ਅਸ਼ਲੀਲ ਵੀਡੀਓ ਬਣਾ ਕੇ ਬਲੈਕਮੇਲ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, ਹੋ ਸਕਦੇ ਹਨ ਵੱਡੇ ਖੁਲਾਸੇ

05/15/2017 7:22:12 PM

ਸੁਲਤਾਨਪੁਰ ਲੋਧੀ (ਸੋਢੀ) : ਥਾਣਾ ਸੁਲਤਾਨਪੁਰ ਲੋਧੀ ਦੀ ਪੁਲਸ ਵਲੋਂ ਭੋਲੇ-ਭਾਲੇ ਲੋਕਾਂ ਦੀਆਂ ਗਲਤ ਵੀਡੀਓ ਤਿਆਰ ਕਰਕੇ ਬਲੈਕਮੇਲ ਕਰਨ ਵਾਲੇ ਗਿਰੋਹ ਦੇ 2 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸੰਬੰਧੀ ਥਾਣਾ ਸੁਲਤਾਨਪੁਰ ਲੋਧੀ ਦੇ ਮੁਖੀ ਸਰਬਜੀਤ ਸਿੰਘ ਇੰਸਪੈਕਟਰ ਨੇ ਦੱਸਿਆ ਕਿ ਭੋਲੇ-ਭਾਲੇ ਲੋਕਾਂ ਦੀਆਂ ਗਲਤ ਵੀਡੀਓ ਤਿਆਰ ਕਰਕੇ ਉਪਰੰਤ ਇੰਟਰਨੈੱਟ ''ਤੇ ਪਾ ਕੇ ਬਦਨਾਮੀ ਕਰਨ ਦਾ ਡਰਾਵਾ ਦੇ ਕੇ ਬਲੈਕਮੇਲ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਭਗਤ ਸਿੰਘ ਪੁੱਤਰ ਸਾਉਣ ਸਿੰਘ ਨਿਵਾਸੀ ਪਿੰਡ ਚੰਨਣਵਿੰਡੀ ਨੇ ਥਾਣਾ ਸੁਲਤਾਨਪੁਰ ਲੋਧੀ ਪੁਲਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ ਕਿ ਉਸਦੀ ਗਲਤ ਵੀਡੀਓ ਡਾਕਟਰ ਵਵਿੰਦਰ ਸਿੰਘ ਉÎਰਫ ਬਿੰਦਰ ਵਾਸੀ ਲੋਹੀਆਂ, ਨਿਸ਼ਾਨ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਬਾਬਾ ਜਵਾਲਾ ਸਿੰਘ ਨਗਰ ਸੁਲਤਾਨਪੁਰ ਲੋਧੀ, ਆਸ਼ੂ ਪੁੱਤਰ ਅਮਰ ਸਿੰਘ ਪਿੰਡ ਕਿੱਸੂ ਵਾਲਾ ਮੋੜ ਜ਼ਿਲਾ ਫਿਰੋਜ਼ਪੁਰ ਤੇ ਪ੍ਰਿੰਸ ਪੁੱਤਰ ਹਰਜਿੰਦਰ ਸਿੰਘ ਵਾਸੀ ਗਿਦੜਪਿੰਡੀ ਨੇ ਤਿਆਰ ਕੀਤੀ ਹੈ ਅਤੇ ਉਸ ਪਾਸੋਂ ਡਰਾ ਕੇ ਪਹਿਲਾਂ 50 ਹਜ਼ਾਰ ਰੁਪਏ ਲੈ ਚੁੱਕੇ ਹਨ ਤੇ ਹੁਣ ਫਿਰ 10 ਲੱਖ ਦੀ ਮੰਗ ਕਰ ਰਹੇ ਹਨ।
ਸ਼ਿਕਾਇਤ ਕਰਤਾ ਨੇ ਆਪਣੀ ਸ਼ਿਕਾਇਤ ''ਚ ਦੱਸਿਆ ਕਿ ਹੁਣ ਉਸਦਾ 2 ਲੱਖ ਰੁਪਏ ਦੇਣ ਦਾ ਸੌਦਾ ਹੋਇਆ ਸੀ। ਪੁਲਸ ਨੇ ਡਾਕਟਰ ਵਵਿੰਦਰ ਸਿੰਘ ਤੇ ਨਿਸ਼ਾਨ ਸਿੰਘ ਬਾਬਾ ਜਵਾਲਾ ਸਿੰਘ ਨੂੰ ਯੋਜਨਾ ਦੇ ਤਹਿਤ ਗ੍ਰਿਫਤਾਰ ਕਰ ਲਿਆ ਜਦਕਿ ਆਸ਼ੂ ਤੇ ਪਿੰ੍ਰਸ ਦੋਵੇਂ ਭੱਜਣ ''ਚ ਸਫਲ ਹੋ ਗਏ। ਥਾਂਣਾ ਮੁਖੀ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਤੋਂ ਮੋਬਾਇਲ ''ਚ ਤਿਆਰ ਕੀਤੀ ਵੀਡੀਓ ਵੀ ਬਰਾਮਦ ਕੀਤੀ ਹੈ। ਪੁਲਸ ਨੇ ਦੋਸ਼ੀਆਂ ਖਿਲਾਫ ਕੇਸ ਦਰਜ ਕਰਕੇ ਸੋਮਵਾਰ ਨੂੰ ਅਦਾਲਤ ''ਚ ਪੇਸ਼ ਕੀਤਾ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਤੋਂ ਹੋਰ ਪੜਤਾਲ ਕਰਨ ਤੇ ਕਈ ਹੋਰ ਬਲੈਕਮੇਲ ਦੇ ਮਾਮਲੇ ਸਾਹਮਣੇ ਆ ਸਕਦੇ ਹਨ।


Gurminder Singh

Content Editor

Related News