ 15 ਜੂਨ ਨੂੰ ਚਾਲੂ ਹੋਇਆ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਚੀਨ 'ਚ ਪਹਿਲੇ 'ਕੋਵਿਡ' ਕੇਸ ਦੀ ਤਾਰੀਖ਼ ਬਾਰੇ ਵਿਗਿਆਨੀਆਂ ਨੇ ਕੀਤਾ ਵੱਡਾ ਦਾਅਵਾ
ਚਾਰ ਦਿਨ ਚੱਲਣ ਤੋਂ ਬਾਅਦ ਇਹ ਯੂਨਿਟ 19 ਜੂਨ ਨੂੰ ਫਿਰ ਬੰਦ ਹੋ ਗਿਆ। 23 ਜੂਨ ਨੂੰ ਯੂਨਿਟ ਨੰਬਰ-6 ਚੱਲਿਆ ਤਾਂ 24 ਜੂਨ ਦੀ ਸ਼ਾਮ ਨੂੰ ਯੂਨਿਟ ਨੰਬਰ-5 ਬੁਆਇਲਰ ਲੀਕੇਜ ਕਾਰਨ ਬੰਦ ਹੋ ਗਿਆ ਸੀ, ਜੋ ਹਾਲੇ ਤੱਕ ਨਹੀਂ ਚੱਲ ਸਕਿਆ। ਪਲਾਂਟ ਦਾ ਨੰਬਰ-6 ਵੀ ਠੱਪ ਹੋ ਗਿਆ। ਜ਼ਿਕਰਯੋਗ ਹੈ ਕਿ 660 ਮੈਗਵਾਟ ਵਾਲਾ ਤਲਵੰਡੀ ਸਾਬੋ ਥਰਮਲ ਪਲਾਂਟ ਹਾਲੇ ਬੰਦ ਹਨ ਅਤੇ ਸਤੰਬਰ ਤੱਕ ਇਸ ਦੇ ਚੱਲਣ ਦੀ ਆਸ ਹੈ।
ਇਹ ਵੀ ਪੜ੍ਹੋ : ਮੈਡੀਕਲ ਆਕਸੀਜਨ ਉਤਪਾਦਨ 'ਚ 'ਪੰਜਾਬ' ਦੀ ਵੱਡੀ ਪੁਲਾਂਘ, ਜੁਲਾਈ 'ਚ ਸ਼ੁਰੂ ਹੋਣਗੇ 75 'PSA ਪਲਾਂਟ'
ਰੋਪੜ ਦੀ 210 ਮੈਗਾਵਾਟ ਤੇ 270 ਮੈਗਾਵਾਟ ਵਾਲਾ ਗੋਇੰਦਵਾਲ ਪਲਾਂਟ ਦਾ ਇਕ ਯੂਨਿਟ ਨਾ ਚੱਲਣ ਕਰਕੇ ਪਾਵਰਕਾਮ ਦੀਆਂ ਮੁਸੀਬਤਾਂ 'ਚ ਵਾਧਾ ਹੋ ਗਿਆ ਹੈ। ਐਤਵਾਰ ਨੂੰ ਦੁਪਹਿਰ ਸਮੇਂ ਪੰਜਾਬ ਵਿੱਚ ਬਿਜਲੀ ਦੀ ਮੰਗ 12 ਹਜ਼ਾਰ 37 ਦਰਜ ਕੀਤੀ ਗਈ, ਜਿਸ ਨੂੰ ਪੂਰਾ ਕਰਨ ਲਈ 7163 ਮੈਗਾਵਾਟ ਬਿਜਲੀ ਬਾਹਰੋਂ ਅਤੇ 4822 ਮੈਗਾਵਾਟ ਬਿਜਲੀ ਸੂਬੇ ਦੇ ਪਲਾਂਟਾਂ ਤੋਂ ਹਾਸਲ ਕੀਤੀ ਗਈ ਹੈ।
ਇਹ ਵੀ ਪੜ੍ਹੋ : 2020 'ਚ JEE Main ਪਾਸ ਕਰ ਚੁੱਕੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਮਿਲੇਗਾ ਇਹ ਮੌਕਾ
ਇਸ ਵਿੱਚ ਸਰਕਾਰੀ ਪਲਾਂਟਾਂ ਤੋਂ 1195 ਮੈਗਾਵਾਟ, ਹਾਈਡਰੋ ਤੋਂ 881 ਅਤੇ ਨਿੱਜੀ ਪਲਾਂਟਾਂ ਤੋਂ 2331 ਮੈਗਾਵਾਟ ਬਿਜਲੀ ਮਿਲੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ