ਟਿੱਡੀ ਦਲ ਨਾਲ ਨਜਿੱਠਣ ਲਈ ਵਿਭਾਗ ਕੋਲ ਪਾਵਰ: ਡਾ. ਐਰੀ

Thursday, Jan 16, 2020 - 03:05 PM (IST)

ਟਿੱਡੀ ਦਲ ਨਾਲ ਨਜਿੱਠਣ ਲਈ ਵਿਭਾਗ ਕੋਲ ਪਾਵਰ: ਡਾ. ਐਰੀ

ਜਲੰਧਰ—ਟਿੱਡੀ ਦਲ ਦੇ ਸੰਬਧ 'ਚ ਡਾ. ਸੁਤੰਤਰ ਕੁਮਾਰ ਐਰੀ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਨੇ ਸੂਬੇ ਦੇ ਸਮੂਹ ਕਿਸਾਨਾਂ ਨੂੰ ਜਾਰੀ ਅਪੀਲ 'ਚ ਕਿਹਾ ਕਿ ਇਸ ਕੀੜੇ ਨੂੰ ਲੈ ਕੇ ਘਬਰਾਉਣ ਦੀ ਬਿਲਕੁੱਲ ਵੀ ਲੋੜ ਨਹੀਂ ਹੈ। ਉਨ੍ਹਾਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਸਮੇਂ ਘੱਟ ਤਾਪਮਾਨ ਹੋਣ ਕਾਰਨ ਇਸ ਕੀੜੇ ਦੇ ਹਮਲੇ 'ਚ ਹੋਰ ਵਾਧਾ ਨਹੀਂ ਹੋ ਸਕਦਾ ਹੈ। ਡਾ. ਐਰੀ ਨੇ ਕਿਸਾਨ ਭਰਾਵਾਂ ਨੂੰ ਭਰੋਸਾ ਦਿਵਾਇਆ ਹੈ ਕਿ ਸਮੁੱਚਾ ਵਿਭਾਗ ਇਸ ਕੀੜੇ ਬਾਰੇ 'ਚ ਪੂਰੀ ਤਰ੍ਹਾਂ ਨਾਲ ਸੁਚੇਤ ਹੈ ਅਤੇ ਵਿਭਾਗ ਦੀਆਂ ਲਗਭਗ 15 ਤਕਨੀਕੀ ਮਾਹਿਰਾਂ ਦੀਆਂ ਟੀਮਾਂ ਦਿਨ ਰਾਤ ਮੌਨੀਟਿਰਿੰਗ ਦਾ ਕੰਮ ਨਿਰੰਤਰ ਕਰ ਰਹੀਆਂ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਭਾਰਤ ਸਰਕਾਰ ਵਲੋਂ ਵੀ ਤਕਰੀਬਨ 60 ਵੱਖ-ਵੱਖ ਟੀਮਾਂ ਇਸ ਸੰਬੰਧੀ ਹਾਲਾਤ 'ਤੇ ਨਜ਼ਰ ਰੱਖਦੇ ਹੋਏ ਹਾਲਾਤਾਂ ਨੂੰ ਨਜਿੱਠਣ ਲਈ ਬਿਲਕੁੱਲ ਤਿਆਰ ਹਨ। ਡਾ. ਐਰੀ ਨੇ ਕਿਸਾਨਾਂ ਨੂੰ ਯਕੀਨ ਦਿਵਾਇਆ ਹੈ ਕਿ ਟਿੱਡੀ ਦਲ ਦੇ ਹਮਲੇ ਨਾਲ ਨਜਿੱਠਣ ਲਈ ਵਿਭਾਗ ਕੋਲ ਪਾਵਰ ਸਪ੍ਰੇਅ ਪੰਪਾਂ ਅਤੇ ਦਵਾਈਆਂ ਦੇ ਪੁਖਤਾ ਇੰਤਜ਼ਾਮ ਕੀਤੇ ਹੋਏ ਹਨ। ਉਨ੍ਹਾਂ ਨੇ ਸੂਬੇ ਦੇ ਕਿਸਾਨਾਂ ਨੂੰ ਬੇਨਤੀ ਕਰਦਿਆਂ ਕਿਹਾ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਪੂਰੀ ਤਰ੍ਹਾਂ ਨਾਲ ਕਿਸਾਨਾਂ ਦੇ ਨਾਲ ਖੜ੍ਹਾ ਹੈ। ਮੌਸਮ 'ਚ ਸਰਦੀ ਹੋਣ ਕਾਰਨ ਇਸ ਕੀੜੇ ਦਾ ਹਮਲਾ ਪੰਜਾਬ ਸੂਬੇ ਵੱਲ ਵਧਣ ਦੀ ਸੰਭਾਵਨਾ ਬਿਲਕੁੱਲ ਨਹੀਂ ਹੈ, ਪਰ ਫਿਰ ਵੀ ਖੇਤੀਬਾੜੀ ਵਿਭਾਗ ਨੇ ਆਪਣੀ ਜ਼ਿੰਮੇਵਾਰੀ ਨੂੰ ਸਮਝਦਿਆਂ ਇਸ ਬਾਰੇ ਪੂਰੇ ਇੰਤਜਾਮ ਕੀਤੇ ਹੋਏ ਹਨ।


author

Aarti dhillon

Content Editor

Related News