105 ਗ੍ਰਾਮ ਨਸ਼ੀਲੇ ਪਾਊਡਰ ਸਣੇ ਪਾਲਾ ਕਾਬੂ
Tuesday, Oct 03, 2017 - 07:28 AM (IST)

ਨੂਰਮਹਿਲ, (ਸ਼ਰਮਾ)- ਸਥਾਨਕ ਪੁਲਸ ਵੱਲੋਂ 105 ਗ੍ਰਾਮ ਨਸ਼ੀਲੇ ਪਾਊਡਰ ਸਣੇ ਗੁਰਪਾਲ ਸਿੰਘ ਉਰਫ ਪਾਲਾ ਪੁੱਤਰ ਮੀਤ ਰਾਮ ਵਾਸੀ ਮੁਹੱਲਾ ਰੰਗੜਾਂ, ਨੂਰਮਹਿਲ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ਪੁਲਸ ਅਨੁਸਾਰ ਐੱਸ. ਆਈ. ਨਿਰਮਲ ਸਿੰਘ ਨੇ ਸਾਥੀ ਪੁਲਸ ਕਰਮਚਾਰੀਆਂ ਦੀ ਮਦਦ ਨਾਲ ਗਸ਼ਤ ਦੌਰਾਨ ਚੀਮਾਂ ਕਲਾਂ ਚੁਰਸਤੇ ਕੋਲ ਮੁਲਜ਼ਮ ਨੂੰ ਕਾਬੂ ਕਰਨ 'ਚ ਕਾਮਯਾਬੀ ਹਾਸਲ ਕੀਤੀ, ਜਿਸ ਖਿਲਾਫ ਥਾਣਾ ਨੂਰਮਹਿਲ ਵਿਖੇ ਪਰਚਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।