ਲੁਧਿਆਣਾ ''ਚ ਚੋਣਾਂ ਕਰਾਉਣ ਲਈ ਪੋਲਿੰਗ ਪਾਰਟੀਆਂ ਰਵਾਨਾ
Saturday, May 18, 2019 - 02:01 PM (IST)

ਲੁਧਿਆਣਾ (ਵਿਜੇ) : ਪੰਜਾਬ 'ਚ 19 ਮਈ ਨੂੰ 13 ਲੋਕ ਸਭਾ ਸੀਟਾਂ 'ਤੇ ਵੋਟਾਂ ਪੈਣੀਆਂ ਹਨ। ਇਸ ਦੇ ਲਈ ਹਰੇਕ ਸੀਟ 'ਤੇ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
ਲੁਧਿਆਣਾ 'ਚ ਵੋਟਾਂ ਲਈ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਹਨ। ਵੋਟਾਂ ਕਰਾਉਣ ਲਈ ਪੋਲਿੰਗ ਪਾਰਟੀਆਂ ਸ਼ਹਿਰ ਵੱਲ ਰਵਾਨਾ ਹੋ ਚੁੱਕੀਆਂ ਹਨ।
ਸ਼ਹਿਰ 'ਚ ਸੁਰੱਖਿਆ ਦੇ ਖਾਸ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਵੋਟਾਂ ਦਾ ਕੰਮ ਅਮਨ-ਸ਼ਾਂਤੀ ਨਾਲ ਨੇਪਰੇ ਚਾੜ੍ਹਿਆ ਜਾ ਸਕੇ। ਕਿਸੇ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪੁਲਸ ਫੋਰਸਾਂ ਸਮੇਤ ਹੋਰ ਕਈ ਕੰਪਨੀਆਂ ਸ਼ਹਿਰ ਦੀ ਸਰੁੱਖਿਆ 'ਚ ਲੱਗੀਆਂ ਹੋਈਆਂ ਹਨ।