ਵਿਕਾਸ ਕੰਮ ਹੋਣ ਨਾਲ ਲੋਕਾਂ ਨੂੰ ਮਿਲੀ ਭਾਰੀ ਰਾਹਤ : ਪਰਮਜੀਤ ਸੋਨੂੰ
Sunday, Jun 11, 2017 - 07:17 AM (IST)
ਅੰਮ੍ਰਿਤਸਰ, (ਛੀਨਾ)- ਹਲਕਾ ਦੱਖਣੀ ਅਧੀਨ ਪੈਂਦੇ ਵਾਰਡ ਨੰ. 33 ਦੇ ਨਿਊ ਕਪੂਰ ਨਗਰ, ਗੁਰਨਾਮ ਨਗਰ ਤੇ ਹੋਰ ਆਸ-ਪਾਸ ਦੇ ਇਲਾਕਿਆਂ ਦੇ ਮੇਨ ਬਾਜ਼ਾਰਾਂ ਤੇ ਗਲੀਆਂ 'ਚ ਲੁੱਕ ਦੀਆਂ ਸੜਕਾਂ ਬਣਨ ਨਾਲ ਲੋਕਾਂ ਨੂੰ ਭਾਰੀ ਰਾਹਤ ਮਿਲੀ ਹੈ। ਇਹ ਵਿਚਾਰ ਪੰਜਾਬ ਪ੍ਰਦੇਸ਼ ਕਾਂਗਰਸ ਲੇਬਰ ਸੈੱਲ ਦੇ ਜਨਰਲ ਸਕੱਤਰ ਤੇ ਵਾਰਡ-33 ਦੇ ਇੰਚਾਰਜ ਪਰਮਜੀਤ ਸਿੰਘ ਸੋਨੂੰ ਨੇ ਵਾਰਡ 'ਚ ਚੱਲ ਰਹੇ ਵਿਕਾਸ ਕੰਮਾਂ ਦਾ ਨਿਰੀਖਣ ਕਰਨ ਉਪਰੰਤ ਗੱਲਬਾਤ ਕਰਦਿਆਂ ਪ੍ਰਗਟਾਏ। ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਦੀ ਸੁਚੱਜੀ ਅਗਵਾਈ ਹੇਠ ਵਾਰਡ ਵਾਸੀਆਂ ਦੀ ਬਿਹਤਰੀ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਨਾ ਝੱਲਣੀ ਪਵੇ। ਉਨ੍ਹਾਂ ਕਿਹਾ ਕਿ ਵਾਰਡ-33 ਦਾ ਕੋਈ ਵੀ ਇਲਾਕਾ ਵਿਕਾਸ ਕਾਰਜਾਂ ਤੋਂ ਸੱਖਣਾ ਨਹੀਂ ਰਹਿਣ ਦਿੱਤਾ ਜਾਵੇਗਾ ਤੇ ਵਾਰਡ ਵਾਸੀਆਂ ਨੂੰ ਸਭ ਸਹੂਲਤਾਂ ਘਰ ਬੈਠਿਆਂ ਹੀ ਮੁਹੱਈਆ ਕਰਵਾਈਆਂ ਜਾਣਗੀਆਂ।
ਇਸ ਸਮੇਂ ਕੁਲਦੀਪ ਸਿੰਘ, ਹਰਭਜਨ ਸਿੰਘ, ਸੁਖਵਿੰਦਰ ਸਿੰਘ, ਰਵਿੰਦਰ ਸਿੰਘ ਬੱਬੀ, ਰਜਿੰਦਰ ਸਿੰਘ ਕਾਕਾ, ਸੰਤੋਖ ਸਿੰਘ, ਜੋਗਿੰਦਰਪਾਲ ਸ਼ਾਹ, ਤਰੁਣ ਕੁਮਾਰ, ਟਹਿਲ ਸਿੰਘ, ਨਵਪ੍ਰੀਤ ਸਿੰਘ ਸੰਧੂ, ਪਲਵਿੰਦਰ ਸਿੰਘ, ਮਨਦੀਪ ਸਿੰਘ ਤੇ ਹੋਰ ਵੀ ਵਾਰਡ ਵਾਸੀ ਹਾਜ਼ਰ ਸਨ।
