ਚੂਨੀ ਲਾਲ ਦੇ ਵਿਧਾਨ ਸਭਾ ਹਲਕਾ ਨਾਭਾ ਤੋਂ ਚੋਣ ਲੜਨ ਦੇ ਸੰਭਾਵੀ ਉਮੀਦਵਾਰ

Friday, Dec 10, 2021 - 03:25 PM (IST)

ਚੂਨੀ ਲਾਲ ਦੇ ਵਿਧਾਨ ਸਭਾ ਹਲਕਾ ਨਾਭਾ ਤੋਂ ਚੋਣ ਲੜਨ ਦੇ ਸੰਭਾਵੀ ਉਮੀਦਵਾਰ

ਭਾਦਸੋਂ (ਅਵਤਾਰ) : ਵਿਧਾਨ ਸਭਾ ਹਲਕਾ ਨਾਭਾ ਤੋਂ ਰਿਜਰਵ ਸੀਟ ਤੋਂ ਨਗਰ ਪੰਚਾਇਤ ਭਾਦਸੋਂ ਦੇ ਮੌਜੂਦਾ ਪ੍ਰਧਾਨ ਚੂਨੀ ਲਾਲ ਦੇ ਚੋਣ ਲੜਨ ਦੀਆਂ ਸੰਭਾਵਾਨਾਵਾਂ ਪੂਰੇ ਜ਼ੋਰਾਂ ’ਤੇ ਹਨ ਅਤੇ ਇਲਾਕੇ ’ਚ ਇਸ ਦੀ ਪੂਰੀ ਚਰਚਾ ਹੋ ਰਹੀ ਹੈ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਚੂਨੀ ਲਾਲ ਵਲੋਂ ਚੋਣ ਲੜਨ ਦੀ ਪੂਰੀ ਤਿਆਰੀ ਖਿੱਚ ਲਈ ਹੈ। ਜ਼ਿਕਰਯੋਗ ਹੈ ਕਿ ਚੂਨੀ ਲਾਲ ਜੋ ਕਿ ਪਿਛਲੇ ਕਰੀਬ 30 ਸਾਲਾਂ ਤੋਂ ਕਾਂਗਰਸ ਪਾਰਟੀ ਦੇ ਮਿਹਨਤੀ ਵਰਕਰਾਂ ’ਚੋਂ ਇੱਕ ਹਨ। 1990 ’ਚ ਕਾਂਗਰਸ ’ਚ ਸ਼ਾਮਲ ਹੋਣ ਤੋਂ ਬਾਅਦ ਚੂਨੀ ਲਾਲ ਪਿੰਡ ਦੇ ਸਰਪੰਚ ਬਣੇ। 1992 ’ਚ ਬੀਬੀ ਸਤਿੰਦਰ ਕੌਰ ਨਾਭਾ ਦੀ ਅਗਵਾਈ ’ਚ ਪਾਰਟੀ ਲਈ ਮਿਹਨਤ ਕੀਤੀ । 2003 ਵਿਚ ਕਾਂਗਰਸ ਵਲੋਂ ਜ਼ਿਲ੍ਹਾ ਪਰਿਸ਼ਦ ਮੈਂਬਰ ਦੇ ਨਾਲ-ਨਾਲ ਜ਼ਿਲ੍ਹਾ ਵਾਈਸ ਪ੍ਰਧਾਨ ਦੀ ਡਿਊਟੀ ਨਿਭਾਈ।  2008 ਵਿਚ ਮੁੜ ਪਿੰਡ ਭਾਦਸੋਂ ਦੇ ਸਰਪੰਚ ਬਣ ਕੇ ਪਿੰਡ ਦਾ ਵਿਕਾਸ ਕੀਤਾ ਅਤੇ ਕਾਂਗਰਸ ਦੇ ਸੂਬਾ ਸਕੱਤਰ ਬਣੇ। ਇਸ ਤੋਂ ਇਲਾਵਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਾਦਸੋਂ ਦੀ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਅਤੇ ਪ੍ਰਧਾਨ ਵੀ ਰਹੇ ਹਨ। ਹੁਣ 2019 ’ਚ ਨਗਰ ਪੰਚਾਇਤ ਭਾਦਸੋਂ ਦੀ ਚੋਣ ਦੌਰਾਨ ਨਗਰ ਪੰਚਾਇਤ ਦੇ ਪ੍ਰਧਾਨ ਬਣੇ ਕੇ ਸ਼ਹਿਰ ਦੇ ਵਿਕਾਸ ’ਚ ਅਹਿਮ ਭੂਮਿਕਾ ਨਿਭਾ ਰਹੇ ਹਨ।

ਇਹ ਵੀ ਪੜ੍ਹੋ : 26 ਹਜ਼ਾਰ ਕਰੋੜ ਦੇ ਫੋਕੇ ਐਲਾਨ ਕਰਨ ਵਾਲੀ ਚੰਨੀ ਸਰਕਾਰ ਦੇ ਖਜ਼ਾਨੇ ’ਚ 26 ਕਰੋੜ ਵੀ ਨਹੀਂ : ਸੁਖਬੀਰ

ਕੁਝ ਮੋਹਤਬਰਾਂ ਵਲੋਂ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਦੇ ਅਤਿ ਨਜ਼ਦੀਕੀਆਂ ’ਚੋਂ ਚੂਨੀ ਲਾਲ ਹੁਣ ਨਾਭਾ ਵਿਧਾਨ ਸਭਾ ਦੀ ਸੀਟ ਦੇ ਮਜਬੂਤ ਦਾਅਵੇਦਾਰਾਂ ’ਚੋਂ ਇੱਕ ਹਨ ਅਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਹਲਕੇ ’ਚ ਇਹੋ ਦਾਅਵੇਦਾਰ ਉਮੀਦਵਾਰ ਇਸੇ ਹਲਕੇ ਦੇ ਜਮਪਲ ਹਨ ਜਦਕਿ ਬਾਕੀ ਉਮੀਦਵਾਰ ਬਾਹਰੀ ਹਲਕਿਆਂ ਦੇ ਹੋਣ ਕਰਕੇ ਚੂਨੀ ਲਾਲ ਦੀ ਪਕੜ ਬੇਹਦ ਮਜਬੂਤ ਮੰਨੀ ਜਾ ਰਹੀ ਹੈ । ਹੁਣ ਦੇਖਣਾ ਇਹ ਹੋਵੇਗਾ ਕਿ ਪਾਰਟੀ ਹਾਈ ਕਮਾਂਡ ਸਕਾਲਰਸ਼ਿੱਪ ਦੇ ਘਪਲਿਆਂ ਵਿਚ ਘਿਰੇ ਮੌਜੂਦਾ ਵਿਧਾਇਕ ਧਰਮਸੌਤ ਦੀ ਟਿਕਟ ਨੂੰ ਕੱਟ ਕੇ ਮਜਬੂਤ ਦਾਅਵੇਦਾਰ ਚੂਨੀਲਾਲ ਦੀ ਟਿਕਟ ਉਤੇ ਗੌਰ ਕਰਦੀ ਹੈ । 

ਇਹ ਵੀ ਪੜ੍ਹੋ : ਅਕਾਲੀਆਂ ਦੇ ਰਾਜ ’ਚ ਸਾਡੇ ਗੁਰੂ ਦੀ ਬੇਅਦਬੀ ਹੋਈ : ਚੰਨੀ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 


author

Anuradha

Content Editor

Related News