ਪੈਸੇ ਜਮ੍ਹਾ ਨਾ ਕਰਵਾਉਣ ''ਤੇ ਕੁਨੈਕਸ਼ਨ ਕੱਟਣ ਆਏ ਬਿਜਲੀ ਮੁਲਾਜ਼ਮਾਂ ਨੂੰ ਕੁੱਟਿਆ

Wednesday, Mar 21, 2018 - 04:14 PM (IST)

ਜਲੰਧਰ (ਮਹੇਸ਼)— ਦਕੋਹਾ 'ਚ ਮੰਗਲਵਾਰ ਸਵੇਰੇ ਬਕਾਇਆ ਪੈਸੇ ਜਮ੍ਹਾ ਨਾ ਕਰਵਾਉਣ 'ਤੇ ਬਿਜਲੀ ਦਾ ਕੁਨੈਕਸ਼ਨ ਕੱਟਣ ਗਏ ਮਦਨ ਲਾਲ, ਜਵਾਹਰ ਲਾਲ ਅਤੇ ਹੰਸ ਰਾਜ ਨਾਮਕ ਬਿਜਲੀ ਕਰਮਚਾਰੀਆਂ ਨਾਲ ਕੁੱਟਮਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਉਹ ਬ੍ਰਿਜ ਨਾਥ ਅਤੇ ਜਗਦੀਸ਼ ਲਾਲ ਦਾ ਕੁਨੈਕਸ਼ਨ ਕੱਟਣ ਲਈ ਆਏ ਸਨ। ਇਕ ਰੇਲਵੇ ਕਰਮਚਾਰੀ ਦੇ ਡਿਊਟੀ 'ਤੇ ਹੁੰਦਿਆਂ ਬਿਜਲੀ ਕਰਮਚਾਰੀਆਂ 'ਤੇ ਹਮਲਾ ਕੀਤੇ ਜਾਣ ਦਾ ਵੀ ਦੋਸ਼ ਲਗਾਇਆ ਜਾ ਰਿਹਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਰੇਲਵੇ ਦੇ ਕਰਮਚਾਰੀ ਰੇਲਵੇ ਦੀ ਵਰਦੀ 'ਚ ਸਨ। ਕਰਮਚਾਰੀ ਦਾ ਕਹਿਣਾ ਹੈ ਕਿ ਉਕਤ ਵਿਅਕਤੀ ਬਿਜਲੀ ਵਿਭਾਗ ਨੂੰ ਆਪਣੇ ਬਕਾਇਆ ਪੈਸੇ ਦੇਣ ਵਿਚ ਨਾਂਹ-ਨੁੱਕਰ ਕਰ ਰਹੇ ਸਨ, ਜਿਸ ਨਾਲ ਵਿਭਾਗ ਦੇ ਦਿਸ਼ਾ-ਨਿਰਦੇਸ਼ ਨਾਲ ਹੀ ਉਹ ਕਾਰਵਾਈ ਕਰਨ ਆਏ ਸਨ। ਉਨ੍ਹਾਂ ਮੌਕੇ 'ਤੇ ਪਹੁੰਚੀ ਨੰਗਲਸ਼ਾਮਾ ਚੌਕੀ ਦੀ ਪੁਲਸ ਨੂੰ ਵੀ ਪੂਰੀ ਜਾਣਕਾਰੀ ਦੇ ਦਿੱਤੀ ਹੈ।  


Related News