65 ਸਾਲਾ ਅੌਰਤ ਦੀ ਨੌਕਰ ਨਾਲ ਅਸ਼ਲੀਲ ਵੀਡੀਓ ਬਣਾ ਕੇ ਕੀਤੀ ਵਾਇਰਲ

Thursday, Jul 19, 2018 - 03:01 AM (IST)

65 ਸਾਲਾ ਅੌਰਤ ਦੀ ਨੌਕਰ ਨਾਲ ਅਸ਼ਲੀਲ ਵੀਡੀਓ ਬਣਾ ਕੇ ਕੀਤੀ ਵਾਇਰਲ

ਬਠਿੰਡਾ(ਵਰਮਾ)-ਜ਼ਿਲੇ ਦੇ ਪਿੰਡ ਘੁੰਮਣ ਕਲਾਂ ਵਿਚ ਇਕ ਸ਼ਰਮਨਾਕ ਘਟਨਾ ਤਹਿਤ ਪਿੰਡ ਦੇ ਕੁਝ ਲੋਕਾਂ ਨੇ 65 ਸਾਲਾ ਅੌਰਤ  ਤੇ  ਘਰੇਲੂ ਨੌਕਰ ਨੂੰ   ਨੰਗਾ ਕਰ  ਕੇ ਵੀਡੀਓ ਬਣਾ  ਕੇ  ਵਾਇਰਲ ਕਰਨ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਅੌਰਤ ਦਾ ਪਤੀ ਅਪਾਹਜ ਹੈ, ਜਦਕਿ ਬੱਚੇ ਅਲੱਗ ਰਹਿੰਦੇ ਹਨ, ਜਿਸ ਕਾਰਨ ਬਜ਼ੁਰਗ ਪਤੀ-ਪਤਨੀ ਨੇ ਆਪਣੀ ਦੇਖ-ਰੇਖ ਲਈ ਘਰ ਵਿਚ ਇਕ ਨੌਕਰ ਨੂੰ ਰੱਖਿਆ ਹੋਇਆ ਹੈ ਪਰ  ਪਿੰਡ  ਦੇ ਕੁਝ ਲੋਕਾਂ ਨੂੰ ਸ਼ੱਕ ਸੀ ਕਿ ਅੌਰਤ ਦੇ ਨੌਕਰ ਨਾਲ ਨਾਜਾਇਜ਼ ਸਬੰਧ ਹਨ। ਪਿੰਡ ਦੇ ਹੀ 6 ਵਿਅਕਤੀਅਾਂ ਨੇ  ਅੌਰਤ ਤੇ ਨੌਕਰ ਦੀ ਕੁੱਟ-ਮਾਰ ਕੀਤੀ ਤੇ ਬਾਅਦ ਵਿਚ ਦੋਵਾਂ ਨੂੰ ਇਕ ਮੰਜੀ ’ਤੇ ਬਿਠਾ ਕੇ ਨੰਗੇ ਕਰ  ਦਿੱਤਾ ਗਿਆ ਅਤੇ ਉਨ੍ਹਾਂ ਦੀ ਵੀਡੀਓ ਬਣਾਈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਐੱਸ. ਐੱਸ. ਪੀ. ਨਾਨਕ ਸਿੰਘ ਨੇ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰਨ ਤੋਂ ਬਾਅਦ ਹੁਕਮ ਜਾਰੀ ਕੀਤੇ। ਥਾਣਾ ਮੌਡ਼ ਵਿਚ ਮੁਲਜ਼ਮ ਜੁਗਰਾਜ ਸਿੰਘ, ਨਿਰਮਲ ਸਿੰਘ, ਜਗਪਾਲ ਸਿੰਘ, ਰਣਧੀਰ ਸਿੰਘ, ਜਸਪਾਲ ਸਿੰਘ, ਤੇ ਲਬਦੀਪ ਸਿੰਘ ’ਤੇ  ਮਾਮਲਾ ਦਰਜ ਕੀਤਾ  ਗਿਆ, ਫਿਲਹਾਲ ਸਾਰੇ ਫਰਾਰ ਹਨ। ਐੱਸ. ਐੱਸ. ਪੀ. ਬਠਿੰਡਾ ਨੇ ਦੱਸਿਆ ਕਿ ਬਜ਼ੁਰਗ ਅੌਰਤ ਆਪਣੇ ਬੱਚਿਆਂ ਤੋਂ ਅਲੱਗ ਰਹਿੰਦੀ ਸੀ  ਤੇ ਪਤੀ ਅਪਾਹਜ ਹੈ ਜਿਸ ਕਾਰਨ ਦੇਖਭਾਲ ਲਈ  ਇਕ  ਨੌਕਰ ਨੂੰ  ਰੱਖਿਆ ਹੋਇਆ ਹੈ, ਜਿਸ ’ਤੇ ਪਿੰਡ ਦੇ ਇਨ੍ਹਾਂ ਲੋਕਾਂ ਨੂੰ ਨਾਜਾਇਜ਼ ਸਬੰਧਾਂ ਦਾ ਸ਼ੱਕ ਸੀ। ਇਨ੍ਹਾਂ  ਲੋਕਾਂ ਨੇ ਜ਼ਬਰੀ ਦੋਵਾਂ ਦੇ ਕੱਪਡ਼ੇ ਉਤਾਰ  ਦਿੱਤੇ ਅਤੇ ਉਨ੍ਹਾਂ ਦੀ ਅਸ਼ਲੀਲ ਵੀਡਿਓ ਬਣਾਈ ਅਤੇ ਇਥੋਂ ਤੱਕ ਕਿ ਦੋਵਾਂ ਨਾਲ ਕੁੱਟ-ਮਾਰ ਵੀ ਕੀਤੀ। ਥਾਣਾ ਮੌਡ਼ ਮੁਖੀ ਹਰਬੰਸ ਸਿੰਘ ਨੇ ਦੱਸਿਆ ਕਿ ਕਥਿਤ ਮੁਲਜ਼ਮਾਂ ਦੀ ਪਛਾਣ ਕਰ ਲਈ ਗਈ ਹੈ, ਜਿਨ੍ਹਾਂ ਵਿਰੁੱਧ ਮਾਮਲਾ ਦਰਜ ਹੋ ਚੁੱਕਾ ਹੈ ਅਤੇ ਜਲਦੀ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਗੰਭੀਰ ਰੂਪ ਨਾਲ ਜ਼ਖਮੀ ਅੌਰਤ ਨੂੰ ਸਿਵਲ ਹਸਪਤਾਲ ਬਠਿੰਡਾ ਵਿਚ ਇਲਾਜ ਲਈ  ਦਾਖਲ ਕਰਵਾਇਆ ਗਿਆ ਅਤੇ ਉਸਦੀ ਸ਼ਿਕਾਇਤ ’ਤੇ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ। 
 


Related News