ਭਗਵੰਤ ਮਾਨ ਦੇ ਵਿਆਹ ਮੌਕੇ ਮਾਨ ਦੀ ਪਹਿਲੀ ਪਤਨੀ ਨੇ ਤੋੜੀ ਚੁੱਪੀ, ਆਖੀ ਵੱਡੀ ਗੱਲ
Saturday, Jul 09, 2022 - 06:35 PM (IST)

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡਾ. ਗੁਰਪ੍ਰੀਤ ਕੌਰ ਲੰਘੇ ਵੀਰਵਾਰ ਨੂੰ ਵਿਆਹ ਦੇ ਬੰਧਨ ਵਿਚ ਬੱਝ ਚੁੱਕੇ ਹਨ। ਇਸ ਵਿਆਹ ਤੋਂ ਬਾਅਦ ਭਗਵੰਤ ਮਾਨ ਦੀ ਪਹਿਲੀ ਪਤਨੀ ਇੰਦਰਪ੍ਰੀਤ ਕੌਰ ਗਰੇਵਾਲ ਦੇ ਪ੍ਰਤੀਕਰਮ ’ਤੇ ਸਭ ਦੀਆਂ ਨਜ਼ਰਾਂ ਟਿਕੀਆਂ ਸਨ। ਇਸ ਦਰਮਿਆਨ ਚੁੱਪੀ ਤੋੜਦਿਆਂ ਇੰਦਰਪ੍ਰੀਤ ਕੌਰ ਦੀ ਇਕ ਪੋਸਟ ਸਾਹਮਣੇ ਆਈ ਹੈ। ਇਸ ਵਿਆਹ ਤੋਂ ਕੁਝ ਘੰਟੇ ਬਾਅਦ ਉਨ੍ਹਾਂ ਨੇ ਆਪਣਾ ਫੇਸਬੁੱਕ ਕਵਰ ਅਪਡੇਟ ਕੀਤਾ, ਜੋ ਕਿ ਅੰਗਰੇਜ਼ੀ ਵਿਚ ਲਿਖਿਆ ਹੈ ਜਿਸ ਵਿਚ ਉਨ੍ਹਾਂ ਕਿਹਾ ਹੈ ਕਿ 'ਸਭ ਤੋਂ ਉਤਮ ਬਦਲਾ ਉਨ੍ਹਾਂ ਨੂੰ ਇਹ ਦਰਸਾਉਂਦਾ ਹੈ ਕਿ ਤੁਹਾਡਾ ਜੀਵਨ ਉਨ੍ਹਾਂ ਦੇ ਜਾਣ ਤੋਂ ਬਾਅਦ ਹੋਰ ਬਿਹਤਰ ਹੋ ਰਿਹਾ ਹੈ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਸਨਸਨੀਖੇਜ਼ ਖ਼ੁਲਾਸਾ, ਸਾਹਮਣੇ ਆਇਆ ਹੈਰਾਨ ਕਰਨ ਵਾਲਾ ਸੱਚ
ਇਥੇ ਇਹ ਖਾਸ ਤੌਰ ’ਤੇ ਦੱਸਣਯੋਗ ਹੈ ਕਿ ਸਾਲ 2015 ’ਚ ਭਗਵੰਤ ਮਾਨ ਅਤੇ ਇੰਦਰਪ੍ਰੀਤ ਕੌਰ ਦਾ ਤਲਾਕ ਹੋ ਗਿਆ ਸੀ, ਜਿਸ ਤੋਂ ਬਾਅਦ ਭਗਵੰਤ ਮਾਨ ਨੇ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਆਖਿਆ ਸੀ ਕਿ ਉਨ੍ਹਾਂ ਨੇ ਪਰਿਵਾਰ ਅਤੇ ਪੰਜਾਬ ’ਚੋਂ ਪੰਜਾਬ ਨੂੰ ਚੁਣਿਆ ਹੈ ਪਰ ਇੰਦਰਪ੍ਰੀਤ ਕੌਰ ਨੇ ਕਦੇ ਇਸ ਤਲਾਕ ਸੰਬੰਧੀ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ਸਮੇਂ ਵੀ ਉਨ੍ਹਾਂ ਦੇ ਦੋਵੇਂ ਬੱਚੇ ਪੁੱਤਰ ਦਿਲਸ਼ਾਨ ਮਾਨ ਅਤੇ ਸੀਰਤ ਕੌਰ ਵਿਸ਼ੇਸ਼ ਤੌਰ ’ਤੇ ਖਟਕੜ ਕਲਾਂ ਪਹੁੰਚੇ ਹੋਏ ਸਨ। ਹਾਲਾਂਕਿ ਭਗਵੰਤ ਮਾਨ ਅਨੁਸਾਰ ਉਨ੍ਹਾਂ ਨੇ ਆਪਣੇ ਵਿਆਹ ਸਬੰਧੀ ਆਪਣੇ ਬੱਚਿਆਂ ਅਤੇ ਪਹਿਲੀ ਪਤਨੀ ਨੂੰ ਪਹਿਲਾਂ ਹੀ ਦੱਸ ਦਿੱਤਾ ਸੀ, ਤਾਂ ਜੋ ਉਨ੍ਹਾਂ ਨੂੰ ਇਸ ਬਾਰੇ ਮੀਡੀਆ ਖ਼ਬਰਾਂ ਤੋਂ ਹੀ ਪਤਾ ਨਾ ਲੱਗੇ।
ਇਹ ਵੀ ਪੜ੍ਹੋ : ਗੈਂਗਸਟਰ ਗੋਲਡੀ ਬਰਾੜ ਦਾ ਪੰਜਾਬ 'ਚ ਬੈਂਕ ਖਾਤਾ ਖੁਲ੍ਹਵਾਉਣ ਪਹੁੰਚਿਆ ਸ਼ਖਸ, ਬੈਂਕ ਅਧਿਕਾਰੀ ਦੇ ਉੱਡੇ ਹੋਸ਼
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।