ਪਾਜ਼ੇਟਿਵ ਮਰੀਜ਼ਾਂ ਨੂੰ ਬਾਘਾਪੁਰਾਣਾ ਦੇ ਸਰਕਾਰੀ ਹਸਪਤਾਲ ''ਚ ਕੀਤਾ ਗਿਆ ਦਾਖਲ
Friday, May 08, 2020 - 04:07 PM (IST)
ਬਾਘਾਪੁਰਾਣਾ (ਅਜੇ): ਮੋਗਾ ਜ਼ਿਲੇ ਅੰਦਰ 17 ਕੋਰੋਨਾ ਪਾਜ਼ੇਟਿਵ ਆਏ ਸ਼ਰਧਾਲੂਆਂ ਨੂੰ ਬਾਘਾ ਪੁਰਾਣਾ ਦੇ ਸਰਕਾਰੀ ਸਿਵਲ ਹਸਪਤਾਲ ਅੰਦਰ ਭਰਤੀ ਕਰਵਾਇਆ ਗਿਆ ਤਾਂ ਜੋ ਇਨ੍ਹਾਂ ਸ਼ਰਧਾਲੂਆਂ ਦਾ ਸਚੁੱਜੇ ਢੰਗ ਨਾਲ ਇਲਾਜ ਹੋ ਸਕੇ ਅਤੇ ਉਹ ਨੈਗਟਿਵ ਹੋ ਕੇ ਆਪੋ-ਆਪਣੇ ਘਰਾਂ ਅੰਦਰ ਜਾ ਸਕਣ। ਬਾਘਾਪੁਰਾਣਾ ਦੇ ਸਰਕਾਰੀ ਹਸਪਤਾਲ ਅੰਦਰ 30 ਬਿਸਤਰਿਆਂ ਦਾ ਇੰਤਜ਼ਾਮ ਕੀਤਾ ਹੋਇਆ ਹੈ। ਇਨ੍ਹਾਂ ਮਰੀਜ਼ਾਂ ਦਾ ਚੈੱਕਅਪ ਡਾਕਟਰ ਅਮਰਿੰਦਰ ਸਿੰਘ, ਡਾਕਟਰ ਹਰਮਨਦੀਪ ਕੌਰ, ਡਾ. ਮਨਜੀਤ ਸਿੰਘ ਟੱਕਰ, ਫਾਰਮਾਸਿਸਟ ਨਵਦੀਪ ਸ਼ਰਮਾ ਅਤੇ ਬਲਾਕ ਐਜੂਕੇਟਰ ਰਜਿੰਦਰ ਕੁਮਾਰ ਦੀ ਟੀਮ ਐੱਸ.ਐੱਮ.ਓ. ਡਾ ਗੁਰਮੀਤ ਲਾਲ ਦੀ ਅਗਵਾਈ ਹੇਠ ਇਨ੍ਹਾਂ ਮਰੀਜ਼ਾਂ ਦਾ ਇਲਾਜ ਕਰੇਗੀ।
ਇਨ੍ਹਾਂ ਮਰੀਜ਼ਾਂ ਲਈ ਦਵਾਈਆਂ ਰੋਟੀ ਪਾਣੀ ਚਾਹ ਨਾਸ਼ਤਾ ਆਦਿ ਦਾ ਕੰਮ ਇਹ ਸਾਰੀ ਟੀਮ ਸਚੁੱਜੇ ਢੰਗ ਨਾਲ ਕਰ ਰਹੀ ਹੈ। ਫਾਰਮਾਸਿਸਟ ਨਵਦੀਪ ਸ਼ਰਮਾ ਨੇ ਦੱਸਿਆ ਕਿ ਅਸੀਂ ਇਨ੍ਹਾਂ ਮਰੀਜ਼ਾਂ ਲਈ ਮਿਊਜ਼ਿਕ ਸਿਸਟਮ ਰਾਹੀਂ ਗੁਰਬਾਣੀ ਸੁਣਾਉਣ ਦਾ ਇੰਤਜਾਮ ਵੀ ਕੀਤਾ ਹੈ ਤਾਂ ਜੋ ਕਿਸੇ ਵੀ ਮਰੀਜ਼ ਨੂੰ ਕਿਸੇ ਵੀ ਕਿਸਮ ਦੀ ਕੋਈ ਪ੍ਰੇਸ਼ਾਨੀ ਨਾ ਆਵੇ। ਬਾਘਾਪੁਰਾਣਾ ਵਿਖੇ ਆਏ ਸਾਰੇ ਮਰੀਜ਼ ਕੋਰੋਨਾ ਪਾਜ਼ੇਟਿਵ ਤਾਂ ਹਨ ਪਰ ਇਨ੍ਹਾਂ ਅੰਦਰ ਖੰਘ, ਬੁਖਾਰ, ਜ਼ੁਕਾਮ ਆਦਿ ਦੇ ਲੱਛਣ ਨਹੀਂ ਹਨ ਸਾਨੂੰ ਉਮੀਦ ਹੈ ਕਿ ਇਹ ਮਰੀਜ਼ ਜਲਦੀ ਤੰਦਰੁਸਤ ਹੋ ਕੇ ਆਪੋ ਆਪਣੇ ਘਰਾਂ ਨੂੰ ਜਾਣਗੇ। ਇਹ ਮਰੀਜ਼ ਪਿੰਡ ਢੁੱਡੀਕੇ ਤੋਂ 1, ਚੂਹੜਚੱਕ ਤੋਂ 3, ਦੋਲੇਵਾਲ ਤੋਂ 4, ਬੰਬੀਹਾ ਭਾਈ ਤੋਂ 1, ਰਾਉਕੇ ਕਲਾਂ 1, ਲੋਹਰੀਆਂ ਮੁਹੱਲਾ ਮੋਗਾ 1, ਲੋਹਾਰਾ 1, ਸਮਾਧ ਭਾਈ ਤੋਂ 2, ਠੱਠੀ ਭਾਈ ਤੋਂ 2, ਸੰਗਤਪੁਰਾ ਤੋਂ 2 ਆਦਿ ਸਾਰੇ ਪਿੰਡਾਂ ਦੇ 17 ਮਰੀਜ਼ ਹਨ ਜੋ ਕਿ ਸ੍ਰੀ ਹਜ਼ੂਰ ਸਾਹਿਬ ਤੋਂ ਯਾਤਰਾ ਕਰਕੇ ਪਰਤੇ ਸਨ।