ਦੱਸ ਕਿੱਲੋ ਭੁੱਕੀ ਅਤੇ ਚਿੱਟੇ ਸਮੇਤ ਤਿੰਨ ਵਿਅਕਤੀ ਕਾਬੂ

Monday, Nov 23, 2020 - 01:32 PM (IST)

ਦੱਸ ਕਿੱਲੋ ਭੁੱਕੀ ਅਤੇ ਚਿੱਟੇ ਸਮੇਤ ਤਿੰਨ ਵਿਅਕਤੀ ਕਾਬੂ

ਸੰਗਰੂਰ (ਵਿਵੇਕ ਸਿੰਧਵਾਨੀ) : ਜ਼ਿਲ੍ਹਾ ਸੰਗਰੂਰ ਪੁਲਸ ਨੇ ਦੋ ਮਾਮਲਿਆਂ ਵਿਚ ਇਕ ਗ੍ਰਾਮ ਚਿੱਟਾ ਦੱਸ ਕਿਲੋ ਭੁੱਕੀ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਥਾਣਾ ਦਿੜ੍ਹਬਾ ਦੇ ਥਾਣੇਦਾਰ ਲਵਦੀਪ ਸਿੰਘ ਜਦੋਂ ਦਿੜ੍ਹਬਾ ਮੌਜੂਦ ਸੀ ਤਾਂ ਮੁਖਬਰ ਨੇ ਸੂਚਨਾ ਦਿੱਤੀ ਕਿ ਹਰਕੇਸ਼ ਕੁਮਾਰ ਵਾਸੀ ਦਿੜ੍ਹਬਾ ਚਿੱਟਾ ਵੇਚਣ ਦਾ ਆਦੀ ਹੈ । ਸੂਚਨਾ ਦੇ ਆਧਾਰ ਤੇ ਦੋਸ਼ੀ ਰਾਕੇਸ਼ ਕੁਮਾਰ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ ਇਕ ਗ੍ਰਾਮ ਚਿੱਟਾ ਬਰਾਮਦ ਕੀਤਾ ਗਿਆ ।

ਇਸੇ ਤਰ੍ਹਾਂ ਨਾਲ ਸੀ. ਆਈ. ਏ. ਸਟਾਫ਼ ਬਹਾਦਰ ਸਿੰਘ ਵਾਲਾ ਦੇ ਪੁਲਸ ਅਧਿਕਾਰੀ ਜਗਤਾਰ ਸਿੰਘ ਜਦੋਂ ਛਾਹੜ ਕੋਹਰੀਆਂ ਮੌਜੂਦ ਸੀ ਤਾਂ ਇਕ ਟਰੱਕ ਆਉਂਦਾ ਦਿਖਾਈ ਦਿੱਤਾ, ਟਰੱਕ ਰੋਕ ਕੇ ਜਦੋਂ ਉਸਦੀ ਤਲਾਸ਼ੀ ਲਈ ਗਈ ਤਾਂ ਉਸ ਵਿਚੋਂ ਦੱਸ ਕਿੱਲੋ ਭੁੱਕੀ ਬਰਾਮਦ ਕਰਕੇ ਮਾਣਕ ਰਾਮ ਵਾਸੀ ਖੜਿਆਲ ਕੋਠੇ ਅਤੇ ਅਮਨਦੀਪ ਸਿੰਘ ਉਰਫ ਰਾਜੂ ਵਾਸੀ ਰਾਮਗੜ੍ਹ ਜਵੰਧੇ ਨੂੰ ਗ੍ਰਿਫ਼ਤਾਰ ਕੀਤਾ ਗਿਆ ।


author

Gurminder Singh

Content Editor

Related News