ਪੰਜਾਬ ਲਈ ਖ਼ਤਰੇ ਦੀ ਘੰਟੀ, ਹੋਰ ਡੂੰਘਾ ਹੋਇਆ ਬਿਜਲੀ ਸੰਕਟ

Saturday, Jun 26, 2021 - 11:41 PM (IST)

ਪਟਿਆਲਾ (ਪਰਮੀਤ) : ਪੰਜਾਬ ਵਿਚ ਬਿਜਲੀ ਸੰਕਟ ਉਸ ਵੇਲੇ ਹੋਰ ਡੂੰਘਾ ਹੋਰ ਗਿਆ ਜਦੋਂ ਸ਼ੁੱਕਰਵਾਰ ਅਤੇ ਸ਼ਨੀਵਾਰ ਦੀ ਦਰਮਿਆਨੀ ਰਾਤ ਨੂੰ ਪ੍ਰਾਈਵੇਟ ਸੈਕਟਰ ਦੇ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਦੇ ਦੋਵੇਂ  ਯੂਨਿਟ ਤਕਨੀਕੀ ਨੁਕਸ ਪੈਣ ਕਾਰਨ ਬੰਦ ਹੋ ਗਏ। ਇਹ ਰਾਤ 12 ਵਜ ਕੇ 13 ਮਿੰਟ ’ਤੇ ਬੰਦ ਹੋਏ ਦੱਸੇ ਜਾ ਰਹੇ ਹਨ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪ੍ਰਕਾਸ਼ ਸਿੰਘ ਬਾਦਲ ਦੇ ਇਤਰਾਜ਼ ਤੋਂ ਬਾਅਦ ਸਿੰਗਲਾ ਨੇ ਐੱਸ. ਆਈ. ਟੀ. ’ਚੋਂ ਦਿੱਤਾ ਅਸਤੀਫ਼ਾ

ਦੋਵੇਂ ਯੂਨਿਟ 270 ਮੈਗਾਵਾਟ ਸਮਰੱਥਾ ਦੇ ਹਨ। ਇਸ ਤੋਂ ਪਹਿਲਾਂ ਤਲਵੰਡੀ ਸਾਬੋ ਪਲਾਂਟ ਦਾ ਇਕ  660 ਮੈਗਾਵਾਟ ਦਾ ਯੂਨਿਟ ਪਹਿਲਾਂ ਹੀ ਮਾਰਚ ਤੋਂ ਬੰਦ ਪਿਆ ਹੈ। ਰੋਪੜ ਸਥਿਤ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦਾ ਪੰਜ ਨੰਬਰ ਯੂਨਿਟ 24 ਜੂਨ ਨੂੰ ਸ਼ਾਮ 4 ਵਜੇ ਟਿਊਬ ਲੀਕੇਜ ਕਾਰਨ ਬੰਦ ਹੋ ਗਿਆ ਸੀ। ਪੰਜਾਬ ਵਿਚ ਇਸ ਵੇਲੇ ਸਿਰਫ ਰਾਜਪੁਰਾ ਥਰਮਲ ਪਲਾਂਟ ਹੈ ਜੋ ਅਪ੍ਰੈਲ ਮਹੀਨੇ ਤੋਂ ਲਗਾਤਾਰ ਬਿਜਲੀ ਸਪਲਾਈ ਕਰ ਰਿਹਾ ਹੈ। ਪੂਰੀ ਸਮਰਥਾ ’ਤੇ ਚੱਲ ਰਹੇ ਇਸ ਪਲਾਂਟ ’ਤੇ ਪੰਜਾਬ ਦਾ ਵੱਡਾ ਭਾਰ ਪਿਆ ਹੋਇਆ ਹੈ। 

ਇਹ ਵੀ ਪੜ੍ਹੋ : ਮੁਆਫ਼ੀ ਦੀ ਗੁਹਾਰ ਲੈ ਕੇ ਫਿਰ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚੇ ਸੁੱਚਾ ਸਿੰਘ ਲੰਗਾਹ

ਉਧਰ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਪਹਿਲਾਂ ਹੀ ਐਕਸਚੇਂਜ ਤੋਂ ਬਿਜਲੀ ਖਰੀਦ ਕੇ ਬੁੱਤਾ ਸਾਰ ਰਿਹਾ ਸੀ ਪਰ ਹੁਣ 540 ਮੈਗਾਵਾਟ ਬਿਜਲੀ ਦੀ ਸਪਲਾਈ ਹੋਰ ਠੱਪ ਹੋਣ ’ਤੇ ਇਸ ਨਵੇਂ ਸੰਕਟ ਨਾਲ ਪਾਵਰਕਾਮ ਨੂੰ ਜੂਝਣਾ ਪਵੇਗਾ।

ਇਹ ਵੀ ਪੜ੍ਹੋ : ਐੱਸ. ਆਈ. ਟੀ. ਸਾਹਮਣੇ ਪੇਸ਼ ਹੋਣ ਪਹੁੰਚੇ ਸੁਖਬੀਰ ਸਿੰਘ ਬਾਦਲ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News