ਅਪਰਾਧੀਆਂ ਦੀਆਂ ਜੜ੍ਹਾਂ ਪਾਤਾਲ 'ਚ, ਪੁਲਸ ਚੌਂਕੀਆਂ ’ਚ ਬੈਠੇ ਪੁਲਸ ਮੁਲਾਜ਼ਮ ਬਣ ਗਏ ਕੋਰੀਅਰ!

05/21/2022 6:18:04 PM

ਅੰਮ੍ਰਿਤਸਰ(ਇੰਦਰਜੀਤ): ਜਿੱਥੇ ਪਿਛਲੇ ਸਾਲਾਂ ਦੇ ਮੁਕਾਬਲੇ ਵੱਧ ਰਹੇ ਅਪਰਾਧਾਂ ਦੇ ਕਈ ਕਾਰਨ ਸਾਹਮਣੇ ਆ ਰਹੇ ਹਨ, ਉਥੇ ਹੀ ਇਕ ਮੁੱਖ ਕਾਰਨ ਜ਼ਿਆਦਾਤਰ ਪੁਲਸ ਚੌਕੀਆਂ 'ਤੇ ਬੈਠੇ ਵੱਡੀ ਗਿਣਤੀ ਵਿਚ ਤਾਇਨਾਤ ਮੁਲਾਜ਼ਮ ਅਪਰਾਧਾਂ ਨੂੰ ਉਤਸ਼ਾਹਿਤ ਕਰਦੇ ਹਨ ਅਤੇ ਸਹੀ ਜਾਣਕਾਰੀ ਨਾ ਦੇ ਕੇ ਇਨ੍ਹਾਂ ਵਿਚ ਵਾਧਾ ਕਰਦੇ ਹਨ। ਇਸ ਦਾ ਮੁੱਖ ਕਾਰਨ ਉਨ੍ਹਾਂ ਦੇ ਨਿੱਜੀ ਨੀਵੇਂ ਪੱਧਰ ਦੇ ਅਪਰਾਧੀ ਅਤੇ ਉਨ੍ਹਾਂ ਦੇ ਮਾਤਹਿਤ ਹਨ ਜਿਸ ਕਾਰਨ ਕੇਸ ਵਿਚ ਪੀੜਤ ਨੂੰ ਇਨਸਾਫ਼ ਨਹੀਂ ਮਿਲਦਾ ਹੈ। ਪੁਲਸ ਪ੍ਰਣਾਲੀ ਮੁਤਾਬਕ ਜ਼ਿਆਦਾਤਰ ਅਪਰਾਧਿਕ ਮਾਮਲਿਆਂ ਵਿਚ ਚੌਕੀ ਇੰਚਾਰਜ, ਏ. ਸੀ. ਪੀ. ਅਤੇ ਹੋਰ ਅਧਿਕਾਰੀ ਆਪਣੇ ਕਪਤਾਨ, ਐੱਸ. ਐੱਸ. ਪੀ. ਜਾਂ ਕਮਿਸ਼ਨਰ ਰੈਂਕ ਨੂੰ ਜਵਾਬਦੇਹ ਹੁੰਦੇ ਹਨ। ਇਸ ਪੱਖਪਾਤ ਕਾਰਨ ਵੱਡੇ ਝਗੜੇ ਹੁੰਦੇ ਹਨ ਅਤੇ ਇਸ ਨਾਲ ਵੱਡੇ ਅਪਰਾਧ ਹੁੰਦੇ ਹਨ। ਇਮਾਨਦਾਰ ਪੁਲਸ ਕਰਮਚਾਰੀਆਂ ਦੀ ਕੋਈ ਘਾਟ ਨਹੀਂ ਹੈ ਪਰ ਚਲਾਕ ਕਰਮਚਾਰੀ ਆਪਣੀ ਖੇਡ ਖੇਡਦੇ ਹਨ।

ਇਹ ਵੀ ਪੜ੍ਹੋ- ਡਰੱਗਜ਼ ਮਾਮਲੇ ’ਚ ਅਵਤਾਰ ਨਗਰ ’ਚ ਸੀ. ਆਈ. ਏ. ਸਟਾਫ ਦੀ ਰੇਡ

ਬਿਨਾਂ ਕਾਰਨ ਕਿਉਂ ਵੱਧਦਾ ਹੈ ਝਗੜਾ 
ਆਮ ਤੌਰ ’ਤੇ ਗਲੀ-ਮੁਹੱਲਿਆਂ ਵਿਚ ਸਾਲਾਂ ਤੋਂ ਲੋਕਾਂ ਵਿਚ ਆਪਸੀ ਦੁਸ਼ਮਣੀ ਦਾ ਰਿਵਾਜ਼ ਹੈ, ਜਿਸ ਵਿਚ ਬੱਚਿਆਂ ਦੇ ਖੇਡਾਂ ਨੂੰ ਲੈ ਕੇ ਝਗੜਾ, ਵਾਹਨਾਂ ਦੀ ਪਾਰਕਿੰਗ, ਔਰਤਾਂ ਵਿਚ ਆਪਸੀ ਦੁਸ਼ਮਣੀ ਆਦਿ ਸ਼ਾਮਲ ਹਨ, ਜਿਸ ਕਾਰਨ ਲੋਕਾਂ ਵਿਚ ਸਵਾਲੀਆ ਨਿਸ਼ਾਨ ਬਣ ਜਾਂਦੇ ਹਨ। ਇਸ ਤਰ੍ਹਾਂ ਮਾਮਲਾ ਪੁਲਸ ਚੌਕੀ ਤੱਕ ਪਹੁੰਚ ਜਾਂਦਾ ਹੈ। ਆਮ ਤੌਰ ’ਤੇ ਅਜਿਹੇ ਝਗੜੇ ਮੁਹੱਲਾ-ਕਮੇਟੀਆਂ ਵਲੋਂ ਹੀ ਨਿਬੇੜੇ ਜਾਂਦੇ ਰਹੇ ਹਨ ਪਰ ਹੁਣ ਲੋਕਾਂ ਦੇ ਜ਼ਿਆਦਾ ਰੁਝੇਵਿਆਂ ਕਾਰਨ ਛੋਟੇ-ਛੋਟੇ ਮਾਮਲੇ ਪੁਲਸ ਚੌਕੀ ਤੱਕ ਪਹੁੰਚ ਜਾਂਦੇ ਹਨ ਅਤੇ ਇੱਥੋਂ ਹੀ ਇਹ ਅਪਰਾਧਾਂ ਦੀ ਸ਼ੁਰੂਆਤ ਹੁੰਦੀ ਹੈ। ਜਿਵੇਂ ਹੀ ਪੀੜਤ ਪੁਲਸ ਚੌਕੀ ਜਾਂਦਾ ਹੈ ਤਾਂ ਕਈ-ਕਈ ਦਿਨ ਉਸ ਦੀ ਕੋਈ ਸੁਣਵਾਈ ਨਹੀਂ ਹੁੰਦੀ। ਵਾਰ-ਵਾਰ ਬੁਲਾਇਆ ਜਾਂਦਾ ਹੈ ਅਤੇ ਜਦੋਂ ਪੁਲਸ ਦੋਵਾਂ ਧਿਰਾਂ ਨੂੰ ਥਾਣੇ ਬੁਲਾਉਂਦੀ ਹੈ, ਤਾਂ ਇਹ ਗੇਮ-ਪਲਾਨ ਮੁਲਜ਼ਮਾਂ ਨੂੰ ਕੁਝ ਨਹੀਂ ਕਹਿੰਦਾ, ਉਲਟਾ ਥਾਣੇ ਦੇ ਆਲੇ-ਦੁਆਲੇ ਫੈਲੇ ‘ਟਾਊਟ’ ਮੁਲਜ਼ਮ ਧਿਰ ਨੂੰ ਹੋਰ ਵੀ ਭੜਕਾਉਂਦੇ ਹਨ, ਜਿਸ ਕਾਰਨ ਮਾਮਲਾ ਗਰਮਾ ਜਾਂਦਾ ਹੈ।ਇਸ ਤੋਂ ਬਾਅਦ ਮਾਮਲਾ ਫਿਰ ਥਾਣੇ 'ਚ ਜਾਂਦਾ ਹੈ, ਯੋਜਨਾ ਅਨੁਸਾਰ ‘ਟਾਊਟ’ ਲੋਕ ਮੁਲਜ਼ਮ ਦੀ ਮਦਦ ਕਰਨ ਦੀ ਬਜਾਏ ਪੁਲਸ ਨਾਲ ਮਿਲ ਜਾਂਦੇ ਹਨ।ਇਸ ਤੋਂ ਬਾਅਦ ਲੋਕਾਂ ਨੂੰ ਬੁਲਾਇਆ ਜਾਂਦਾ ਹੈ ਅਤੇ ਦੋਵਾਂ ਪਾਸਿਆਂ 'ਚ ਜ਼ਬਰਦਸਤ ਲੜਾਈ ਹੋ ਜਾਂਦੀ ਹੈ। ਅਜਿਹੇ ਹਾਲਾਤਾਂ ਵਿਚ ਦੋਵਾਂ ’ਤੇ ਅਪਰਾਧਿਕ ਕੇਸ ਦਰਜ ਹੋ ਜਾਂਦੇ ਹਨ ਅਤੇ ਪੁਲਸ ਮੁਲਾਜ਼ਮ ਦੋਨਾਂ ਪਾਸਿਆਂ ਤੋਂ ਜ਼ਬਰਦਸਤੀ ਪੈਸਿਆਂ ਦੀ ਵਸੂਲੀ ਕਰਦੇ ਹਨ। ਪੁਲਸ ਤੋਂ ਰਿਟਾਇਰ ਹੋਏ ਕਈ ਕਰਮਚਾਰੀ ਦੱਸਦੇ ਹਨ ਕਿ ਇਸ ਖੇਡ ਨਾਲ ਛੋਟੇ ਕਰਮਚਾਰੀ ਅਮੀਰ ਹੋ ਰਹੇ ਹਨ, ਜਿਸ ਕਾਰਨ ਉਹ ਲੜਾਈ ਪਹਿਲੇ ਪੜਾਅ ’ਤੇ ਹੀ ਖਤਮ ਨਹੀਂ ਕਰਦੇ। 

ਸਾਲਾਂ ਤੋਂ ਬੈਠੇ ਹੋਏ ਹਨ ਕਈ ਚੌਕੀਆਂ ਵਿੱਚ ਮੁਲਾਜ਼ਮ 
ਇਹ ਦੱਸਣਾ ਜ਼ਰੂਰੀ ਹੈ ਕਿ ਪੁਲਸ ਦੇ ਅਧਿਕਾਰੀ ਤਾਂ ਇੱਕ ਸਮੇਂ ਤੋਂ ਬਾਅਦ ਬਦਲੇ ਜਾਂਦੇ ਹਨ ਪਰ ਕੁਝ ਆਗੂਆਂ ਦੇ ਸੰਪਰਕ ਵਿੱਚ ਰਹਿਣ ਵਾਲੇ ਛੋਟੇ ਕਰਮਚਾਰੀ ਸਾਲਾਂ ਤੋਂ ਥਾਣਿਆਂ ਵਿਚ ਬਣੇ ਬੈਠੇ ਹਨ। ਜੇਕਰ ਕਿਸੇ ਛੋਟੇ ਕਰਮਚਾਰੀ ਨੂੰ ਬਦਲ ਵੀ ਲਿਆ ਜਾਂਦਾ ਹੈ ਤਾਂ ਥੋੜੇ ਸਮੇਂ ਬਾਅਦ ਵਿਚ ਫਿਰ ਆਗੂ ਦੀ ਸਿਫਾਰਿਸ਼ ਤੋਂ ਉਥੇ ਹੀ ਆ ਜਾਂਦਾ ਹੈ। ਪੁਲਸ ਦੇ ਉੱਚ ਅਧਿਕਾਰੀ ਵੀ ਇਸ ਨੂੰ ਮਾਮੂਲੀ ਗੱਲ ਸਮਝ ਕੇ ਫਿਰ ਉਥੇ ਸਥਾਪਤ ਕਰ ਦਿੰਦੇ ਹਨ ਅਤੇ ਮੁੜ ਉਹੀ ਖੇਡ ਸ਼ੁਰੂ ਹੋ ਜਾਂਦਾ ਹੈ ਜਿਸਦੇ ਨਤੀਜੇ ਅੱਜ ਸਾਹਮਣੇ ਦਿਖਾਈ ਦੇ ਰਹੇ ਹਨ। ਇਸ ਦੇ ਲਈ ਪੁਲਸ ਚੌਕੀਆਂ 'ਚ ਸਕਰੀਨਿੰਗ ਕੀਤੀ ਜਾਣੀ ਚਾਹੀਦੀ ਹੈ ਅਤੇ ਟਾਊੁਟਾਂ ਦੇ ਹਮਸਲਾਹ ਬਣੇ ਹੋਏ ਇਨ੍ਹਾ ਲੋਕਾਂ ਨੂੰ ਦੂਰ ਦਾ ਰਸਤਾ ਦਿਖਾਉਣਾ ਚਾਹੀਦਾ ਹੈ।

ਇਹ ਵੀ ਪੜ੍ਹੋ- ਸਾਬਕਾ ਸਰਕਾਰਾਂ ਭ੍ਰਿਸ਼ਟਾਚਾਰ ਤੇ ਕਿਸਾਨਾਂ ਦੀ ਬਰਬਾਦੀ ਰੋਕਣ ’ਚ ਨਾਕਾਮ ਰਹੀਆਂ : ਭਗਵੰਤ ਮਾਨ

ਉੱਚ ਅਧਿਕਾਰੀਆਂ ਨੂੰ ਕਰਦੇ ਹਨ ਮਿਸ-ਗਾਇਡ 
ਜ਼ਿਆਦਾਤਰ ਗਲੀ ਮੁਹੱਲਿਆਂ 'ਚ ਹੋ ਰਹੇ ਜੂਏ ਅਤੇ ਦੜੇ -ਸੱਟੇ ਦੇ ਖਿਡਾਰੀ ਲੋਕਾਂ ਨੂੰ ਜੂਏ ਤੋਂ ਸ਼ੁਰੂ ਕਰਵਾ ਕੇ ਚਿੱਟੇ ਦੀ ਪੁੜੀਆਂ ਤੱਕ ਲੈ ਜਾਂਦੇ ਹਨ। ਪੁਲਸ ਦੇ ਕਰਮਚਾਰੀਆਂ ਨੂੰ ਭਲੀ-ਭਾਂਤ ਪਤਾ ਹੁੰਦਾ ਹੈ ਕਿ ਇਹ ਲੋਕ ਨਸ਼ੇ ਦੀ ਸ਼ੁਰੂਆਤ ਕਰਵਾ ਰਹੇ ਹਨ ਪਰ ਨਵਾਂ ਅਧਿਕਾਰੀ ਆਉਣ ’ਤੇ ਅਜਿਹੇ ਲੋਕਾਂ ਨੂੰ ਪ੍ਰਧਾਨ ਅਤੇ ਸਮਾਜ ਸੇਵਕ ਦਾ ਨਾਮ ਦਿਵਾ ਕੇ ਸਨਮਾਨਿਤ ਕਰਨ ਦੇ ਨਾਮ ’ਤੇ ਉਸ ਦੀ ਗਰਾਊਂਡ ਬਣਾ ਦਿੰਦੇ ਹਨ, ਉਥੇ ਉਨ੍ਹਾਂ ਮੁਲਜ਼ਮਾਂ ਦਾ ਵਿਰੋਧ ਕਰਨ ਵਾਲੇ ਲੋਕਾਂ ਨੂੰ ਇਹ ਲੋਕ ਬਿਨਾਂ ਕਾਰਨ ਛੋਟੀ-ਛੋਟੀ ਸ਼ਿਕਾਇਤਾਂ ’ਤੇ ਤੰਗ ਪ੍ਰੇਸ਼ਾਨ ਕਰਦੇ ਹਨ। ਅਜਿਹੀਆਂ ਸਥਿਤੀਆਂ ਵਿੱਚ ਕੋਈ ਵੀ ਸ਼ਰੀਫ ਵਿਅਕਤੀ ਇਸ ਮੁਲਜ਼ਮਾਂ ਖ਼ਿਲਾਫ਼ ਪੁਲਸ ਚੌਕੀ ਵਿੱਚ ਨਹੀਂ ਜਾਂਦਾ ਕਿਉਂਕਿ ਉੱਥੇ ਬੈਠੇ ਉਹ ਪੁਲਸ ਮੁਲਾਜ਼ਮ ਉਲਟਾ ਸ਼ਿਕਾਇਤ ਕਰਤਾ ਨੂੰ ਹੀ ਝਾੜ ਪਾ ਕੇ ਭਜਾ ਦਿੰਦੇ ਹਨ।

ਕਿਸ ਤਰ੍ਹਾ ਡਰਾਇਆ ਜਾਂਦਾ ਹੈ ਪੀੜਤ ਸ਼ਿਕਾਇਤਕਰਤਾ ਨੂੰ 
ਜਦੋਂ ਕੋਈ ਵੱਡੀ ਵਾਰਦਾਤ ਹੋ ਜਾਂਦੀ ਹੈ ਉਸ ਤੋਂ ਬਾਅਦ ਮੁਲਜ਼ਮ ਪੱਖ ’ਤੇ ਅਪਰਾਧਿਕ ਮਾਮਲਾ ਦਰਜ ਹੋਣਾ ਹੁੰਦਾ ਹੈ। ਜਦੋਂ ਉਸ ਮਾਮਲੇ ਦੀ ਜਾਂਚ ਲਈ ਉੱਚ-ਅਧਿਕਾਰੀ ਆਉਂਦੇ ਹਨ ਤਾਂ ਇਨ੍ਹਾਂ ਕਰਮਚਾਰੀਆਂ ਦੀ ਸ਼ਾਤਿਰਗਿਰੀ ਸ਼ੁਰੂ ਹੋ ਜਾਂਦੀ ਹੈ ਅਤੇ ਮੁਲਜ਼ਮ ਪੱਖ ਨੂੰ ਉਸਕਾ ਕੇ ਪੁਲਸ ਦੇ ਸਾਹਮਣੇ ਹੀ ਇਸ਼ਾਰਾ ਕਰਕੇ ਲੜਵਾ ਦਿੰਦੇ ਹਨ। ਇਸ ਵਿਚ ਧਾਰਾ 107/51 ਦਾ ਡਰ ਦਿਖਾ ਕੇ ਮੁੱਦਈ ਪੱਖ ਨੂੰ ਰਾਜੀਨਾਮੇ ਲਈ ਮਜ਼ਬੂਰ ਕਰ ਦਿੱਤਾ ਜਾਂਦਾ ਹੈ। ਇਸ ਵਿਚ ਮੁਲਜ਼ਮ ਪੱਖ ਵਲੋਂ ਜ਼ਿਆਦਾ ਤੋਂ ਜ਼ਿਆਦਾ ਟਾਊਟ ਅਤੇ ਅਪਰਾਧੀ ਇੱਕਠੇ ਹੋ ਜਾਂਦੇ ਹਨ, ਜਦਕਿ ਸ਼ਿਕਾਇਤਕਰਤਾ ਦੇ ਪੱਖ ਵਿਚ ਆਏ ਹੋਏ ਲੋਕਾਂ ਨੂੰ ਡਰਾ-ਧਮਕਾ ਕੇ ਭੇਜ ਦਿੱਤਾ ਜਾਂਦਾ ਹੈ। ਇਨ੍ਹਾਂ ਹਾਲਾਤਾਂ ਵਿਚ ਉੱਚ ਅਧਿਕਾਰੀ ਬੁਰੀ ਤਰ੍ਹਾਂ ਮਿਸ- ਗਾਇਡ ਹੋ ਜਾਂਦੇ ਅਤੇ ਮੁਲਜ਼ਮ ਬਾਲ-ਬਾਲ ਬੱਚ ਜਾਂਦਾ ਹੈ।

ਨੋਟ- ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


Anuradha

Content Editor

Related News