ਜੰਗਲਾਤ ਵਿਭਾਗ ਦੇ ਮੁਲਾਜ਼ਮ ਦੀ ਕਰਤੂਤ, ਵਟਸਐਪ ''ਤੇ ਵਿਆਹੁਤਾ ਦੀ ਅਸ਼ਲੀਲ ਤਸਵੀਰ ਕੀਤੀ ਵਾਇਰਲ

12/20/2017 7:19:35 PM

ਮੋਹਾਲੀ (ਰਾਣਾ) : ਇਕ ਵਿਆਹੁਤਾ ਔਰਤ ਦੀ ਅਸ਼ਲੀਲ ਤਸਵੀਰ ਵਟਸਐੱਪ ਗਰੁੱਪ 'ਚ ਵਾਇਰਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਮਾਮਲੇ ਵਿਚ ਮੁੱਲਾਂਪੁਰ ਥਾਣੇ ਦੀ ਪੁਲਸ ਨੇ ਜੰਗਲਾਤ ਵਿਭਾਗ ਵਿਚ ਕੰਮ ਕਰਨ ਵਾਲੇ ਲੱਕੀ ਨਾਮ ਦੇ ਵਿਅਕਤੀ ਖਿਲਾਫ ਕੇਸ ਦਰਜ ਕੀਤਾ ਹੈ । ਮੁਲਜ਼ਮ ਇਸ ਤਰ੍ਹਾਂ ਔਰਤ ਨੂੰ ਬਲੈਕਮੇਲ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ । ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ।
ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਔਰਤ ਨੇ ਦੱਸਿਆ ਕਿ ਉਹ ਮੁਲਜ਼ਮ ਨੂੰ ਜਾਣਦੀ ਹੈ। ਮੁਲਜ਼ਮ ਉਸ ਦੇ ਗੁਆਂਢ ਵਾਲੇ ਪਿੰਡ ਦਾ ਰਹਿਣ ਵਾਲਾ ਹੈ। ਉਹ ਮੁਲਜ਼ਮ ਦੇ ਸੰਪਰਕ ਵਿਚ ਆਪਣੇ ਇਕ ਮਿੱਤਰ ਰਾਹੀਂ ਆਈ ਸੀ। ਇਸ ਤੋਂ ਬਾਅਦ ਦੋਵਾਂ ਨੇ ਇਕ ਦੂਜੇ ਨਾਲ ਚੈਟਿੰਗ ਸ਼ੁਰੂ ਕਰ ਦਿੱਤੀ। ਫਿਰ ਮੁਲਜ਼ਮ ਨੇ ਉਸ ਦੀ ਅਸ਼ਲੀਲ ਤਸਵੀਰ ਕਿਸੇ ਤਰੀਕੇ ਨਾਲ ਲੈ ਲਈ। ਇਸ ਤੋਂ ਇਲਾਵਾ ਜਦੋਂ ਉਹ ਪਿੰਡ ਜਾਂਦੀ ਸੀ ਤਾਂ ਉਸ 'ਤੇ ਕੁਮੈਂਟ ਕਰਦਾ ਰਹਿੰਦਾ ਸੀ। ਇਸ ਤੋਂ ਇਲਾਵਾ ਉਸਦਾ ਰਸਤਾ ਰੋਕਦਾ ਸੀ, ਨਾਲ ਹੀ ਇਕ ਦਿਨ ਉਸ ਨੇ ਉਸ ਨੂੰ ਧਮਕੀਆਂ ਦਿੱਤੀਆਂ ਕਿ ਜੇਕਰ ਉਸ ਦੀਆਂ ਗੱਲਾਂ ਨਾ ਮੰਨੀਆਂ ਤਾਂ ਉਹ ਉਸ ਦੀ ਅਸ਼ਲੀਲ ਤਸਵੀਰ ਵਟਸਐਪ ਗਰੁੱਪ 'ਚ ਪਾ ਦੇਵੇਗਾ। ਉਸ ਦੀਆਂ ਧਮਕੀਆਂ ਦੇ ਬਾਵਜੂਦ ਉਸ ਨੇ ਕੋਈ ਗੱਲ ਨਹੀਂ ਮੰਨੀ। ਇਸ ਤੋਂ ਬਾਅਦ ਮੁਲਜ਼ਮ ਨੇ ਉਸ ਦੀ ਅਸ਼ਲੀਲ ਤਸਵੀਰ ਵਟਸਐਪ ਗਰੁੱਪਾਂ ਵਿਚ ਵਾਇਰਲ ਕਰ ਦਿੱਤੀ ।
ਜਿਵੇਂ ਹੀ ਉਸ ਨੂੰ ਇਸ ਦਾ ਪਤਾ ਲੱਗਾ ਤਾਂ ਉਸ ਨੇ ਇਸ ਬਾਰੇ ਪੁਲਸ ਨੂੰ ਸ਼ਿਕਾਇਤ ਦਿੱਤੀ। ਮਾਮਲੇ ਦੇ ਜਾਂਚ ਅਧਿਕਾਰੀ ਅਸਿਸਟੈਂਟ ਸਬ-ਇੰਸਪੈਕਟਰ ਤਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਮਾਮਲੇ ਵਿਚ ਧਾਰਾ 354 ਤਹਿਤ ਕੇਸ ਦਰਜ ਕੀਤਾ ਹੈ । ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਫੜਨ ਲਈ ਰੇਡ ਵੀ ਕੀਤੀ ਸੀ। ਜਿਸ ਵਿਚ ਉਨ੍ਹਾਂ ਨੂੰ ਸਫਲਤਾ ਨਹੀਂ ਮਿਲੀ। ਉਥੇ ਹੀ, ਪੁਲਸ ਨੇ ਲੱਕੀ ਦੇ ਕੁੱਝ ਦੋਸਤਾਂ ਨਾਲ ਗੱਲਬਾਤ ਵੀ ਕੀਤੀ । ਨਾਲ ਹੀ ਉਨ੍ਹਾਂ ਦੇ ਫੋਨ ਤੋਂ ਉਕਤ ਫੋਟੋ ਨੂੰ ਡਿਲੀਟ ਕਰਵਾਇਆ ਹੈ।


Related News