ਜਲੰਧਰ ਦੇ ਇਨ੍ਹਾਂ ਇਲਾਕਿਆਂ ''ਚ ਅੱਜ ਬੰਦ ਰਹੇਗੀ ਬਿਜਲੀ
Sunday, Nov 24, 2024 - 12:06 PM (IST)
ਜਲੰਧਰ (ਪੁਨੀਤ)–ਜ਼ਰੂਰੀ ਮੁਰੰਮਤ ਕਾਰਨ 24 ਨਵੰਬਰ ਨੂੰ ਸ਼ਹਿਰ ਦੇ ਵੱਖ-ਵੱਖ ਸਬ-ਸਟੇਸ਼ਨਾਂ ਅਧੀਨ ਪੈਂਦੇ ਫੀਡਰਾਂ ਦੀ ਮੁਰੰਮਤ ਦਾ ਕੰਮ ਕਰਵਾਇਆ ਜਾ ਰਿਹਾ ਹੈ, ਜਿਸ ਕਾਰਨ ਦਰਜਨਾਂ ਇਲਾਕਿਆਂ ਵਿਚ ਬਿਜਲੀ ਸਪਲਾਈ ਬੰਦ ਰੱਖੀ ਜਾਵੇਗੀ। ਇਸੇ ਸਿਲਸਿਲੇ ਵਿਚ 66 ਕੇ. ਵੀ. ਮਕਸੂਦਾਂ ਦੇ 11 ਕੇ.ਵੀ. ਆਊਟਗੋਇੰਗ ਫੀਡਰਾਂ ਦੀ ਸਪਲਾਈ ਸਵੇਰੇ 9 ਤੋਂ ਦੁਪਹਿਰ 12 ਵਜੇ ਤਕ ਬੰਦ ਰਹੇਗੀ, ਜਿਸ ਨਾਲ ਭਗਤ ਸਿੰਘ ਕਾਲੋਨੀ, ਮੋਤੀ ਨਗਰ, ਸਬਜ਼ੀ ਮੰਡੀ, ਸ਼ੀਤਲ ਨਗਰ, ਸ਼ਾਂਤੀ ਵਿਹਾਰ, ਨਾਗਰਾ, ਰਤਨ ਨਗਰ, ਸ਼ਹੀਦ ਬਾਬੂ ਲਾਭ ਸਿੰਘ ਨਗਰ ਅਤੇ ਆਲੇ-ਦੁਆਲੇ ਦੇ ਇਲਾਕੇ ਪ੍ਰਭਾਵਿਤ ਹੋਣਗੇ।
ਇਸੇ ਤਰ੍ਹਾਂ ਸਬ-ਡਿਵੀਜ਼ਨਾਂ ਦੀ ਫੀਡਰਾਂ ਦੀ ਮੁਰੰਮਤ ਕਾਰਨ ਦੁਪਹਿਰ 1 ਤੋਂ ਸ਼ਾਮ 4 ਵਜੇ ਤਕ ਮਕਸੂਦਾਂ, ਜਨਤਾ ਕਾਲੋਨੀ, ਰਵਿਦਾਸ ਨਗਰ, ਈਸ਼ਾ ਨਗਰ, ਵੇਰਕਾ ਮਿਲਕ ਪਲਾਂਟ, ਟੈਗੋਰ ਪਾਰਕ, ਗ੍ਰੇਟਰ ਕੈਲਾਸ਼, ਸੇਠ ਹੁਕਮ ਚੰਦ ਕਾਲੋਨੀ, ਫ੍ਰੈਂਡਜ਼ ਕਾਲੋਨੀ, ਰਾਇਲ ਐਨਕਲੇਵ ਅਤੇ ਆਲੇ-ਦੁਆਲੇ ਦੇ ਇਲਾਕੇ ਪ੍ਰਭਾਵਿਤ ਹੋਣਗੇ।
ਇਹ ਵੀ ਪੜ੍ਹੋ- ਮੱਥਾ ਟੇਕ ਘਰ ਪਰਤੇ ਨੌਜਵਾਨ ਨੂੰ ਦੋਸਤਾਂ ਨੇ ਬੁਲਾ ਲਿਆ ਬਾਹਰ, ਫਿਰ ਮਾਪਿਆਂ ਨੂੰ ਆਏ ਫੋਨ ਨੇ ਉਡਾ 'ਤੇ ਹੋਸ਼
66 ਕੇ. ਵੀ. ਬਬਰੀਕ ਚੌਕ ਸਬ-ਸਟੇਸ਼ਨ ਤੋਂ ਚੱਲਦੇ 11 ਕੇ. ਵੀ. ਬਸਤੀ ਗੁਜ਼ਾਂ, ਜੁਲਕਾ ਐਸਟੇਟ, ਸ਼ਿਵਾਜੀ ਨਗਰ ਅਤੇ ਮਾਰਕੀਟ, ਬਸਤੀ ਦਾਨਿਸ਼ਮੰਦਾਂ ਅਤੇ ਗਰੋਵਰ ਕਾਲੋਨੀ ਫੀਡਰਾਂ ਅਧੀਨ ਪੈਂਦੇ ਇਲਾਕਿਆਂ ਦੀ ਸਪਲਾਈ ਸਵੇਰੇ 10 ਤੋਂ ਸ਼ਾਮ 4 ਵਜੇ ਤਕ ਬੰਦ ਰਹੇਗੀ। ਗਾਜ਼ੀਪੁਰ ਫੀਡਰ ਅਧੀਨ ਇਲਾਕਿਆਂ ਦੀ ਸਪਲਾਈ ਸਵੇਰੇ 10 ਤੋਂ ਸ਼ਾਮ 5 ਵਜੇ ਤਕ ਬੰਦ ਰਹੇਗੀ। 66 ਕੇ. ਵੀ. ਸਰਜੀਕਲ ਕੰਪਲੈਕਸ ਤੋਂ ਚੱਲਦੇ 11 ਕੇ. ਵੀ. ਵਰਿਆਣਾ 1-2, ਸਤਲੁਜ ਅਤੇ ਨੀਲਕਮਲ ਫੀਡਰਾਂ ਦੀ ਸਪਲਾਈ ਸਵੇਰੇ 10 ਤੋਂ ਸ਼ਾਮ 4 ਵਜੇ ਤਕ ਬੰਦ ਰਹੇਗੀ, ਜਿਸ ਨਾਲ ਲੈਦਰ ਕੰਪਲੈਕਸ, ਸਰਜੀਕਲ ਕੰਪਲੈਕਸ, ਪੰਨੂ ਫਾਰਮ ਵਰਿਆਣਾ ਅਤੇ ਆਲੇ-ਦੁਆਲੇ ਦੇ ਇਲਾਕੇ ਪ੍ਰਭਾਵਿਤ ਹੋਣਗੇ।
ਇਹ ਵੀ ਪੜ੍ਹੋ- ਜਲੰਧਰ ਦੇ ਮੋਹਿਤ ਦੁੱਗ ਨੇ ਅਮਰੀਕਾ 'ਚ ਕਰਵਾਈ ਬੱਲੇ-ਬੱਲੇ, ਜਿੱਤਿਆ ਸਿਲਵਰ ਮੈਡਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8