ਦੀਵਾਲੀ 'ਤੇ ਪ੍ਰਦੂਸ਼ਣ ਵਧਣ ਦਾ ਖਤਰਾ, ਸ਼ਾਮ ਨੂੰ ਨਿਕਲੋ ਤਾਂ ਇਹ ਮਾਸਕ ਪਾ ਕੇ

Sunday, Oct 27, 2019 - 09:05 AM (IST)

ਦੀਵਾਲੀ 'ਤੇ ਪ੍ਰਦੂਸ਼ਣ ਵਧਣ ਦਾ ਖਤਰਾ, ਸ਼ਾਮ ਨੂੰ ਨਿਕਲੋ ਤਾਂ ਇਹ ਮਾਸਕ ਪਾ ਕੇ

ਜਲੰਧਰ, (ਸੋਮਨਾਥ)— ਲੱਖ ਕੋਸ਼ਿਸ਼ਾਂ ਦੇ ਬਾਵਜੂਦ ਪੰਜਾਬ ਵਿਚ ਪ੍ਰਦੂਸ਼ਣ ਦਾ ਪੱਧਰ ਘੱਟ ਨਹੀਂ ਹੋ ਰਿਹਾ। ਪਿਛਲੇ ਸਾਲ ਇਨ੍ਹਾਂ ਦਿਨਾਂ ਵਿਚ ਪਰਾਲੀ ਸਾੜੇ ਜਾਣ ਦੇ ਮਾਮਲਿਆਂ ਵਿਚ ਬੇਸ਼ੱਕ ਕਮੀ ਆਈ ਸੀ ਪਰ ਇਸ ਸਾਲ ਪੰਜਾਬ ਵਿਚ ਪਰਾਲੀ ਸਾੜਨ ਦੇ ਕੇਸਾਂ ਵਿਚ ਵਾਧਾ ਹੋ ਗਿਆ ਹੈ। ਪੰਜਾਬ ਵਿਚ ਅਜਿਹੇ ਸਭ ਤੋਂ ਵੱਧ ਮਾਮਲੇ ਜ਼ਿਲਾ ਅੰਮ੍ਰਿਤਸਰ ਅਤੇ ਤਰਨਤਾਰਨ ਵਿਚ ਸਾਹਮਣੇ ਆ ਰਹੇ ਹਨ। ਪਰਾਲੀ ਸਾੜਨ ਨਾਲ ਹਵਾ ਵਿਚ ਪ੍ਰਦੂਸ਼ਣ ਦੀ ਮਾਤਰਾ ਪਿਛਲੇ ਸਾਲ ਦੇ ਮੁਕਾਬਲੇ ਜ਼ਿਆਦਾ ਪਾਈ ਜਾ ਰਹੀ ਹੈ।
ਇਕੱਲੇ ਜਲੰਧਰ ਦੀ ਹੀ ਗੱਲ ਕਰੀਏ ਤਾਂ ਪਿਛਲੇ ਸਾਲ ਦੀਵਾਲੀ ਤੋਂ ਇਕ ਦਿਨ ਪਹਿਲਾਂ ਜਲੰਧਰ ਵਿਚ ਪ੍ਰਦੂਸ਼ਣ ਦਾ ਪੱਧਰ 162 ਸੀ ਜੋ ਕਿ ਸਾਲ 2019 ਵਿਚ ਦੀਵਾਲੀ ਤੋਂ ਪਹਿਲਾਂ 218 ਤੱਕ ਪਹੁੰਚ ਗਿਆ ਹੈ। ਪਿਛਲੇ ਸਾਲ ਦੇ ਮੁਕਾਬਲੇ ਇਹ ਪ੍ਰਦੂਸ਼ਣ 56 ਪੀ. ਐੱਮ. 2.5 ਜ਼ਿਆਦਾ ਹੈ।

ਸਾਲ 2018 ਵਿਚ ਦੀਵਾਲੀ ਤੋਂ ਇਕ ਹਫਤਾ ਪਹਿਲਾਂ ਤੱਕ ਦਾ ਪ੍ਰਦੂਸ਼ਣ
6 ਨਵੰਬਰ 162 ਪੀ. ਐੱਮ. 2.5
5 ਨਵੰਬਰ 174 ਪੀ. ਐੱਮ. 2.5
4 ਨਵੰਬਰ 161 ਪੀ. ਐੱਮ. 2.5
3 ਨਵੰਬਰ 115 ਪੀ. ਐੱਮ. 2.5
2 ਨਵੰਬਰ 208 ਪੀ. ਐੱਮ. 2.5
1 ਨਵੰਬਰ 147 ਪੀ. ਐੱਮ. 2.5

ਸਾਲ 2019 ਵਿਚ ਦੀਵਾਲੀ ਤੋਂ ਇਕ ਹਫਤਾ ਪਹਿਲਾਂ ਤੱਕ ਦਾ ਪ੍ਰਦੂਸ਼ਣ
26 ਅਕਤੂਬਰ 218 ਪੀ. ਐੱਮ. 2.5
25 ਅਕਤੂਬਰ 195 ਪੀ. ਐੱਮ. 2.5
24 ਅਕਤੂਬਰ 135 ਪੀ. ਐੱਮ. 2.5
23 ਅਕਤੂਬਰ 223 ਪੀ. ਐੱਮ. 2.5
22 ਅਕਤੂਬਰ 167 ਪੀ. ਐੱਮ. 2.5
21 ਅਕਤੂਬਰ 169 ਪੀ. ਐੱਮ. 2.5

ਸ਼ਹਿਰ 'ਚ ਸ਼ਾਮ ਨੂੰ ਨਿਕਲੋ ਤਾਂ ਮਾਸਕ ਪਹਿਨ ਕੇ

PunjabKesari
ਪੰਜਾਬ ਵਿਚ ਵਧ ਰਿਹਾ ਪ੍ਰਦੂਸ਼ਣ ਦਾ ਪੱਧਰ ਹਰ ਕਿਸੇ ਲਈ ਚਿੰਤਾ ਦਾ ਵਿਸ਼ਾ ਹੈ। ਦੀਵਾਲੀ 'ਤੇ ਪ੍ਰਦੂਸ਼ਣ ਹੋਰ ਵਧਣ ਦੀ ਸੰਭਾਵਨਾ ਹੈ, ਜਿਸ ਨੂੰ ਦੇਖਦੇ ਹੋਏ ਜੇਕਰ ਸ਼ਾਮ ਨੂੰ ਕੋਈ ਵੀ ਵਿਅਕਤੀ ਸ਼ਹਿਰ ਵਿਚੋਂ ਨਿਕਲਦਾ ਤਾਂ ਉਸਨੂੰ ਮਾਸਕ ਪਹਿਨ ਕੇ ਨਿਕਲਣਾ ਚਾਹੀਦਾ ਹੈ। ਖਾਸ ਕਰ ਕੇ ਬੱਚਿਆਂ ਨੂੰ ਦਿੱਲੀ ਵਿਚ ਤਾਂ ਮਾਹਿਰਾਂ ਨੇ ਐੱਨ-95 ਮਾਸਕ ਪਹਿਨਣ ਦੀ ਸਲਾਹ ਦਿੱਤੀ ਹੈ।

ਕਿੰਨੇ ਤਰ੍ਹਾਂ ਦੇ ਹੁੰਦੇ ਹਨ ਮਾਸਕ
-ਸਰਜੀਕਲ ਮਾਸਕ
-ਗੈਸ ਮਾਸਕ
-ਐੱਨ-95, ਏ. ਐੱਨ.-99 ਮਾਸਕ

ਐੱਨ-95 ਮਾਸਕ ਦੇ ਫਾਇਦੇ
-ਪ੍ਰਦੂਸ਼ਣ ਤੋਂ ਬਚਣ ਲਈ ਐੱਨ-95 ਮਾਸਕ ਨੂੰ ਸਭ ਤੋਂ ਸੁਰੱਖਿਅਤ ਮੰਨਿਆ ਜਾਂਦਾ ਹੈ। ਇਹ ਪੀ. ਐੱਮ. 2.5 ਨੂੰ ਵੀ ਸਾਹ ਵਿਚ ਜਾਣ ਤੋਂ ਰੋਕਣ ਲਈ ਮਦਦ ਕਰਦਾ ਹੈ। ਐੱਨ-95 ਮਾਸਕ ਜ਼ਿਆਦਾਤਰ ਬਰਡ ਫਲੂ, ਸਵਾਈਨ ਫਲੂ ਆਦਿ ਰੋਗ ਹੋਣ 'ਤੇ ਵਰਤਿਆ ਜਾਂਦਾ ਹੈ। ਇਸ ਨੂੰ ਕਾਫੀ ਹੱਦ ਤੱਕ ਡਾਕਟਰ ਬਿਹਤਰ ਮੰਨਦੇ ਹਨ। ਬੈਕਟੀਰੀਆ ਰੋਕਣ ਵਿਚ ਵਧੀਆ ਰਿਜ਼ਲਟ ਐੱਨ-95 ਦਾ ਦੇਖਣ ਨੂੰ ਮਿਲਦਾ ਹੈ। ਇਸ ਵਿਚ ਬੈਕਟੀਰੀਆ ਅਤੇ ਛੋਟੇ ਕਣ ਵੀ ਮਾਸਕ ਦੀ ਲੇਅਰ ਨੂੰ ਕਰਾਸ ਨਹੀਂ ਕਰ ਸਕਦੇ।


Related News