ਡਿਗਰੀ ਤੋਂ ਪਹਿਲਾਂ ਮਿਲੇ ਜੌਬ ਲੈਟਰ- ਯੂਥ ਦੇ ਉੱਜਵਲ ਭਵਿੱਖ ਲਈ ਵਿਕਸਤ ਦੇਸ਼ਾਂ ਦੀ ਤਰਜ਼ ’ਤੇ ਬਣਨ ‘ਨੀਤੀਆਂ’

Monday, Aug 28, 2023 - 04:28 PM (IST)

ਡਿਗਰੀ ਤੋਂ ਪਹਿਲਾਂ ਮਿਲੇ ਜੌਬ ਲੈਟਰ- ਯੂਥ ਦੇ ਉੱਜਵਲ ਭਵਿੱਖ ਲਈ ਵਿਕਸਤ ਦੇਸ਼ਾਂ ਦੀ ਤਰਜ਼ ’ਤੇ ਬਣਨ ‘ਨੀਤੀਆਂ’

ਜਲੰਧਰ (ਪੁਨੀਤ) : ਪੜ੍ਹਾਈ ’ਤੇ ਲੱਖਾਂ ਰੁਪਏ ਖ਼ਰਚ ਕਰਨ ਦੇ ਬਾਵਜੂਦ ਨੌਕਰੀ ਲਈ ਭਟਕ ਰਿਹਾ ਨੌਜਵਾਨ ਵਰਗ ਨੂੰ ਨੌਕਰੀ ਲਈ ਇਧਰ-ਓਧਰ ਭਟਕਣਾ ਪੈ ਰਿਹਾ ਹੈ। ਇਸ ਦੇ ਚੱਲਦੇ ਜਿੱਥੇ ਇਕ ਪਾਸੇ ਨੌਜਵਾਨ ਵਰਗ ਪ੍ਰੇਸ਼ਾਨ ਹੈ ਉਥੇ ਨੌਕਰੀ ਲੱਗਣ ਤਕ ਮਾਪਿਆਂ ਨੂੰ ਬੱਚਿਆਂ ਦੇ ਭਵਿੱਖ ਦੀ ਚਿੰਤਾ ਸਤਾਉਂਦੀ ਰਹਿੰਦੀ ਹੈ। ਹਾਲਾਤ ਅਜਿਹੇ ਹਨ ਕਿ ਸਰਕਾਰੀ ਨੌਕਰੀ ਮਿਲਣਾ ਕਿਸਮਤ ਦੀ ਗੱਲ ਸਮਝੀ ਜਾਂਦੀ ਹੈ, ਕਿਉਂਕਿ ਇਕ ਪੋਸਟ ਨਿਕਲਣ ’ਤੇ ਹਜ਼ਾਰਾਂ ਬਿਨੈਕਾਰ ਉਮੜ ਪੈਂਦੇ ਹਨ। ਉਥੇ, ਪ੍ਰਾਈਵੇਟ ਸੈਕਟਰ ’ਚ ਵੀ ਨੌਕਰੀ ਮਿਲਣਾ ਵੀ ਆਸਾਨ ਨਹੀਂ ਹੈ। ਕੁਝ ਇਕ ਸੈਕਟਰ ਛੱਡ ਕੇ ਵਧੇਰੇ ਥਾਵਾਂ ’ਤੇ ਨੌਜਵਾਨਾਂ ਨੂੰ ਉਸ ਦੀ ਕਾਬਲੀਅਤ ਦੇ ਹਿਸਾਬ ਨਾਲ ਤਨਖਾਹ ਨਹੀਂ ਮਿਲ ਪਾਉਂਦਾ। ਨੌਕਰੀ ਨਾ ਮਿਲਣ ’ਤੇ ਨੌਜਵਾਨ ਵਰਗ ਨੂੰ ਪ੍ਰੇਸ਼ਾਨੀ ਉਠਾਉਣੀ ਪੈਂਦੀ ਹੈ। ਛੋਟੇ ਵੱਡੇ ਸ਼ਹਿਰਾਂ ਤੋਂ ਲੈ ਕੇ ਮੈਟਰੋ ਸਿਟੀ ਦੇ ਨੌਜਵਾਨਾਂ ਨੂੰ ਨੌਕਰੀ ਪਾਉਣ ਲਈ ਜੱਦੋ-ਜਹਿਦ ਕਰਨੀ ਪੈ ਰਹੀ ਹੈ। ਨੌਕਰੀ ਮਿਲਣ ’ਤੇ ਨੌਜਵਾਨਾਂ ਨੂੰ ਪੇਸ਼ ਆਉਣ ਵਾਲੀਆਂ ਪ੍ਰੇਸ਼ਾਨੀਆਂ ਸਬੰਧਤ ਉਕਤ ਬੁਲਾਰਿਆਂ ਵੱਲੋਂ ਵੱਖ-ਵੱਖ ਖੇਤਰਾਂ ਦੇ ਲੋਕਾਂ, ਨੌਜਵਾਨਾਂ, ਮਾਪਿਆਂ ਨਾਲ ਗੱਲਬਾਤ ਕੀਤੀ ਗਈ। ਵਧੇਰੇ ਲੋਕਾਂ ਦਾ ਕਹਿਣਾ ਸੀ ਕਿ ਯੂਥ ਦੇ ‘ਉੱਜਵਲ ਭਵਿੱਖ’ ਲਈ ਵਿਕਸਤ ਦੇਸ਼ਾਂ ਦੀ ਤਰਜ਼ ’ਤੇ ਨੀਤੀਆਂ ਬਣਾਉਣ ਦੀ ਲੋੜ ਹੈ। ਅਜਿਹੇ ਪ੍ਰਬੰਧ ਚਾਹੀਦੇ ਕਿ ਯੂਥ ਨੂੰ ਪੜ੍ਹਾਈ ਦੌਰਾਨ ਹੀ ਕੈਂਪਸ ਇੰਟਰਵਿਊ ’ਚ ਜੌਬ ਮਿਲ ਜਾਏ ਤੇ ਡਿਗਰੀ ਮਿਲਣ ਤੋਂ ਬਾਅਦ ਤੁਰੰਤ ਬਾਅਦ ਉਹ ਆਪਣੇ ਕੰਮਕਾਜ ’ਚ ਜੁੱਟ ਜਾਏ। ਲੋਕਾਂ ਦਾ ਕਹਿਣਾ ਹੈ ਕਿ ਕਿਸੇ ਵੀ ਦੇਸ਼ ਦੀ ਸ਼ਕਤੀ ਉਸ ਦੇ ਯੂਥ ’ਤੇ ਨਿਰਭਰ ਕਰਦੀ ਹੈ ਪਰ ਸਾਡੇ ਇਥੇ ਲੱਖਾਂ ਦੀ ਗਿਣਤੀ ’ਚ ਯੂਥ ਬੇਰੋਜ਼ਗਾਰ ਹੈ। ਮਾਂ-ਪਿਓ ਬੱਚਿਆਂ ਦੀ ਪੜ੍ਹਾਈ ਲਈ ਲੱਖਾਂ ਰੁਪਏ ਖਰਚ ਕਰਦੇ ਹਨ ਤਾਂਕਿ ਉਸ ਦਾ ਭਵਿੱਖ ਉੱਜਵਲ ਹੋ ਸਕੇ ਤਾਂ ਕਿ ਜਦੋਂ ਯੂਥ ਨੌਕਰੀ ਲਈ ਭਟਕਦਾ ਹੈ ਤਾਂ ਮਾਪਿਆਂ ਦੀਆਂ ਉਮੀਦਾਂ ’ਤੇ ਪਾਣੀ ਫਿਰ ਜਾਂਦਾ ਹੈ। ਮਾਪਿਆਂ ਦਾ ਕਹਿਣਾ ਹੈ ਕਿ ਮਾਪਿਆਂ ਨੂੰ ਸਰਕਾਰ ਤੋਂ ਬਹੁਤ ਉਮੀਦਾਂ ਰਹਿੰਦੀਆਂ ਹਨ। ਕੇਂਦਰ ਜਾਂ ਸੂਬਾ ਸਰਕਾਰਾਂ ਨੂੰ ਇਸ ਪ੍ਰਤੀ ਅਜਿਹੀਆਂ ਨੀਤੀਆਂ ਬਣਾਉਣ ਦੀ ਲੋੜ ਹੈ, ਜਿਸ ਨਾਲ ਨੌਜਵਾਨਾਂ ਨੂੰ ਆਸਾਨੀ ਨਾਲ ਰੋਜ਼ਗਾਰ ਮਿਲ ਸਕੇ। ਪੇਸ਼ ਹਨ ਲੋਕਾਂ ਨਾਲ ਕੀਤੀ ਗਈ ਗੱਲਬਾਤ ਦੇ ਮੁੱਖ ਅੰਸ਼-

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ ਇਨ੍ਹਾਂ ਸ਼ਹਿਰਾਂ ’ਚ ਸ਼ੁਰੂ ਕੀਤੇ ਜਾਣਗੇ ਆਮ ਆਦਮੀ ਕਲੀਨਿਕ

ਪ੍ਰਾਈਵੇਟ ਸੈਕਟਰ ’ਚ ਨੌਕਰੀ ਮਿਲਣਾ ਆਸਾਨ ਨਹੀਂ
ਪ੍ਰਾਈਵੇਟ ਸੈਕਟਰ ’ਚ ਨੌਕਰੀ ਮਿਲਣਾ ਆਸਾਨ ਗੱਲ ਨਹੀਂ ਹੈ। ਵੱਡੀ ਗਿਣਤੀ ’ਚ ਨੌਜਵਾਨ ਆਪਣੇ ਜ਼ਿੰਦਗੀ ਦੇ 2-3 ਸਾਲ ਨੌਕਰੀ ਦੀ ਆਸ ’ਚ ਵਿਅਰਥ ਕਰ ਦਿੰਦੇ ਹਨ। ਇਸ ਤੋਂ ਬਾਅਦ ਪ੍ਰਾਈਵੇਟ ਨੌਕਰੀ ਪਾਉਣ ਲਈ ਵੀ ਸਖਤ ਜੱਦੋ-ਜਹਿਦ ਕਰਨੀ ਪੈਂਦੀ ਹੈ, ਕਿਉਂਕਿ ਨੌਕਰੀ ਮਿਲਣਾ ਬਹੁਤ ਮੁਸ਼ਕਿਲ ਹੈ।
–ਗੌਰਵ ਕੁਮਾਰ, ਬਿਜ਼ਨੈੱਸਮੈਨ

ਬੇਰੋਜ਼ਗਾਰੀ ਕਾਰਨ ਵਿਦੇਸ਼ ਜਾ ਰਿਹੈ ਨੌਜਵਾਨ ਵਰਗ
ਸਰਕਾਰਾਂ ਯੂਥ ਨੂੰ ਨੌਕਰੀ ਦੇਣ ਦੇ ਵਾਅਦੇ ਕਰਦੀ ਹੈ, ਹਰ ਘਰ ’ਚ ਰੋਜ਼ਗਾਰ ਵਰਗੇ ਸਲੋਗਨ ਬਣਾਏ ਜਾਂਦੇ ਹਨ ਪਰ ਇਸ ਦੇ ਬਾਵਜੂਦ ਬੇਰੋਜ਼ਗਾਰੀ ਦੀ ਦਰ ਬਹੁਤ ਵੱਧ ਹਨ। ਨੌਕਰੀ ਨਾ ਮਿਲਣ ਨਾਲ ਨੌਜਵਾਨ ਵਿਦੇਸ਼ ਜਾ ਰਿਹਾ ਹੈ, ਜਿਸ ਨਾਲ ਨੌਜਵਾਨਾਂ ਦੇ ਟੈਲੇਂਟ ਦਾ ਲਾਭ ਦੂਜੇ ਦੇਸ਼ਾਂ ਨੂੰ ਮਿਲਦਾ ਹੈ।
– ਰਾਜੇਸ਼ ਕੁਮਾਰ, ਟਰਾਂਸਪੋਰਟ ਬਿਜ਼ਨੈੱਸ

ਨੌਜਵਾਨ ਨੂੰ ਰੋਜ਼ਗਾਰ ਮਿਲਣ ਨਾਲ ਦੇਸ਼ ਦੀ ਹੋਵੇਗੀ ਤਰੱਕੀ
ਵਿਦੇਸ਼ਾਂ ’ਚ ਭਾਰਤ ਦੇ ਯੂਥ ਦੀ ਬਹੁਤ ਡਿਮਾਂਡ ਹੈ, ਕਿਉਂਕਿ ਸਾਡੇ ਯੂਥ ’ਚ ਕਾਬਲੀਅਤ ਦੀ ਕੋਈ ਕਮੀ ਨਹੀਂ ਹੈ। ਸਰਕਾਰਾਂ ਨੂੰ ਨੌਕਰੀ ਕਰਨ ਦੇ ਵਾਅਦੇ ਪੂਰੇ ਕਰਨ ਚਾਹੀਦੇ। ਇਸ ਨਾਲ ਯੂਥ ਆਪਣੇ ਦੇਸ਼ ’ਚ ਹੋਵੇਗਾ ਤੇ ਦੇਸ਼ ਦੀ ਤਰੱਕੀ ਹੋਵੇਗੀ। ਇਸ ਲਈ ਸਰਕਾਰਾਂ ਨੂੰ ਵਧੀਆ ਨੀਤੀਆਂ ਬਣਾਉਣ ਦੀ ਲੋੜ ਹੈ।
–ਸੁਮਨ ਰਾਜ, ਪ੍ਰਾਈਵੇਟ ਜੌਬ

ਇਹ ਵੀ ਪੜ੍ਹੋ : ਭਾਜਪਾ ਨੂੰ ਸੁਖਬੀਰ ਦੀ ਸਿਆਸੀ ‘ਬੜਕ’ ਦੇ ਕਈ ਮਾਇਨੇ!, ਦੋਹਾਂ ਨੂੰ ਸਹਾਰੇ ਦੀ ਲੋੜ

ਯੂਥ ਦਾ ਉੱਜਵਲ ਭਵਿੱਖ ਬਣਾਉਣਾ ਸਮੇਂ ਦੀ ਲੋੜ
ਯੂਥ ਦਾ ਉੱਜਵਲ ਭਵਿੱਖ ਸਮੇਂ ਦੀ ਲੋੜ ਹੈ। ਮਾਪੇ ਪ੍ਰੇਸ਼ਾਨੀਆਂ ਝੱਲ ਕੇ ਬੱਚਿਆਂ ਦੀ ਪੜ੍ਹਾਈ ਪੂਰੀ ਕਰਵਾਉਂਦੇ ਹਨ ਤਾਂ ਕਿ ਡਿਗਰੀ ਦੀ ਬਦੌਲਤ ਚੰਗੀ ਨੌਕਰੀ ਮਿਲ ਸਕੇ। ਇਸ ਦੇ ਬਾਵਜੂਦ ਜਦੋਂ ਚੰਗੀ ਨੌਕਰੀ ਨਹੀਂ ਮਿਲ ਪਾਉਂਦੀ ਤਾਂ ਮਾਪੇ ਨੂੰ ਨਿਰਾਸ਼ ਹੱਥ ਲੱਗਦੀ ਹੈ।
–ਪਰਮੀਤ ਸਿੰਘ ਲੱਕੀ, ਬਿਜ਼ਨੈੱਸ

ਢੰਗ ਦੀ ਪਾਲਿਸੀ ਆਉਣ ਨਾਲ ਯੂਥ ਨੂੰ ਮਿਲੇਗੀ ਨਵੀਂ ਦਿਸ਼ਾ
ਸਰਕਾਰਾਂ ਕੋਲ ਨੌਜਵਾਨਾਂ ਦੀ ਪੜ੍ਹਾਈ ਤੇ ਡਿਗਰੀ ਸਬੰਧੀ ਅੰਕੜੇ ਉਪਲੱਬਧ ਹਨ। ਇਸੇ ਹਿਸਾਬ ਨਾਲ ਢੰਗ ਦੀ ਪਾਲਿਸੀ ਬਣਾਉਣੀ ਚਾਹੀਦੀ ਤੇ ਨੌਕਰੀ ਦਾ ਪ੍ਰਬੰਧ ਹੋਣਾ ਚਾਹੀਦਾ ਤਾਂ ਕਿ ਹਰੇਕ ਨੌਜਵਾਨ ਨੂੰ ਉਸ ਦੀ ਪੜ੍ਹਾਈ ਦੇ ਹਿਸਾਬ ਨਾਲ ਨੌਕਰੀ ਮਿਲ ਸਕੇ।
–ਕਪਿਲ ਕੌਸ਼ਲ, ਟੂਰਿਜਮ ਬਿਜ਼ਨੈੱਸ

ਚੰਗੀ ਨੌਕਰੀ ਨਾ ਮਿਲਣ ਕਾਰਨ ਭਟਕ ਰਹੇ ਨੌਜਵਾਨ
ਸਖਤ ਮਿਹਨਤ ਕਰ ਕੇ ਡਿਗਰੀਆਂ ਹਾਸਲ ਕਰਨ ਦੇ ਬਾਵਜੂਦ ਜਦੋਂ ਨੌਕਰੀ ਨਹੀਂ ਪਾਉਂਦੀ ਤਾਂ ਕਈ ਨੌਜਵਾਨ ਦਿਸ਼ਾ ਤੋਂ ਭਟਕ ਜਾਂਦੇ ਹਨ ਤੇ ਗਲਤ ਰਾਹ ਅਪਣਾ ਲੈਂਦੇ ਹਨ। ਪੜ੍ਹਾਈ ਪੂਰੀ ਕਰਨ ਤੋਂ ਤੁਰੰਤ ਬਾਅਦ ਨੌਕਰੀ ਲੱਗ ਜਾਣੀ ਚਾਹੀਦੀ ਤਾਂ ਕਿ ਨੌਜਵਾਨਾਂ ਦੇ ਭਟਕਣ ਦੀ ਨੌਬਤ ਹੀ ਪੈਦਾ ਨਾ ਹੋ ਜਾਏ।
-ਕ੍ਰਿਸ਼ਨ ਬਾਂਸਲ, ਵਪਾਰੀ

ਇਹ ਵੀ ਪੜ੍ਹੋ : ਜਲੰਧਰ ਡੀ. ਸੀ. ਵਲੋਂ ਹੁਕਮ ਜਾਰੀ, 28 ਅਗਸਤ ਤੋਂ ਲਾਗੂ ਹੋਣਗੇ ਨਵੇਂ ਕੁਲੈਕਟਰ ਰੇਟ 

ਚੋਣ ਵਾਅਦੇ ਪੂਰੇ ਕਰਨ ਪ੍ਰਤੀ ਵਚਨਬੱਧ ਹੋਣ ਪਾਰਟੀਆਂ
ਚੋਣਾਂ ਦੌਰਾਨ ਸਿਆਸੀ ਪਾਰਟੀਆਂ ਵੱਲੋਂ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਸਬੰਧੀ ਵੱਡੇ-ਵੱਡੇ ਵਾਅਦੇ ਕੀਤੇ ਜਾਂਦੇ ਹਨ। ਇਨ੍ਹਾਂ ’ਚ ਵਧੇਰੇ ਵਾਅਦੇ ਪੂਰੇ ਨਹੀਂ ਹਨ ਪਾਉਂਦੇ ਤੇ ਕਈ ਵਰਗਾਂ ਦੇ ਨਿਰਾਸ਼ਾ ਹੱਥ ਲੱਗਦੀ ਹੈ। ਪਾਰਟੀਆਂ ਚੋਣ ਵਾਅਦੇ ਪੂਰੇ ਕਰਨ ਪ੍ਰਤੀ ਵਚਨਬੱਧ ਹੋਣੀਆਂ ਚਾਹੀਦੀਆਂ ਹਨ।
- ਭੁਪਿੰਦਰ ਹੈਪੀ

ਕਾਬਲੀਅਤ ਦੇ ਹਿਸਾਬ ਨਾਲ ਨੌਕਰੀ ਚਾਹੁੰਦਾ ਹਾਂ ਯੂਥ
ਵਧੇਰੇ ਯੂਥ ਪਰਿਵਾਰ ਵੱਲੋਂ ਚਲਾਏ ਜਾ ਰਹੇ ਫੈਮਿਲੀ ਬਿਜ਼ਨੈੱਸ ਨੂੰ ਵਧ ਮਹੱਤਵ ਨਹੀਂ ਦਿੰਦਾ। ਮਿਹਨਤ ਨਾਲ ਡਿਗਰੀਆਂ ਹਾਸਲ ਕਰਨ ਵਾਲਾ ਯੂਥ ਆਪਣੀ ਕਾਬਲੀਅਤ ਦੇ ਿਹਸਾਬ ਨਾਲ ਚੰਗੀ ਨੌਕਰੀ ਕਰਨਾ ਚਾਹੁੰਦਾ ਹੈ। ਇਸ ਲਈ ਸਰਕਾਰ ਨੂੰ ਪ੍ਰਬੰਧ ਕਰਨਾ ਚਾਹੀਦਾ।

–ਅਤਿੰਦਰ ਸਿੰਘ, ਮੈਡੀਕਲ ਫੀਲਡ

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Anuradha

Content Editor

Related News