ਪਾਵਰ ਹਾਊਸ ਨੰਬਰ ਤਿੰਨ ਦੇ ਗੇਟਾਂ ''ਚੋਂ ਮਿਲੀ ਔਰਤ ਦੀ ਲਾਸ਼

05/21/2024 3:50:15 PM

ਹਾਜੀਪੁਰ (ਜੋਸ਼ੀ) : ਮੁਕੇਰੀਆਂ ਹਾਈਡਲ ਦੇ ਪਾਵਰ ਹਾਊਸ ਨੰਬਰ ਤਿੰਨ ਦੇ ਗੇਟਾਂ 'ਚੋਂ ਇਕ ਔਰਤ ਦੀ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧ 'ਚ ਜਾਣਕਾਰੀ ਦਿੰਦੇ ਹੋਏ ਐੱਸ.ਐੱਚ.ਓ. ਹਾਜੀਪੁਰ ਪੰਕਜ ਕੁਮਾਰ ਨੇ ਦੱਸਿਆ ਹੈ ਕਿ ਸਾਨੂੰ ਜਿਵੇਂ ਹੀ ਪਾਵਰ ਹਾਊਸ ਨੰਬਰ ਤਿੰਨ ਤੋਂ ਕਰਮਚਾਰੀਆਂ ਨੇ ਸੂਚਨਾ ਦਿੱਤੀ ਕਿ ਹਾਊਸ ਨੰਬਰ ਤਿੰਨ 'ਤੇ ਇੱਕ ਔਰਤ ਦੀ ਲਾਸ਼ ਆਈ ਹੈ ਤਾਂ ਤੁਰੰਤ ਹਾਜੀਪੁਰ ਪੁਲਸ ਦੇ ਏ.ਐੱਸ.ਆਈ. ਹਰਭਜਨ ਸਿੰਘ ਆਪਣੀ ਪੁਲਸ ਪਾਰਟੀ ਨਾਲ ਪਾਵਰ ਹਾਊਸ ਤਿੰਨ ਲਈ ਰਵਾਨਾ ਹੋਏ।

ਜਿਨ੍ਹਾਂ ਨੇ ਉੱਥੇ ਪਹੁੰਚ ਕੇ ਨਹਿਰ ਕਰਮਚਾਰੀਆਂ ਦੇ ਸਹਿਯੋਗ ਨਾਲ ਲਾਸ਼ ਨੂੰ ਬਾਹਰ ਕੱਢਿਆ। ਲਾਸ਼ ਦੀ ਪਹਿਚਾਣ ਬਲਜਿੰਦਰ ਕੌਰ ਪਤਨੀ ਹਰਦੀਪ ਸਿੰਘ ਵਾਸੀ ਪਿੰਡ ਸਿੰਘ ਪੁਰ ਜਟਾਂ ਵੱਜੋਂ ਹੋਈ ਹੈ। ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 


Gurminder Singh

Content Editor

Related News