ਘਰ-ਘਰ ਜਾ ਕੇ 29 ਅਤੇ 30 ਜਨਵਰੀ ਨੂੰ ਪਿਲਾਈਆਂ ਜਾਣਗੀਆਂ ਪੋਲੀਓ ਬੂੰਦਾਂ
Sunday, Jan 28, 2018 - 02:26 PM (IST)

ਸਾਦਿਕ (ਪਰਮਜੀਤ) - ਸਿਵਲ ਸਰਜਨ, ਫਰੀਦਕੋਟ ਡਾ.ਰਜਿੰਦਰ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੋਲੀਓ ਬੂੰਦਾਂ ਪਿਲਾਈਆਂ ਜਾਣਗੀਆਂ। ਇਸ ਦੀ ਅਗਵਾਈ ਸੀਨੀਅਰ ਮੈਡੀਕਲ ਅਫਸਰ, ਪੀ. ਐਚ. ਸੀ ਜੰਡ ਸਾਹਿਬ ਡਾ.ਰਾਜ ਕੁਮਾਰ ਵੱਲੋਂ ਕੀਤੀ ਗਈ। ਬਲਾਕ ਜੰਡ ਸਾਹਿਬ ਅਧੀਨ ਪਲਸ ਪੋਲੀਓ ਮੁਹਿੰਮ ਤਹਿਤ 104 ਬੂਥ ਸਥਾਪਿਤ ਕਰ 0-5 ਸਾਲ ਦੇ ਨੰਨੇ ਮੁਨਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ।ਪਲਸ ਪੋਲੀਓ ਸਬੰਧੀ ਬਲਾਕ ਜੰਡ ਸਾਹਿਬ ਲਈ ਗਠਿਤ ਕੀਤੀਆਂ ਟੀਮਾਂ ਨੂੰ ਹਰ ਏਰੀਆ ਕਵਰ ਕਰਨ ਦੀ ਹਦਾਇਤ ਕੀਤੀ ਹੈ, ਤਾਂ ਜੋ ਕੋਈ ਵੀ 0-5 ਸਾਲ ਉਮਰ ਵਰਗ ਦਾ ਬੱਚਾ ਪਲਸ ਪੋਲੀਓ ਦੀਆਂ ਬੂੰਦਾਂ ਤਂੋ ਵਾਂਝਾ ਨਾ ਰਹਿ ਸਕੇ। ਬਲਾਕ ਐਕਸਟੈਂਸ਼ਨ ਐਜੂਕੇਟਰ ਡਾ.ਪ੍ਰਭਦੀਪ ਸਿੰਘ ਚਾਵਲਾ ਨੇ ਕਈ ਪੋਲੀਓ ਬੂਥਾਂ ਦਾ ਦੌਰਾ ਕੀਤਾ। ਉਨਾਂ ਦੱਸਿਆ ਕਿ ਗਠਿਤ ਟੀਮਾਂ ਵੱਲੋਂ 29 ਅਤੇ 30 ਜਨਵਰੀ ਨੂੰ ਘਰ-ਘਰ ਪਲੀਓ ਬੂੰਦਾਂ ਪਿਲਾਈਆਂ ਜਾਣਗੀਆਂ। ਬਲਾਕ ਜੰਡ ਸਾਹਿਬ ਅਧੀਨ 15457 ਦੇ ਲੱਗਭਗ ਬੱਚਿਆਂ ਨੂੰ ਪਲਸ ਪੋਲੀਓ ਬੂੰਦਾਂ ਪਿਲਾਉਣ ਦਾ ਟੀਚਾ ਰੱਖਿਆ ਗਿਆ ਹੈ। ਇਸ ਟੀਚੇ ਨੂੰ ਪੂਰਾ ਕਰਨ ਲਈ 346 ਦੇ ਕਰੀਬ ਸਟਾਫ ਮੈਂਬਰ 104 ਬੂਥ ਅਤੇ 5 ਮੋਬਾਇਲ ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਸ ਦੇ ਨਾਲ ਹੀ 18 ਸੁਪਰਵਾਈਜ਼ਰ ਤਾਇਨਾਤ ਕੀਤੇ ਗਏ ਹਨ।