ਪੰਜਾਬ ''ਚ ਦਲਿਤ ਵੋਟਰਾਂ ਬਿਨਾਂ ਨਹੀਂ ਚੱਲ ਸਕਦੀ ਸਿਆਸਤ ਦੀ ਗੱਡੀ, ਹਰ ਪਾਰਟੀ ਕਰ ਰਹੀ ਫੋਕਸ

03/19/2024 6:33:40 PM

ਚੰਡੀਗੜ੍ਹ : ਪੂਰੇ ਦੇਸ਼ ਸਮੇਤ ਪੰਜਾਬ 'ਚ ਵੀ ਲੋਕ ਸਭਾ ਚੋਣਾਂ ਦਾ ਐਲਾਨ ਹੋ ਚੁੱਕਾ ਹੈ ਅਤੇ ਆਪਣੀ ਜਿੱਤ ਲਈ ਹਰ ਪਾਰਟੀ ਆਪੋ-ਆਪਣੇ ਤਰੀਕੇ ਨਾਲ ਜ਼ੋਰ ਲਾ ਰਹੀ ਹੈ। ਜੇਕਰ ਪੰਜਾਬ ਦੀਆਂ 13 ਸੀਟਾਂ ਦੀ ਗੱਲ ਕਰੀਏ ਤਾਂ ਇਨ੍ਹਾਂ 'ਚੋਂ 4 ਸੀਟਾਂ ਜਲੰਧਰ, ਹੁਸ਼ਿਆਰਪੁਰ, ਫਰੀਦਕੋਟ ਅਤੇ ਫਤਿਹਗੜ੍ਹ ਸਾਹਿਬ ਸੀਟਾਂ ਰਾਖਵੀਆਂ ਹਨ, ਜਿਨ੍ਹਾਂ 'ਤੇ ਦਲਿਤ ਭਾਈਚਾਰੇ ਦਾ ਦਬਦਬਾ ਹੈ। ਇਸ ਤਰ੍ਹਾਂ ਲੋਕ ਸਭਾ ਚੋਣਾਂ ਦੌਰਾਨ ਵੀ ਹਰ ਪਾਰਟੀ ਦਾ ਫੋਕਸ ਪੰਜਾਬ ਦੇ ਦਲਿਤ ਭਾਈਚਾਰੇ 'ਤੇ ਹੈ ਅਤੇ ਹਰ ਪਾਰਟੀ ਆਪੋ-ਆਪਣੇ ਤਰੀਕੇ ਨਾਲ ਦਲਿਤ ਭਾਈਚਾਰੇ ਨੂੰ ਲੁਭਾਉਣ ਦੀਆਂ ਕੋਸ਼ਿਸ਼ਾਂ ਕਰਦੀ ਦਿਖਾਈ ਦੇਵੇਗੀ।

ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ : ਸਕੂਲ ਗਰਾਊਂਡਾਂ 'ਚ ਸਿਆਸੀ ਰੈਲੀਆਂ ਕਰਨ 'ਤੇ ਲੱਗੀ ਰੋਕ, ਚੋਣ ਕਮਿਸ਼ਨ ਨੇ ਦਿੱਤੇ ਨਿਰਦੇਸ਼

ਪੰਜਾਬ ਦੀ ਸਿਆਸਤ ਦੀ ਗੱਡੀ ਦਲਿਤ ਵੋਟਰਾਂ ਨੂੰ ਅਣਦੇਖਿਆਂ ਕਰਕੇ ਨਹੀਂ ਚੱਲ ਸਕਦੀ। ਇਸ ਭਾਈਚਾਰੇ 'ਚੋਂ ਹੁਸ਼ਿਆਰਪੁਰ 'ਚ ਕੋਈ ਨਾ ਕੋਈ ਕੇਂਦਰੀ ਮੰਤਰੀ ਜ਼ਰੂਰ ਹੁੰਦਾ ਹੈ। ਸਾਲ 2013 'ਚ ਹੁਸ਼ਿਆਰਪੁਰ ਤੋਂ  ਸੰਤੋਸ਼ ਚੌਧਰੀ ਕੇਂਦਰੀ ਸਿਹਤ ਰਾਜ ਮੰਤਰੀ ਬਣੀ ਸੀ।

ਇਹ ਵੀ ਪੜ੍ਹੋ : ਪੰਜਾਬ 'ਚ ਕਦੋਂ ਹੋਵੇਗਾ ਅਕਾਲੀ-ਭਾਜਪਾ ਦਾ ਗਠਜੋੜ? ਕਾਂਗਰਸ ਵੀ ਟਿਕਾਈ ਬੈਠੀ ਨਜ਼ਰਾਂ

ਸਾਲ 2014 'ਚ ਵਿਜੇ ਸਾਂਪਲਾ ਕੇਂਦਰੀ ਮੰਤਰੀ ਬਣੇ ਸਨ ਅਤੇ ਹੁਣ ਸੋਮ ਪ੍ਰਕਾਸ਼ ਕੇਂਦਰੀ ਮੰਤਰੀ ਹਨ। ਜੇਕਰ 4 ਰਿਜ਼ਰਵ ਸੀਟਾਂ ਦੀ ਗੱਲ ਕਰੀਏ ਤਾਂ ਜਲੰਧਰ 'ਚ 39.9 ਫ਼ੀਸਦੀ ਦਲਿਤ ਭਾਈਚਾਰਾ ਹੈ, ਜਦੋਂ ਕਿ ਹੁਸ਼ਿਆਰਪੁਰ 'ਚ 33.3 ਫ਼ੀਸਦੀ, ਫਰੀਦਕੋਟ 'ਚ 34 ਫ਼ੀਸਦੀ ਅਤੇ ਫਤਿਹਗੜ੍ਹ ਸਾਹਿਬ 'ਚ 33.1 ਫ਼ੀਸਦੀ ਦਲਿਤ ਭਾਈਚਾਰੇ ਦੇ ਲੋਕ ਰਹਿੰਦੇ ਹਨ।
ਇਨ੍ਹਾਂ 9 ਜਨਰਲ ਸੀਟਾਂ 'ਤੇ ਦਲਿਤ ਭਾਈਚਾਰੇ ਦਾ ਦਬਦਬਾ
ਅੰਮ੍ਰਿਤਸਰ 'ਚ 29.6 ਫ਼ੀਸਦੀ, ਅਨੰਦਪੁਰ ਸਾਹਿਬ 'ਚ 31.3 ਫ਼ੀਸਦੀ, ਬਠਿੰਡਾ 'ਚ 34 ਫ਼ੀਸਦੀ, ਫਿਰੋਜ਼ਪੁਰ 'ਚ 43.1 ਫ਼ੀਸਦੀ, ਗੁਰਦਾਸਪੁਰ 'ਚ 25 ਫ਼ੀਸਦੀ, ਖਡੂਰ ਸਾਹਿਬ 'ਚ 35.3 ਫ਼ੀਸਦੀ, ਲੁਧਿਆਣਾ 'ਚ 23.4 ਫ਼ੀਸਦੀ, ਪਟਿਆਲਾ 'ਚ 23.7 ਫ਼ੀਸਦੀ ਅਤੇ ਸੰਗਰੂਰ 'ਚ 29.3 ਫ਼ੀਸਦੀ ਦਲਿਤ ਭਾਈਚਾਰਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 

 


Babita

Content Editor

Related News