ਸਿਆਸੀ ਬਦਲੇ ਲਈ ਪੁਲਸ ਦੀ ਦੁਰਵਰਤੋਂ ਕਰ ਰਹੀ ‘ਆਪ’ ਸਰਕਾਰ : ਚੁਘ

04/10/2022 8:37:18 AM

ਚੰਡੀਗੜ੍ਹ (ਸ਼ਰਮਾ)- ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁਘ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ ’ਤੇ ਪੰਜਾਬ ਪੁਲਸ ਵਲੋਂ ਹੋਰ ਰਾਜਾਂ ਦੇ ਭਾਜਪਾ ਨੇਤਾਵਾਂ ਦੇ ਵਿਰੁੱਧ ਮਾਮਲਾ ਦਰਜ ਕੀਤੇ ਜਾਣ ’ਤੇ ਸਖ਼ਤ ਇਤਰਾਜ਼ ਜਤਾਇਆ ਹੈ। ਪੰਜਾਬ ਪੁਲਸ ਨੇ ਹੁਣ ਤੱਕ ਦਿੱਲੀ ਤੇ ਮਹਾਰਾਸ਼ਟਰ ਵਿਚ ਭਾਜਪਾ ਨੇਤਾਵਾਂ ਖ਼ਿਲਾਫ਼ ਅਜਿਹੇ ਤਿੰਨ ਮਾਮਲੇ ਦਰਜ ਕੀਤੇ ਹਨ। ਚੁਘ ਨੇ ਕਿਹਾ ਕਿ ‘ਆਪ’ ਸਰਕਾਰ ਨੇ ਰਾਜਨੀਤਕ ਹਿਸਾਬ ਚੁਕਤਾ ਕਰਨ ਲਈ ਪੁਲਸ ਬਲ ਦੀ ਦੁਰਵਰਤੋਂ ਦੇ ਸਪੱਸ਼ਟ ਸੰਕੇਤ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ।

ਪੜ੍ਹੋ ਇਹ ਵੀ ਖ਼ਬਰ - ਸ਼ਰਮਨਾਕ: ਗਰਭਵਤੀ ਦੇ ਢਿੱਡ ’ਚ ਨੌਜਵਾਨਾਂ ਨੇ ਮਾਰੀਆਂ ਲੱਤਾਂ, 20 ਘੰਟੇ ਸਿਵਲ ਹਸਪਤਾਲ ’ਚ ਤੜਫਦੀ ਰਹੀ

ਇਸ ਹਫ਼ਤੇ ਦੀ ਸ਼ੁਰੂਆਤ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਇਕ ਵੀਡੀਓ ਕਲਿਪ ਨਾਲ ਕਥਿਤ ਰੂਪ ਨਾਲ ਛੇੜਛਾੜ ਕਰਨ ਲਈ ਦਿੱਲੀ ਦੇ ਭਾਜਪਾ ਨੇਤਾ ਨਵੀਨ ਕੁਮਾਰ ਖ਼ਿਲਾਫ਼ ਮਾਮਲਾ ਦਰਜ ਕਰਨ ਦੇ ਤਰੀਕੇ ਦੀ ਸਖ਼ਤ ਨਿਖੇਧੀ ਕਰਦਿਆਂ ਚੁਘ ਨੇ ਕਿਹਾ ਕਿ ਵੀਡੀਓ ਕਲਿੱਪ 6 ਅਪ੍ਰੈਲ ਨੂੰ ਇਕ ਡਿਸਕਲੇਮਰ ਦੇ ਨਾਲ ਪੋਸਟ ਕੀਤਾ ਗਿਆ ਸੀ। ਇਸ ਦੇ ਬਾਵਜੂਦ ਪੰਜਾਬ ਪੁਲਸ ਨੇ ‘ਆਪ’ ਦੇ ਕਾਨੂੰਨੀ ਮਾਮਲਿਆਂ ਲਈ ਕੰਮ ਕਰਨ ਵਾਲੇ ਗੁਰਭੇਜ ਸਿੰਘ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕੀਤਾ ਹੈ। ਚੁਘ ਨੇ ਕਿਹਾ ਦੀ ਸੂਬੇ ਵਿਚ ਕੜਵਾਹਟ ਦੀ ਰਾਜਨੀਤੀ ਨੇ ਕਈ ਜਖ਼ਮ ਦਿੱਤੇ ਹਨ। ਕਾਂਗਰਸ ਪਾਰਟੀ ਦੇ ਪੰਜ ਸਾਲ ਦੇ ਸ਼ਾਸਨ ਕਾਲ ਵਿਚ ਰਾਜਨੀਤਕ ਵਿਰੋਧੀਆਂ ’ਤੇ ਝੂਠੇ ਮੁਕੱਦਮੇ ਦਰਜ ਕੀਤੇ ਗਏ, ਭਗਵੰਤ ਮਾਨ ਦੀ ਸਰਕਾਰ ਵੀ ਇਸ ਰਸਤੇ ’ਤੇ ਚੱਲ ਰਹੀ ਹੈ।

ਪੜ੍ਹੋ ਇਹ ਵੀ ਖ਼ਬਰ - ਭਿੱਖੀਵਿੰਡ ’ਚ ਵੱਡੀ ਵਾਰਦਾਤ: 50 ਰੁਪਏ ਦੀ ਖ਼ਾਤਰ ਇੱਟਾਂ ਮਾਰ-ਮਾਰ ਕੀਤਾ ਨੌਜਵਾਨ ਦਾ ਕਤਲ


rajwinder kaur

Content Editor

Related News