Potato King ਮੰਨੇ ਜਾਂਦੇ ਅਕਾਲੀ ਲੀਡਰ ਹਰਜਾਪ ਸੰਘਾ ਨਾਲ ਵਿਸ਼ੇਸ਼ ਗੱਲਬਾਤ, 4500 ਏਕੜ 'ਚ ਕਰਦੇ ਨੇ ਖੇਤੀ

Saturday, Nov 04, 2023 - 10:30 PM (IST)

Potato King ਮੰਨੇ ਜਾਂਦੇ ਅਕਾਲੀ ਲੀਡਰ ਹਰਜਾਪ ਸੰਘਾ ਨਾਲ ਵਿਸ਼ੇਸ਼ ਗੱਲਬਾਤ, 4500 ਏਕੜ 'ਚ ਕਰਦੇ ਨੇ ਖੇਤੀ

ਜਲੰਧਰ (ਰਮਨਦੀਪ ਸਿੰਘ ਸੋਢੀ) : ਦੁਨੀਆ 'ਚ ਜਦੋਂ ਕਿਸਾਨ ਦਾ ਜ਼ਿਕਰ ਹੁੰਦਾ ਹੈ ਤਾਂ ਕਿਸਾਨ ਨੂੰ ਦੇਸ਼ ਦਾ ਹੀ ਨਹੀਂ, ਬਲਕਿ ਦੁਨੀਆ ਦਾ ਅੰਨਦਾਤਾ ਕਿਹਾ ਜਾਂਦਾ ਹੈ। ਜਦੋਂ ਪੰਜਾਬ ਦੀ ਗੱਲ ਕੀਤੀ ਜਾਂਦੀ ਹੈ ਤਾਂ ਪੰਜਾਬ ਦੀ ਮਹਿਮਾਨ-ਨਿਵਾਜ਼ੀ, ਇੱਥੋਂ ਦਾ ਖਾਣ-ਪੀਣ, ਲੋਕਾਂ ਦਾ ਸੁਭਾਅ, ਖ਼ਾਸ ਤੌਰ 'ਤੇ ਪੰਜਾਬ ਦੀ ਖੇਤੀ ਇਕ ਵੱਖਰੀ ਪਛਾਣ ਰੱਖਦੀ ਹੈ। ਪੰਜਾਬ ਦੀ ਜਦੋਂ ਵੀ ਗੱਲ ਤੁਰਦੀ ਹੈ ਤਾਂ ਇਹ ਖੇਤੀ ਪ੍ਰਧਾਨ ਸੂਬੇ ਵਜੋਂ ਜਾਣਿਆ ਜਾਂਦਾ ਹੈ। ਇਹ ਸਾਰਾ ਸਿਹਰਾ ਕਿਸਾਨਾਂ ਦੀ ਮਿਹਨਤ ਦੀ ਬਦੌਲਤ ਹੀ ਪੰਜਾਬ ਦੇ ਸਿਰ ਸਜਿਆ ਹੈ। ਇਹੀ ਕਾਰਨ ਹੈ ਕਿ ਅੱਜ ਪੰਜਾਬ ਦੇਸ਼ ਦਾ ਅੰਨਦਾਤਾ ਮੰਨਿਆ ਜਾਂਦਾ ਹੈ।

ਇਹ ਵੀ ਪੜ੍ਹੋ : ਪਰਾਲੀ ਨੂੰ ਜਬਰਨ ਅੱਗ ਲਗਾਉਣ ਦੇ ਮਾਮਲੇ ’ਚ CM ਮਾਨ ਵੱਲੋਂ ਕੀਤੇ ਟਵੀਟ 'ਤੇ ਰਾਜਾ ਵੜਿੰਗ ਨੇ ਕਹੀ ਇਹ ਗੱਲ

ਜਲੰਧਰ ਦਾ ਇਕ ਅਜਿਹਾ ਹੀ ਪਰਿਵਾਰ ਹੈ ਸੰਘਾ ਪਰਿਵਾਰ, ਜੋ ਦੁਨੀਆ ਭਰ ਵਿੱਚ ਸਭ ਤੋਂ ਵੱਡੇ ਆਲੂ ਉਤਪਾਦਕ ਦੇ ਤੌਰ ਜਾਣਿਆ ਜਾਂਦਾ ਹੈ। ਇਨ੍ਹਾਂ ਨੂੰ 'ਪਟੈਟੋ ਕਿੰਗ' (Potato King) ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਖੇਤੀਬਾੜੀ ਦੇ ਕਿੱਤੇ 'ਚ ਜਿੱਥੇ ਇਸ ਪਰਿਵਾਰ ਨੇ ਆਪਣੀ ਵੱਖਰੀ ਪਛਾਣ ਬਣਾਈ ਹੈ, ਉਥੇ ਹੀ ਸਿਆਸਤ ਦੇ ਵਿੱਚ ਵੀ ਇਹ ਪਰਿਵਾਰ ਮੁੱਢ ਤੋਂ ਹੀ ਰੁਚੀ ਰੱਖਦਾ ਹੈ। ਇਸ ਪਰਿਵਰ ਦੀ ਤੀਜੀ ਪੀੜ੍ਹੀ ਦੇ ਫਰਜੰਦ ਹਰਜਾਪ ਸਿੰਘ ਸੰਘਾ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਜਲੰਧਰ ਦੇ ਕੈਂਟ ਹਲਕੇ ਦਾ ਇੰਚਾਰਜ ਥਾਪ ਕੇ ਜ਼ਿੰਮੇਵਾਰੀ ਸੌਂਪੀ ਹੈ। ਪੇਸ਼ ਹੈ ਹਰਜਾਪ ਸੰਘਾ ਨਾਲ ਵਿਸ਼ੇਸ਼ ਗੱਲਬਾਤ-

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News