ਡਾਕ ਵਿਭਾਗ ਦੇ ਮੁਲਾਜ਼ਮ ਨੇ ਇੰਸਪੈਕਟਰ ਤੋਂ ਦੁਖੀ ਹੋ ਕੇ ਕੀਤੀ ਖ਼ੁਦਕੁਸ਼ੀ

Monday, Sep 26, 2022 - 04:52 PM (IST)

ਬੰਗਾ (ਚਮਨ ਲਾਲ/ਰਾਕੇਸ਼ ) : ਇੱਥੋਂ ਦੇ ਨਜ਼ਦੀਕੀ ਪਿੰਡ ਕਾਹਮਾ ਦੇ ਡਾਕਘਰ ਵਿਚ ਬਤੌਰ ਜੀ. ਡੀ. ਐੱਮ. ਸੀ ਡਾਕ ਲੈ ਕੇ ਜਾਣ ਵਾਲੇ ਮੁਲਾਜ਼ਮ ਪਰਮਿੰਦਰ ਸਿੰਘ ਪੁੱਤਰ ਰਤਨ ਸਿੰਘ ਨਿਵਾਸੀ ਲਧਾਣਾ ਉੱਚਾ ਨੇ ਨਵਾਂਸ਼ਹਿਰ ਡਾਕਖਾਨੇ ’ਚ ਬਤੌਰ ਇੰਸਪੈਕਟਰ ਦੇ ਅਹੁਦੇ ’ਤੇ ਤਾਇਨਾਤ ਸੰਦੀਪ ਕੁਮਾਰ ਵਲੋਂ ਤੰਗ ਪ੍ਰੇਸ਼ਾਨ ਕਰਨ ’ਤੇ ਸਲਫਾਸ ਨਿਗਲ ਕੇ ਖ਼ੁਦਕੁਸ਼ੀ ਕਰ ਲਈ। ਥਾਣਾ ਸਦਰ ਬੰਗਾ ਪੁਲਸ ਵੱਲੋਂ ਮ੍ਰਿਤਕ ਪਰਮਿੰਦਰ ਸਿੰਘ ਦੇ ਪੁੱਤਰ ਮਨਦੀਪ ਸਿੰਘ ਦੇ ਬਿਆਨਾਂ ਅਤੇ ਮ੍ਰਿਤਕ ਕੋਲੋਂ ਮਿਲੇ ਸੁਸਾਈਡ ਨੋਟ ਨੂੰ ਆਧਾਰ ਬਣਾ ਕੇ ਪੁਲਸ ਵੱਲੋਂ ਵਿਭਾਗ ਦੇ ਇੰਸਪੈਕਟਰ ਵਿਰੁੱਧ ਮਾਮਲਾ ਦਰਜ ਕਰਨ ਉਪਰੰਤ ਸਿਵਲ ਹਸਪਤਾਲ ਬੰਗਾ ਵਿਖੇ ਮ੍ਰਿਤਕ ਦਾ ਪੋਸਟਮਾਰਟਮ ਕਰਨ ਉਪੰਰਤ ਮ੍ਰਿਤਕ ਦੇ ਪਰਿਵਾਰਕ ਮੈਂਬਰਾ ਵੱਲੋਂ ਉਸਦਾ ਅੰਤਿਮ ਸੰਸਕਾਰ ਪਿੰਡ ਲਧਾਣਾ ਉੱਚਾ ਦੇ ਸ਼ਮਸ਼ਾਨ ਘਾਟ ਵਿਖੇ ਕੀਤਾ ਗਿਆ। ਸਦਰ ਬੰਗਾ ਪੁਲਸ ਨੂੰ ਮ੍ਰਿਤਕ ਵਲੋਂ ਲਿਖੇ ਗਏ ਸੁਸਾਈਡ ਨੋਟ ਅਤੇ ਮ੍ਰਿਤਕ ਦੇ ਪੁੱਤਰ ਮਨਦੀਪ ਸਿੰਘ ਨੇ ਕਥਿਤ ਇੰਸਪੈਕਟਰ ਸੰਦੀਪ ਕੁਮਾਰ ’ਤੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਵਿਭਾਗ ਦੇ ਇੰਸਪੈਕਟਰ ਵਲੋਂ ਹੀ ਉਸ ਦੇ ਪਿਤਾ ਨੂੰ ਤੰਗ ਪ੍ਰੇਸ਼ਾਨ ਕਰਨ ਕਰਕੇ ਅਤੇ ਉਨ੍ਹਾਂ ਨੂੰ ਵਾਰ-ਵਾਰ ਨੌਕਰੀ ਤੋਂ ਕੱਢਣ ਦੀਆਂ ਧਮਕੀਆਂ ਦੇਣ ਕਰਕੇ ਉਨ੍ਹਾਂ ਆਤਮ ਹੱਤਿਆ ਵਰਗਾ ਵੱਡਾ ਕਦਮ ਚੁੱਕਿਆ ਹੈ। 

ਉਨ੍ਹਾਂ ਕਿਹਾ ਕਿ ਉਸਦੇ ਪਿਤਾ ਹੀ ਪੂਰੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਸਨ ਜਦਕਿ ਉਹ 10+2 ਜਮਾਤ ਪਾਸ ਹੈ ਅਤੇ ਉਸ ਕੋਲ ਰੁਜ਼ਗਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਇੰਸਪੈਕਰ ਵਲੋਂ ਉਸ ਦੇ ਪਿਤਾ ਨੂੰ ਇਸ ਕਦਰ ਤੰਗ ਪ੍ਰੇਸ਼ਾਨ ਕੀਤਾ ਗਿਆ ਕਿ ਉਨ੍ਹਾਂ ਨੇ ਮੌਤ ਨੂੰ ਗਲੇ ਲਗਾ ਲਿਆ। ਉਨ੍ਹਾਂ ਇਹ ਵੀ ਕਿਹਾ ਉਸਦੇ ਪਿਤਾ ਪਰਮਿੰਦਰ ਸਿੰਘ ਜੋ ਸਾਲ 2000 ਤੋਂ ਵਿਭਾਗ ਵਿਚ ਸੇਵਾਵਾ ਨਿਭਾਅ ਰਹੇ ਸਨ ਪਰ 22 ਸਾਲ ਦਾ ਸਮਾਂ ਵਿਭਾਗ ਵਿਚ ਸੇਵਾਵਾ  ਦੇਣ ਦੇ ਬਾਵਜੂਦ ਵਿਭਾਗ ਦੇ ਅਧਿਕਾਰੀਆ ਵਲੋਂ ਉਨ੍ਹਾਂ ਦੀ ਕਦਰ ਕਰਨ ਥਾਂ ’ਤੇ ਉਨ੍ਹਾਂ ਨੂੰ ਉਕਤ ਇੰਸਪੈਕਟਰ ਵਲੋਂ ਬੇਇਜ਼ਤ ਕੀਤਾ ਜਾਂਦਾ ਸੀ। ਉਸਦੇ ਪਿਤਾ ਇਸ ਸਮੇਂ ਟਾਈਫਾਈਡ ਤੋਂ ਪੀੜਤ ਸਨ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ ਕਮਜ਼ੋਰੀ ਕਰਕੇ ਉਨ੍ਹਾਂ ਵੱਲੋਂ ਬਿਮਾਰੀ ਦੌਰਾਨ ਅਰਾਮ ਕਰਨ ਲਈ ਉਕਤ ਇੰਸਪੈਕਟਰ ਤੋਂ ਛੁੱਟੀ ਮੰਗੀ ਸੀ ,ਜੋ ਕਿ ਉਨ੍ਹਾਂ ਦੀ ਮੰਗ ਅਨੁਸਾਰ ਨਹੀਂ ਦਿੱਤੀ ਗਈ ਸਗੋਂ ਉਨ੍ਹਾਂ ਨੂੰ ਨੌਕਰੀ ਤੋ ਕੱਢਣ ਦੀਆ ਧਮਕੀਆ ਦਿੱਤੀਆ ਗਈਆ। ਜਿਸ ਦੇ ਚਲਦੇ ਉਨ੍ਹਾਂ ਨੇ ਇਹ ਕਦਮ ਚੁੱਕਿਆ। ਪਰਿਵਾਰ ਨੇ ਪੁਲਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਉਕਤ ਇੰਸਪੈਕਟਰ ਨੂੰ ਗ੍ਰਿਫ਼ਤਾਰ ਕੀਤਾ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ। 


Gurminder Singh

Content Editor

Related News