ਪਾਵਰਕਾਮ ਦਾ ਕਾਰਨਾਮਾ: ਖ਼ਪਤਕਾਰ ਵੱਲੋਂ 1811 ਯੂਨਿਟਾਂ ਦੀ ਵਰਤੋਂ ਦਾ ਬਿੱਲ ਬਣਾ ਦਿੱਤਾ 59.63 ਲੱਖ

Saturday, Jun 25, 2022 - 05:21 PM (IST)

ਜਲੰਧਰ (ਪੁਨੀਤ)–ਪਾਵਰਕਾਮ ਵੱਲੋਂ ਪੁਰਾਣੀ ਬਿਲਿੰਗ ਕੰਪਨੀ ਦਾ ਕਰਾਰ ਖ਼ਤਮ ਕਰਕੇ ਆਗਰਾ ਦੀ ਇਕ ਕੰਪਨੀ ਨੂੰ ਬਿੱਲ ਬਣਾਉਣ ਦਾ ਠੇਕਾ ਦਿੱਤਾ ਗਿਆ ਅਤੇ ਮਹਿਕਮੇ ਵੱਲੋਂ ਵੱਡੇ-ਵੱਡੇ ਦਾਅਵੇ ਕੀਤੇ ਗਏ ਕਿ ਭਵਿੱਖ ਵਿਚ ਲੋਕਾਂ ਨੂੰ ਗਲਤ ਬਿੱਲ ਮਿਲਣ ਦੀ ਪ੍ਰੇਸ਼ਾਨੀ ਨਹੀਂ ਝੱਲਣੀ ਪਵੇਗੀ। ਵਿਭਾਗੀ ਦਾਅਵਿਆਂ ਦੇ ਉਲਟ ਪਾਵਰਕਾਮ ਦਾ ਬਿੱਲ ਭੇਜਣ ਨੂੰ ਲੈ ਕੇ ਇਕ ਨਵਾਂ ਕਾਰਨਾਮਾ ਸਾਹਮਣੇ ਆਇਆ ਹੈ, ਜਿਸ ਨੂੰ ਦੇਖ ਕੇ ਖਪਤਕਾਰ ਦੇ ਹੋਸ਼ ਉੱਡ ਗਏ ਕਿਉਂਕਿ ਉਸਦਾ ਬਿੱਲ 59.63 ਲੱਖ ਤੋਂ ਵੱਧ ਭੇਜ ਦਿੱਤਾ ਗਿਆ।

ਜਲੰਧਰ ਦੇ ਈਸਟ ਡਿਵੀਜ਼ਨ ਵਿਚ ਪੈਂਦੀ ਕਮਰਸ਼ੀਅਲ ਸਬ-ਡਿਵੀਜ਼ਨ-2 ਅਧੀਨ ਸੂਰਿਆ ਐਨਕਲੇਵ ਦੀ ਖ਼ਪਤਕਾਰ ਕੌਸ਼ੱਲਿਆ ਦੇ ਨਾਂ ’ਤੇ ਰਜਿਸਟਰਡ ਅਕਾਊਂਟ ਨੰਬਰ 3002006094 ਨੂੰ ਪ੍ਰਾਪਤ ਹੋਏ ਬਿੱਲ ਵਿਚ 1811 ਯੂਨਿਟਾਂ ਦੀ ਖਪਤ ਦਰਸਾਈ ਗਈ ਹੈ, ਜਿਸ ਦੇ ਮੁਤਾਬਕ 91 ਦਿਨਾਂ ਦਾ ਬਿੱਲ ਬਣਾਇਆ ਗਿਆ ਹੈ। 25 ਮਾਰਚ ਤੋਂ 24 ਜੂਨ ਤੱਕ ਦੇ ਬਣੇ ਇਸ ਬਿੱਲ ’ਚ ਕੁੱਲ ਬਿੱਲ 59,63,823 ਰੁਪਏ ਦਾ ਜੈਨਰੇਟ ਹੋਇਆ ਹੈ। ਇਸ ਵਿਚ ਪੁਰਾਣਾ ਖਰਚ 59.54 ਲੱਖ ਪਾਇਆ ਗਿਆ ਹੈ। ਇਸ ਦੀ ਅਦਾਇਗੀ ਦੀ ਆਖਰੀ ਮਿਤੀ 11 ਜੁਲਾਈ ਦੱਸੀ ਗਈ ਹੈ।

ਇਹ ਵੀ ਪੜ੍ਹੋ: ਜਲੰਧਰ: ਸਪੋਰਟਸ ਕਾਲਜ ਦੇ ਬਾਹਰ ਦੋ ਭਰਾਵਾਂ ਨਾਲ ਵਾਪਰਿਆ ਭਿਆਨਕ ਹਾਦਸਾ, ਇਕ ਦੀ ਮੌਤ

PunjabKesari
ਮਹਿਕਮੇ ਦੇ ਅਧਿਕਾਰੀਆਂ ਨੇ ਨਵਾਂ ਬਿਲਿੰਗ ਸਿਸਟਮ ਲਾਂਚ ਕਰਨ ਸਮੇਂ ਕਿਹਾ ਸੀ ਕਿ ਪੁਰਾਣੇ ਸਮੇਂ ਦੌਰਾਨ ਲੱਖਾਂ ਰੁਪਏ ਦਾ ਬਿੱਲ ਬਣਨ ਤੋਂ ਬਾਅਦ ਸਬੰਧਤ ਮੀਟਰ ਰੀਡਰ ਉਸ ਨੂੰ ਦੇਖੇ ਬਿਨਾਂ ਹੀ ਖ਼ਪਤਕਾਰ ਨੂੰ ਫੜਾ ਦਿੰਦਾ ਸੀ, ਜਿਸ ਕਾਰਨ ਲੋਕਾਂ ਨੂੰ ਪਰੇਸ਼ਾਨੀ ਉਠਾਉਣੀ ਪੈਂਦੀ ਸੀ। ਨਵੀਂ ਕੰਪਨੀ ਵੱਲੋਂ ਚਲਾਏ ਜਾ ਰਹੇ ਬਿਲਿੰਗ ਸਿਸਟਮ ਵਿਚ ਜੇਕਰ ਗਲਤ ਬਿੱਲ ਬਣੇਗਾ ਤਾਂ ਸਬੰਧਤ ਮੀਟਰ ਰੀਡਰ ਉਸ ਨੂੰ ਖੁਦ ਹੀ ਠੀਕ ਕਰ ਦੇਵੇਗਾ।

59.63 ਲੱਖ ਦਾ ਬਣਿਆ ਇਹ ਬਿੱਲ ਮੀਟਰ ਰੀਡਰ ਦੀ ਆਈ. ਡੀ. ਨੰਬਰ 101772 ਤੋਂ ਜੈਨਰੇਟ ਹੋਇਆ ਹੈ, ਜਿਸ ’ਤੇ ਮੈਨੂਅਲ ਬਿਲਿੰਗ ਦਾ ਕੋਡ ਦਰਜ ਹੈ। ਸਬੰਧਤ ਖਪਤਕਾਰ ਸੰਦੀਪ ਕੁਮਾਰ ਨੇ ਕਿਹਾ ਕਿ ਬਿੱਲ ਦੇਖਣ ਤੋਂ ਬਾਅਦ ਉਹ ਸਬੰਧਤ ਮੀਟਰ ਰੀਡਰ ਨਾਲ ਸੰਪਰਕ ਕਰਨ ਦਾ ਯਤਨ ਕਰਦੇ ਰਹੇ ਪਰ ਕਿਸੇ ਨਾਲ ਸੰਪਰਕ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਗਲਤ ਬਿੱਲ ਨੂੰ ਠੀਕ ਕਰਵਾਉਣ ਲਈ ਹੁਣ ਉਨ੍ਹਾਂ ਨੂੰ ਬਿਜਲੀ ਦਫਤਰ ਦੇ ਚੱਕਰ ਲਾਉਣੇ ਪੈਣਗੇ, ਜਿਸ ਨਾਲ ਉਨ੍ਹਾਂ ਦਾ ਸਮਾਂ ਨਸ਼ਟ ਹੋਵੇਗਾ। ਵਿਭਾਗ ਵੱਲੋਂ ਇਸ ਤਰ੍ਹਾਂ ਨਾਲ ਗਲਤ ਬਿੱਲ ਭੇਜਣਾ ਕੋਈ ਨਵੀਂ ਗੱਲ ਨਹੀਂ ਹੈ। ਪਿਛਲੇ ਸਮੇਂ ਦੌਰਾਨ ਵੀ ਵੱਡੀ ਗਿਣਤੀ ਵਿਚ ਖਪਤਕਾਰਾਂ ਨੂੰ ਅਜਿਹੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਚੁੱਕਾ ਹੈ। ਉਥੇ ਹੀ, ਅਧਿਕਾਰੀਆਂ ਦਾ ਕਹਿਣਾ ਹੈ ਕਿ ਖਪਤਕਾਰ ਕਿਸੇ ਵੀ ਕੰਮਕਾਜੀ ਦਿਨ ਆ ਕੇ ਆਪਣਾ ਬਿੱਲ ਠੀਕ ਕਰਵਾ ਸਕਦੇ ਹਨ।

ਇਹ ਵੀ ਪੜ੍ਹੋ: ਰਿਸ਼ਤੇ ਸ਼ਰਮਸਾਰ: ਫਗਵਾੜਾ 'ਚ 14 ਸਾਲਾ ਧੀ ਨਾਲ ਪਿਓ ਨੇ ਕਈ ਵਾਰ ਕੀਤਾ ਜਬਰ-ਜ਼ਿਨਾਹ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News