ਜਲਾਲਾਬਾਦ ਦੇ 5 ਪਿੰਡਾਂ ਦੀ ਪੋਲਿੰਗ ਰੁਕੀ, ਗਲਤ ਪੁੱਜੇ ਬੈਲਟ ਪੇਪਰ

09/19/2018 9:45:03 AM

ਜਲਾਲਾਬਾਦ (ਸੇਤੀਆ) : ਸਬ ਡਵੀਜ਼ਨ ਜਲਾਲਾਬਾਦ ਦੇ ਜੋਨ ਜਾਨੀਸਰ ਦੇ 5 ਪਿੰਡਾਂ 'ਚ ਜ਼ਿਲਾ ਪਰਿਸ਼ਦ ਤੇ ਪੰਚਾਇਤ ਸਮਿਤੀ ਲਈ ਹੋ ਰਿਹਾ ਵੋਟਿੰਗ ਦਾ ਕੰਮ ਰੁਕ ਗਿਆ ਹੈ। ਜਾਣਕਾਰੀ ਮੁਤਾਬਕ ਪਿੰਡ ਚੱਕ ਜਾਨੀਸਰ, ਤੰਬੂ ਵਾਲਾ, ਰੱਤਥੇੜੇ, ਤੇਲੂਪੂਰਾ 'ਚ ਗਲਤ ਬੈਲਟ ਪੇਪਰ ਆਉਣ ਕਾਰਨ ਪੋਲਿੰਗ ਦਾ ਕੰਮ ਰੁਕ ਗਿਆ ਹੈ। ਅਕਾਲੀ ਦਲ ਦੇ ਉਮੀਦਵਾਰ 'ਤੇ ਕਾਂਗਰਸ ਦਾ, ਜਦੋਂ ਕਿਕਾਂਗਰਸ ਦੇ ਉਮੀਦਵਾਰ 'ਤੇ ਅਕਾਲੀ ਦਲ ਦਾ ਨਿਸ਼ਾਨ ਹੈ। ਦੂਜੇ ਪਾਸੇ ਮੌਕੇ 'ਤੇ ਮੌਜੂਦ ਐੱਸ. ਡੀ. ਐੱਮ. ਕੇਸ਼ਵ ਗੋਇਲ ਨੇ ਕਿਹਾ ਕਿ ਜਲਦੀ ਹੀ ਦੁਬਾਰਾ ਪੋਲਿੰਗ ਸ਼ੁਰੂ ਕਰਵਾਈ ਜਾਵੇਗੀ।


Related News