ਪਾਵਰਕਾਮ ਦੇ 2 ਸਹਾਇਕ ਲਾਈਨਮੈਨ ਮੁਅੱਤਲ
Thursday, Sep 19, 2019 - 09:47 AM (IST)

ਪਟਿਆਲਾ (ਪਰਮੀਤ)—ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਦੇ ਚੇਅਰਮੈਨ ਇੰਜੀ. ਬਲਦੇਵ ਸਿੰਘ ਸਰਾਂ ਨੇ ਜਗਰਾਓਂ ਵਿਖੇ ਤਾਇਨਾਤ 2 ਸਹਾਇਕ ਲਾਈਨਮੈਨਾਂ ਨੂੰ ਡਿਊਟੀ ਤੋਂ ਕੁਤਾਹੀ ਦੇ ਦੋਸ਼ 'ਚ ਮੁਅੱਤਲ ਕਰ ਦਿੱਤਾ ਹੈ।ਪਾਵਰਕਾਮ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਮੁਤਾਬਕ ਦੋਵੇਂ ਸਹਾਇਕ ਲਾਈਨਮੈਨ ਡਿਊਟੀ ਵਿਚ ਕੁਤਾਹੀ ਦੇ ਦੋਸ਼ੀ ਪਾਏ ਗਏ। ਮੁਅੱਤਲ ਕੀਤੇ ਗਏ ਸਹਾਇਕ ਲਾਈਨਮੈਨਾਂ ਵਿਚ ਗੁਰਪ੍ਰੀਤ ਸਿੰਘ ਅਤੇ ਆਤਮਜੀਤ ਸਿੰਘ ਸ਼ਾਮਲ ਹਨ।
ਯਾਦ ਰਹੇ ਕਿ ਪਿਛਲੇ ਹਫਤੇ ਵੀ ਇਕ ਮਹਿਲਾ ਮੁਲਾਜ਼ਮ ਅਜਿਹੇ ਹੀ ਦੋਸ਼ਾਂ ਤਹਿਤ ਮੁਅੱਤਲ ਕੀਤੀ ਗਈ ਸੀ।