ਗੁਰਦਾਸਪੁਰ ਤੋਂ ਚੋਣ ਲੜਨ ਦੀਆਂ ਖਬਰਾਂ ''ਤੇ ਅਕਸ਼ੈ ਦਾ ਵੱਡਾ ਖੁਲਾਸਾ

Monday, Apr 22, 2019 - 06:28 PM (IST)

ਗੁਰਦਾਸਪੁਰ ਤੋਂ ਚੋਣ ਲੜਨ ਦੀਆਂ ਖਬਰਾਂ ''ਤੇ ਅਕਸ਼ੈ ਦਾ ਵੱਡਾ ਖੁਲਾਸਾ

ਜਲੰਧਰ (ਵੈੱਬ ਡੈਸਕ) : ਗੁਰਦਾਸਪੁਰ ਤੋਂ ਭਾਜਪਾ ਵੱਲੋਂ ਅਭਿਨੇਤਾ ਅਕਸ਼ੈ ਕੁਮਾਰ ਨੂੰ ਚੋਣ ਮੈਦਾਨ ਵਿਚ ਉਤਾਰੇ ਜਾਣ ਦੀਆਂ ਖਬਰਾਂ ਦਰਮਿਆਨ ਅਕਸ਼ੈ ਕੁਮਾਰ ਨੇ ਵੱਡਾ ਖੁਲਾਸਾ ਕਰ ਦਿੱਤਾ ਹੈ। ਅਕਸ਼ੈ ਨੇ ਟਵੀਟ ਕਰਕੇ ਕਿਹਾ ਕਿ ਉਹ ਚੋਣ ਨਹੀਂ ਲੜ ਰਹੇ। ਅਕਸ਼ੈ ਨੇ ਲਿਖਿਆ ਕਿ ਮੇਰੇ ਪਹਿਲੇ ਟਵੀਟ 'ਚ ਰੂਚੀ ਦਿਖਾਉਣ ਲਈ ਧੰਨਵਾਦ ਪਰ ਇਨ੍ਹਾਂ ਅਫਵਾਹਾਂ 'ਤੇ ਰੌਸ਼ਨੀ ਪਾਉਂਦਾ ਹੋਇਆ ਦੱਸਣਾ ਚਾਹੁੰਦਾ ਹਾਂ ਕਿ ਮੈਂ ਕੋਈ ਚੋਣ ਨਹੀਂ ਲੜ ਰਿਹਾ। 

PunjabKesariਇੱਥੇ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਕਸ਼ੈ ਨੇ ਇਕ ਟਵੀਟ ਕੀਤਾ ਸੀ, ਜਿਸ ਤੋਂ ਬਾਅਦ ਇਹ ਚਰਚੇ ਤੇਜ਼ ਹੋ ਗਏ ਸਨ ਕਿ ਅਕਸ਼ੈ ਕੁਮਾਰ ਰਾਜਨੀਤੀ ਵਿਚ ਆ ਰਹੇ ਹਨ। ਜਿਵੇਂ ਕਿ ਮੀਡੀਆ ਵਿਚ ਪਹਿਲਾਂ ਹੀ ਚਰਚੇ ਸਨ ਕਿ ਭਾਜਪਾ ਪੰਜਾਬ ਦੇ ਗੁਰਦਾਸਪੁਰ ਤੋਂ ਅਭਿਨੇਤਾ ਅਕਸ਼ੈ ਕੁਮਾਰ ਨੂੰ ਚੋਣ ਮੈਦਾਨ 'ਚ ਉਤਾਰ ਸਕਦੀ ਹੈ ਤੇ ਅਕਸ਼ੈ ਦੇ ਟਵੀਟ ਤੋਂ ਬਾਅਦ ਇਸ ਨੂੰ ਤੈਅ ਮੰਨਿਆ ਜਾ ਰਿਹਾ ਸੀ। 

PunjabKesari
ਆਪਣੇ ਪਹਿਲੇ ਟਵੀਟ ਵਿਚ ਅਕਸ਼ੈ ਨੇ ਕੀ ਲਿਖਿਆ ਸੀ 

ਅਕਸ਼ੈ ਨੇ ਲਿਖਿਆ ਸੀ ਕਿ 'ਇਕ ਅਜਿਹੇ ਖੇਤਰ ਵਿਚ ਕਦਮ ਰੱਖਣ ਜਾ ਰਿਹਾ ਹਾਂ, ਜੋ ਇਸ ਤੋਂ ਪਹਿਲਾਂ ਕਦੇ ਨਹੀਂ ਕੀਤਾ। ਉਤਸ਼ਾਹਿਤ ਵੀ ਹਾਂ ਅਤੇ ਥੋੜ੍ਹਾ ਨਰਵਸ ਵੀ। ਤੁਹਾਨੂੰ ਅਪਡੇਟ ਦਿੰਦਾ ਰਹਾਂਗਾ।' 
ਇਸ ਟਵੀਟ ਤੋਂ ਬਾਅਦ ਚਰਚਾਵਾਂ ਤੇਜ਼ ਹੋ ਗਈ ਕਿ ਅਕਸ਼ੈ ਕੁਮਾਰ ਭਾਜਪਾ ਵਿਚ ਸ਼ਾਮਲ ਹੋ ਰਹੇ ਹਨ। ਸੋਸ਼ਲ ਮੀਡੀਆ 'ਤੇ ਇਹ ਟਵੀਟ ਅਤੇ ਇਸ ਨਾਲ ਜੁੜੀਆਂ ਕਿਆਸਰਾਈਆਂ ਇੰਨੀਆਂ ਵਾਇਰਲ ਹੋਈਆਂ ਕਿ ਅਕਸ਼ੈ ਨੂੰ ਦੂਜਾ ਟਵੀਟ ਕਰਕੇ ਉਨ੍ਹਾਂ 'ਤੇ ਵਿਰਾਮ ਲਗਾਉਣਾ ਪਿਆ। ਇੱਥੇ ਇਹ ਵੀ ਦੱਸ ਦੇਈਏ ਕਿ ਬੀਤੇ ਸਮੇਂ 'ਚ ਵੀ ਅਕਸ਼ੈ ਕੁਮਾਰ ਦਾ ਨਾਂ ਪੰਜਾਬ ਦੀ ਰਾਜਨੀਤੀ ਵਿਚ ਉਛਲਿਆ ਸੀ ਪਰ ਹੁਣ ਲੱਗਦਾ ਹੈ ਕਿ ਅਕਸ਼ੈ ਕੁਮਾਰ ਰਾਜਨੀਤੀ ਦੇ ਖਿਲਾੜੀ ਬਣਨ ਦੇ ਮੂਡ ਵਿਚ ਬਿਲਕੁਲ ਨਹੀਂ ਹਨ।
 


author

Gurminder Singh

Content Editor

Related News