ਹੁਨਰ ’ਤੇ ਗ਼ਰੀਬੀ ਭਾਰੂ, ਸਿਰਫ ਬਾਰ੍ਹਵੀਂ ਪਾਸ ਇਹ ਨੌਜਵਾਨ ਵੱਡੇ-ਵੱਡੇ ਇੰਜੀਨੀਅਰਾਂ ਨੂੰ ਪਾਉਂਦੈ ਮਾਤ

11/16/2021 4:59:10 PM

ਫਰੀਦਕੋਟ (ਦੁਸਾਂਝ)-ਪੰਜਾਬ ਅੰਦਰ ਕਈ ਨੌਜਵਾਨ ਅਜਿਹੇ ਹਨ, ਜੋ ਆਪਣੇ ਹੁਨਰ ਦੇ ਦਮ ’ਤੇ ਵੱਡੀਆਂ-ਵੱਡੀਆਂ ਮੱਲਾਂ ਮਾਰ ਰਹੇ ਹਨ ਅਤੇ ਕੁਝ ਅਜਿਹੇ ਵੀ ਹਨ, ਜਿਨ੍ਹਾਂ ਦਾ ਹੁਨਰ ਹੈ ਤਾਂ ਬਾਕਮਾਲ ਅਤੇ ਲੋਕਹਿੱਤ ’ਚ ਪਰ ਕਿਸੇ ਪਾਰਖੂ ਨਜ਼ਰ ਤੋਂ ਓਹਲੇ ਰਹਿਣ ਕਾਰਨ ਗ਼ਰੀਬੀ ਦੇ ਗੁਬਾਰਾਂ ਹੇਠ ਦੱਬ ਕੇ ਰਹਿ ਗਿਆ। ਜੇਕਰ ਅਜਿਹੇ ਹੁਨਰ ਨੂੰ ਕਿਸੇ ਅਜਿਹੇ ਦਾ ਸਾਥ ਮਿਲੇ, ਜੋ ਉਸ ਨੂੰ ਲੋਕਾਂ ਸਾਹਮਣੇ ਲੈ ਕੇ ਆਵੇ ਤਾਂ ਸੋਨੇ ’ਤੇ ਸੁਹਾਗੇ ਵਾਲੀ ਗੱਲ ਹੋਵੇਗੀ। ਇਹ ਨੌਜਵਾਨ ਹੈ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਰਾਮੇਆਣਾ ਦਾ ਸੁਖਵਿੰਦਰ ਖਾਨ, ਜੋ ਬੇਸ਼ੱਕ 12ਵੀਂ ਜਮਾਤ ਤੱਕ ਹੀ ਪੜ੍ਹਿਆ ਹੈ ਪਰ ਆਪਣੇ ਪਿਤਾ ਨਾਲ ਇਲੈਕ੍ਰੋਨਿਕਸ ਦੀ ਦੁਕਾਨ ’ਤੇ ਕੰਮ ਕਰਦਾ-ਕਰਦਾ ਕਦੋਂ ਵੱਡੀਆਂ-ਵੱਡੀਆਂ ਕਾਢਾਂ ਕੱਢਣ ਲੱਗ ਗਿਆ, ਸ਼ਾਇਦ ਉਸ ਨੂੰ ਵੀ ਪਤਾ ਨਹੀਂ ਲੱਗਾ ਹੋਣਾ।

ਇਹ ਵੀ ਪੜ੍ਹੋ : ਸ੍ਰੀ ਕਰਤਾਰਪੁਰ ਸਾਹਿਬ ਕਾਰੀਡੋਰ ਮੁੜ ਖੁੱਲ੍ਹਵਾਉਣ ਨੂੰ ਲੈ ਕੇ ਪੰਜਾਬ ਭਾਜਪਾ ਦੇ ਵਫ਼ਦ ਵੱਲੋਂ ਅਮਿਤ ਸ਼ਾਹ ਨਾਲ ਮੁਲਾਕਾਤ

PunjabKesari

ਸੁਖਵਿੰਦਰ ਨੇ ਹੁਣ ਤੱਕ ਜੋ ਕਾਢਾਂ ਕੱਢੀਆਂ ਹਨ, ਉਨ੍ਹਾਂ ’ਚ ਹਾਈ ਸਕਿਓਰਿਟੀ ਵਾਲਾ ਸੇਫ, ਜਿਸ ਦੇ ਪਾਸਵਰਡ ਨੂੰ ਕੋਈ ਵੀ ਹੈਕ ਨਹੀਂ ਕਰ ਸਕਦਾ, ਅਹਿਮ ਹੈ। ਇਸ ਦੇ ਨਾਲ-ਨਾਲ ਉਸ ਨੇ ਇਕ ਗੇਟਵਾਲ, ਜੋ ਖੇਤੀ ਦੀ ਸਿੰਚਾਈ ਲਈ ਵਰਤੀ ਜਾਂਦੀ ਪਾਈਪਲਾਈਨ ’ਚ ਬੇਹੱਦ ਕਾਰਗਰ ਹੈ, ਬਣਾਇਆ, ਜਿਸ ਨੂੰ ਨਾ ਤਾਂ ਜੰਗਾਲ ਲੱਗਦਾ ਹੈ ਅਤੇ ਨਾ ਹੀ ਉਹ ਕਦੀ ਜਾਮ ਹੁੰਦਾ। ਇਸ ਦੇ ਨਾਲ ਹੀ ਉਸ ਨੇ ਪਾਣੀ ਦੀ ਬੱਚਤ ਅਤੇ ਲੋਕਾਂ ਨੂੰ ਬਿਜਲੀ ਦੇ ਝਟਕਿਆਂ ਤੋਂ ਬਚਾਉਣ ਲਈ ਇਕ ਅਜਿਹਾ ਮੋਟਰ ਸਟਾਰਟਰ ਬਣਾਇਆ ਹੈ, ਜੋ ਮਾਰਕੀਟ ’ਚ ਚੱਲ ਰਹੇ ਮੋਟਰ ਸਟਾਰਟਰਾਂ ਦੇ ਮੁਕਾਬਲੇ ਸਸਤਾ ਅਤੇ ਵਧੀਆ ਵੀ ਹੈ। 


Manoj

Content Editor

Related News