ਗਰੀਬ ਕਿਸਾਨ ਦੀਆਂ ਸੜ ਗਈਆਂ 40 ਭੇਡਾਂ, ਪੰਜਾਬ ਸਰਕਾਰ ਨੇ ਦਿੱਤੀ 8 ਲੱਖ 30 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ
Thursday, Jul 11, 2024 - 01:06 AM (IST)

ਭਵਾਨੀਗੜ੍ਹ (ਕਾਂਸਲ) :- ਨੇੜਲੇ ਪਿੰਡ ਰਾਮਗੜ੍ਹ ਵਿਖੇ ਕਰੀਬ ਦੋ ਮਹੀਨੇ ਪਹਿਲਾਂ 4 ਮਈ ਨੂੰ ਖੇਤਾਂ ਲੱਗੀ ਅੱਗ ਕਾਰਨ ਇਕ ਭੇਡਾਂ ਬੱਕਰੀਆਂ ਵਾਲੇ ਵਾੜੇ ਨੂੰ ਅੱਗ ਲੱਗ ਗਈ ਸੀ, ਜਿਸ ਕਾਰਨ ਇਕ ਗਰੀਬ ਪਸ਼ੂ ਪਾਲਕ ਦੀਆਂ 40 ਦੇ ਕਰੀਬ ਭੇਡਾਂ-ਬੱਕਰੀਆਂ ਸੜ ਕੇ ਸੁਆਹ ਹੋ ਗਈਆਂ ਸਨ। ਇਸ ਦੁਖ਼ਦਾਈ ਘਟਨਾ ਸਬੰਧੀ ਉਕਤ ਗਰੀਬ ਪਸ਼ੂ ਪਾਲਕ ਦੀ ਸਹਾਇਤਾ ਲਈ ਪੰਜਾਬ ਸਰਕਾਰ ਵੱਲੋਂ ਜਾਰੀ 8 ਲੱਖ 30 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਦਾ ਚੈੱਕ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ ਪਿੰਡ ਰਾਮਗੜ੍ਹ ਵਿਖੇ ਉਕਤ ਪਸ਼ੂ ਪਾਲਕ ਮਹਿੰਦਰ ਸਿੰਘ ਨੂੰ ਭੇਟ ਕੀਤਾ ਗਿਆ।
ਇਸ ਮੌਕ ਗੱਲਬਾਤ ਕਰਦਿਆਂ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਕਣਕ ਦੇ ਸੀਜ਼ਨ ਦੌਰਾਨ ਦੋ ਮਹੀਨੇ ਪਹਿਲਾਂ ਪਿੰਡ ਰਾਮਗੜ੍ਹ ਤੇ ਘਨੌੜ ਜੱਟਾਂ ਨੇੜੇ ਖੇਤਾਂ ’ਚ ਅਚਾਨਕ ਲੱਗੀ ਅੱਗ ਨੇ ਪਿੰਡ ਰਾਮਗੜ੍ਹ ਵਿਖੇ ਮਹਿੰਦਰ ਸਿੰਘ ਦੇ ਬੱਕਰੀਆਂ ਭੇਡਾਂ ਵਾਲੇ ਵਾੜੇ ਨੂੰ ਵੀ ਆਪਣੀ ਲਪੇਟ ’ਚ ਲੈ ਲਿਆ ਸੀ ਤੇ ਇਸ ਘਟਨਾ ’ਚ ਮਹਿੰਦਰ ਸਿੰਘ ਦੀਆਂ ਸਾਰੀਆਂ 40 ਦੇ ਕਰੀਬ ਬੱਕਰੀਆਂ ਭੇਡਾਂ ਇਕ ਅੱਗ ਦੀ ਭੇਟਾਂ ਚੜ੍ਹ ਗਈਆਂ ਸਨ। ਇਸ ਸਬੰਧੀ ਉਨ੍ਹਾਂ ਵੱਲੋਂ ਇਸ ਸਾਰੀ ਘਟਨਾ ਦੀ ਜਾਣਕਾਰੀ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਦਿੰਦਿਆਂ ਇਸ ਦੀ ਪੂਰੀ ਰਿਪੋਰਟ ਤਿਆਰ ਕਰ ਕੇ ਪੰਜਾਬ ਸਰਕਾਰ ਨੂੰ ਭੇਜੀ ਗਈ ਸੀ।
ਇਹ ਵੀ ਪੜ੍ਹੋ- ਰਿਸ਼ਵਤ ਲੈਣ ਦੇ ਮਾਮਲੇ 'ਚ ਫ਼ਰਾਰ ਚੱਲ ਰਹੇ ASI ਨੇ ਥਾਣੇ 'ਚ ਫੜਾਈ ਰਿਸ਼ਵਤ ਦੀ ਰਕਮ, ਫ਼ਿਰ ਨਿਗਲ਼ ਲਈ ਸਲਫ਼ਾਸ
ਇਸ ਸਬੰਧੀ ਹੁਣ ਪੰਜਾਬ ਸਰਕਾਰ ਵੱਲੋਂ ਮਹਿੰਦਰ ਸਿੰਘ ਨੂੰ 8 ਲੱਖ 30 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਭੇਜੀ ਗਈ ਹੈ, ਜਿਸ ਨਾਲ ਹੁਣ ਇਸ ਗਰੀਬ ਦੇ ਵਾੜੇ ’ਚ ਮੁੜ ਬੱਕਰੀਆਂ ਭੇਡਾਂ ਦੀ ਰੌਣਕ ਆਵੇਗੀ। ਉਨ੍ਹਾਂ ਦੱਸਿਆ ਕਿ ਅੱਗ ਦੀ ਇਸ ਘਟਨਾ ’ਚ ਪਿੰਡ ਘਨੌੜ ਜੱਟਾਂ ਦੇ ਰਾਜਦੀਪ ਸਿੰਘ ਦਾ ਤੂੜੀ ਵਾਲਾ ਕੁੱਪ ਸੜ ਜਾਣ 'ਤੇ ਹੋਰ ਨੁਕਸਾਨ ਹੋ ਗਿਆ ਸੀ ਇਸ ਉਸ ਨੂੰ ਵੀ ਪੰਜਾਬ ਸਰਕਾਰ ਵੱਲੋਂ 1 ਲੱਖ 12 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਤੇ ਅੱਗ ਦੀ ਇਸ ਘਟਨਾ ’ਚ ਇਕ ਹੋਰ ਵਿਅਕਤੀ ਗੁਰਚਰਨ ਸਿੰਘ ਰਾਮਗੜ੍ਹ ਦੇ ਸ਼ੈੱਡ ਦੇ ਹੋਏ ਨੁਕਸਾਨ ਲਈ 19500 ਰੁਪਏ ਦੀ ਸਹਾਇਤਾ ਰਾਸ਼ੀ ਸਰਕਾਰ ਵੱਲੋਂ ਮੁਹੱਈਆ ਕਰਵਾਈ ਗਈ ਹੈ।
ਇਸ ਮੌਕੇ ਹਲਕਾ ਵਿਧਾਇਕ ਵੱਲੋਂ ਤਿੰਨਾਂ ਵਿਅਕਤੀਆਂ ਨੂੰ ਇਹ ਸਹਾਇਤਾ ਰਾਸ਼ੀ ਦੇ ਚੈੱਕ ਭੇਂਟ ਕਰਨ ਤੋਂ ਬਾਅਦ ਕਿਹਾ ਪੰਜਾਬ ਸਰਕਾਰ ਵੱਲੋਂ ਆਪਣੇ ਹਰ ਵਾਅਦੇ ਨੂੰ ਪੂਰਾ ਕੀਤਾ ਜਾ ਰਿਹਾ ਹੈ। ਸਰਕਾਰ ਵੱਲੋਂ ਸੂਬੇ ਦੇ ਵਿਕਾਸ ਕਾਰਜਾਂ ’ਚ ਵੀ ਕੋਈ ਕਮੀ ਬਾਕੀ ਨਹੀਂ ਛੱਡੀ ਜਾਵੇਗੀ। ਇਸ ਮੌਕੇ ਭਾਵੂਕ ਹੋਏ ਮਹਿੰਦਰ ਸਿੰਘ ਤੇ ਪਿੰਡ ਵਾਸੀਆਂ ਵੱਲੋਂ ਇਸ ਮਦਦ ਲਈ ਪੰਜਾਬ ਸਰਕਾਰ ਤੇ ਹਲਕਾ ਵਿਧਾਇਕ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਕਈ ਆਪ ਆਗੂ ਮੌਜੂਦ ਸਨ।
ਇਹ ਵੀ ਪੜ੍ਹੋ- PSPCL ਦੇ ਸਹਾਇਕ ਲਾਈਨਮੈਨ ਨਾਲ ਹੋ ਗਈ ਅਣਹੋਣੀ, ਕੰਮ ਕਰਦੇ ਸਮੇਂ ਹੋਈ ਦਰਦਨਾਕ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e