...ਤੇ ਹੁਣ ''ਬਿਜਲੀ ਕੁਨੈਕਸ਼ਨ'' ਲਈ ਖੱਜਲ ਹੋਣ ਦੀ ਲੋੜ ਨਹੀਂ, ਘਰ ਬੈਠੇ ਹੀ ਕਰੋ ਅਪਲਾਈ

01/20/2020 2:17:23 PM

ਲੁਧਿਆਣਾ (ਸਲੂਜਾ) : ਹੁਣ ਤੁਹਾਨੂੰ ਨਵਾਂ ਬਿਜਲੀ ਕੁਨੈਕਸ਼ਨ ਲੈਣ ਲਈ ਨਾ ਤਾਂ ਬਿਜਲੀ ਦਫਤਰਾਂ ਦੇ ਚੱਕਰ ਕੱਟਣੇ ਪੈਣਗੇ ਅਤੇ ਨਾ ਹੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਤੁਸੀਂ ਘਰ ਬੈਠੇ ਹੀ 100 ਕਿੱਲੋਵਾਟ ਤੱਕ ਦਾ ਬਿਜਲੀ ਕੁਨੈਕਸ਼ਨ ਆਨਲਾਈਨ ਅਪਲਾਈ ਕਰ ਸਕਦੇ ਹੋ। ਪਾਵਰਕਾਮ ਵਲੋਂ ਇਹ ਡੋਰ ਸਟੈੱਪ 'ਤੇ ਸਹੂਲਤ ਸ਼ੁਰੂ ਹੋ ਚੁੱਕੀ ਹੈ। ਇਸ ਸਬੰਧੀ ਪਾਵਰਕਾਮ ਵਲੋਂ ਬਕਾਇਦਾ ਸਰਕੂਲਰ ਵੀ ਜਾਰੀ ਕਰ ਦਿੱਤਾ ਗਿਆ ਹੈ, ਜਿਸ 'ਚ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਅਜਿਹੀ (ਖੇਤੀਬਾੜੀ, ਸੈਕਟਰ) ਸ਼੍ਰੇਣੀ ਵਾਲੇ ਇਸ ਸਕੀਮ ਤਹਿਤ ਕੁਨੈਕਸ਼ਨ ਅਪਲਾਈ ਨਹੀਂ ਕਰ ਸਕਦੇ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ 100 ਕਿੱਲੋਵਾਟ ਤੋਂ ਉੱਪਰ ਦੇ ਪਾਵਰ ਕੁਨੈਕਸ਼ਨ ਲੈਣ ਦੀ ਪ੍ਰਕਿਰਿਆ ਪਹਿਲਾਂ ਹੀ ਆਨਲਾਈਨ ਹੈ।

ਜਿਸ ਵੀ ਖਪਤਕਾਰ ਨੇ ਬਿਜਲੀ ਦਾ ਨਵਾਂ ਕੁਨੈਕਸ਼ਨ ਆਨਲਾਈਨ ਲੈਣਾ ਹੈ, ਉਸ ਨੂੰ ਪੀ. ਐੱਸ. ਪੀ. ਸੀ. ਐੱਲ. ਦੀ ਵੈੱਬਸਾਈਟ 'ਤੇ ਜਾਣਾ ਪਵੇਗਾ। ਉੱਥੇ ਨਿਊ ਕੁਨੈਕਸ਼ਨ ਦੇ ਕਾਲਮ 'ਚ ਜਾ ਕੇ ਕੱਲਿਕ ਕਰਨਾ ਪਵੇਗਾ। ਫਿਰ ਬਿਜਲੀ ਕੁਨੈਕਸ਼ਨ ਸਬੰਧੀ ਫਾਰਮ ਨੂੰ ਡਾਊਨਲੋਡ ਕਰਕੇ ਉਸ ਦਾ ਪ੍ਰਿੰਟ ਲੈ ਕੇ ਉਸ ਨੂੰ ਵਿਭਾਗੀ ਸ਼ਰਤਾਂ ਮੁਤਾਬਕ ਭਰ ਕੇ ਉਸ 'ਤੇ ਕੁਨੈਕਸ਼ਨ ਲਈ ਅਪਲਾਈ ਕਰਨ ਵਾਲੇ ਦੀ ਇਕ ਫੋਟੋਅਤੇ ਉਸ ਉੱਪਰ ਕਰਾਸ ਸਾਈਨ ਕਰਨ ਤੋਂ ਬਾਅਦ ਪਾਵਰਕਾਮ ਦੀ ਸਾਈਟ 'ਤੇ ਜਾ ਕੇ ਅਪਲੋਡ ਕਰਨਾ ਹੋਵੇਗਾ। ਪਾਵਰਕਾਮ ਅਧਿਕਾਰੀ ਨੇ ਦੱਸਿਆ ਕਿ ਜੇਕਰ ਕੋਈ ਖਪਤਕਾਰ ਘਰੇਲੂ ਬਿਜਲੀ ਕੁਨੈਕਸ਼ਨ ਲਈ ਆਨਲਾਈਨ ਅਪਲਾਈ ਕਰਨ ਸਮੇਂ ਫੋਟੋ ਲਾਉਣੀ ਜਾਂ ਫਿਰ ਸਾਈਨ ਕਰਨਾ ਭੁੱਲ ਜਾਂਦਾ ਹੈ ਤਾਂ ਪਾਵਰਕਾਮ ਦੇ ਅਧਿਕਾਰੀ ਬਿਜਲੀ ਕੁਨੈਕਸ਼ਨ ਰਿਲੀਜ਼ ਕਰਦੇ ਸਮੇਂ ਖਪਤਕਾਰ ਦੇ ਘਰ ਆ ਕੇ ਰਹਿੰਦੀ ਕਾਰਵਾਈ ਨੂੰ ਪੂਰਾ ਕਰ ਦੇਣਗੇ। ਇਸ ਨਾਲ ਖਪਤਕਾਰ ਦਾ ਸਮਾਂ ਅਤੇ ਪੈਸਿਆਂ ਦੀ ਬੱਚਤ ਹੋਵੇਗੀ।


Babita

Content Editor

Related News