ਜਲੰਧਰ ਦੇ ਵਿਜੇ ਜਿਊਲਰ ਡਕੈਤੀ ਮਾਮਲੇ ''ਚ ਪੁਲਸ ਕਮਿਸ਼ਨਰ ਧਨਪ੍ਰੀਤ ਕੌਰ ਦੇ ਵੱਡੇ ਖ਼ੁਲਾਸੇ

Monday, Nov 03, 2025 - 06:30 PM (IST)

ਜਲੰਧਰ ਦੇ ਵਿਜੇ ਜਿਊਲਰ ਡਕੈਤੀ ਮਾਮਲੇ ''ਚ ਪੁਲਸ ਕਮਿਸ਼ਨਰ ਧਨਪ੍ਰੀਤ ਕੌਰ ਦੇ ਵੱਡੇ ਖ਼ੁਲਾਸੇ

ਜਲੰਧਰ (ਵੈੱਬ ਡੈਸਕ)- ਜਲੰਧਰ ਵਿਖੇ ਵਿਜੇ ਜਿਊਲਰ ਡਕੈਤੀ ਦੇ ਮਾਮਲੇ ਵਿਚ ਪੁਲਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਬਾਰੇ ਵੱਡੇ ਖ਼ੁਲਾਸੇ ਕੀਤੇ ਹਨ। ਉਨ੍ਹਾਂ ਪ੍ਰੈੱਸ ਕਾਨਫ਼ਰੰਸ ਕਰਦੇ ਹੋਏ ਕਿਹਾ ਕਿ ਜਲੰਧਰ ਪੁਲਸ ਨੇ ਇਕ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਰਗੋ ਕੈਂਪ ਖੇਤਰ 'ਚ ਦਿਨ-ਦਿਹਾੜੇ ਵਿਜੇ ਜਿਊਲਰ ਸ਼ਾਪ 'ਤੇ ਹੋਈ ਲੁੱਟ ਦੇ ਮਾਮਲੇ 'ਚ ਸ਼ਾਮਲ ਤਿੰਨ ਲੁਟੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।  ਪੁਲਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਕਿਹਾ ਕਿ ਕੁਸ਼ਲ, ਗਗਨ ਅਤੇ ਕਰਨ ਦੀ ਗ੍ਰਿਫ਼ਤਾਰੀ ਰਾਜਸਥਾਨ ਦੇ ਅਜਮੇਰ ਵਿਚੋਂ ਹੋਈ ਹੈ। ਉਨ੍ਹਾਂ ਕਿਹਾ ਕਿ ਏ. ਡੀ. ਸੀ. ਪੀ-II ਅਤੇ ਅਪਰਾਧ ਸ਼ਾਖਾ ਦੀ ਇਕ ਵਿਸ਼ੇਸ਼ ਟੀਮ ਵੱਲੋਂ ਕੀਤੀ ਗਈ ਇਕ ਤਾਲਮੇਲ ਵਾਲੀ ਛਾਪੇਮਾਰੀ ਦੇ ਮਗਰੋਂ ਗ੍ਰਿਫਤਾਰੀ ਹੋਈ ਹੈ। ਤਕਨੀਕੀ ਅਤੇ ਮਨੁੱਖੀ ਤਕਨੀਕੀ ਅਤੇ ਖ਼ੁਫ਼ੀਆ ਜਾਣਕਾਰੀ ਦੇ ਆਧਾਰ 'ਤੇ ਪੁਲਸ ਟੀਮਾਂ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਗ੍ਰਿਫ਼ਤਾਰ ਮੁਲਜ਼ਮਾਂ ਨੂੰ ਹੋਰ ਜਾਂਚ ਲਈ ਜਲੰਧਰ ਵਾਪਸ ਲਿਆ ਰਹੀ ਹੈ।

PunjabKesari

ਇਹ ਵੀ ਪੜ੍ਹੋ: ਪੰਜਾਬ 'ਚ ਬਦਲੇਗਾ ਮੌਸਮ! ਦੋ ਦਿਨ ਮੀਂਹ ਦੀ ਵੱਡੀ ਭਵਿੱਖਬਾਣੀ, Alert ਰਹਿਣ ਇਹ ਜ਼ਿਲ੍ਹੇ

ਤਿੰਨਾਂ ਦਾ ਪਹਿਲਾਂ ਤੋਂ ਹੈ ਅਪਰਾਧਕ ਰਿਕਾਰਡ
ਪੁਲਸ ਕਮਿਸ਼ਨਰ ਕੌਰ ਨੇ ਕਿਹਾ ਕਿ ਗ੍ਰਿਫ਼ਤਾਰ ਤਿੰਨੋਂ ਮੁਲਜ਼ਮਾਂ ਦਾ ਪਹਿਲਾਂ ਤੋਂ ਅਪਰਾਧਿਕ ਰਿਕਾਰਡ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਬਰਾਮਦਗੀ ਅਜੇ ਵੀ ਜਾਰੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਪੁਲਸ ਉਨ੍ਹਾਂ ਲੋਕਾਂ ਤੋਂ ਵੀ ਪੁੱਛਗਿੱਛ ਕਰੇਗੀ ਜਿਨ੍ਹਾਂ ਨੇ ਮੁਲਜ਼ਮਾਂ ਨੂੰ ਪਨਾਹ ਜਾਂ ਮੁਲਜ਼ਮਾਂ ਦੀ ਮਦਦ ਕੀਤੀ ਹੈ। ਪੁਲਸ ਨੇ ਅਜੇ ਤੱਕ ਮੁਲਜ਼ਮਾਂ ਤੋਂ ਸੋਨਾ ਅਤੇ ਪਿਸਤੌਲ ਦੀ ਬਰਾਮਦਗੀ ਦਾ ਖ਼ੁਲਾਸਾ ਨਹੀਂ ਕੀਤਾ ਹੈ ਪਰ ਪੁਸ਼ਟੀ ਕੀਤੀ ਹੈ ਕਿ ਜਲਦੀ ਹੀ ਹੋਰ ਜਾਣਕਾਰੀ ਸਾਂਝੀ ਕੀਤੀ ਜਾਵੇਗੀ।

PunjabKesari

ਇਹ ਵੀ ਪੜ੍ਹੋ: ਜਲੰਧਰ : ਜਿਊਲਰ ਸ਼ਾਪ ਡਕੈਤੀ ਮਾਮਲੇ 'ਚ ਮੁਲਜ਼ਮਾਂ ਦੀ ਨਵੀਂ CCTV ਆਈ ਸਾਹਮਣੇ, ਖੁੱਲ੍ਹਿਆ ਵੱਡਾ ਰਾਜ਼

ਮੁਲਜ਼ਮਾਂ ਦੀ ਨਵੀਂ ਸੀ. ਸੀ. ਟੀ.ਵੀ. ਆਈ ਸਾਹਮਣੇ
ਜਲੰਧਰ ਪੁਲਸ ਨੇ ਭਾਰਗੋ ਕੈਂਪ ਵਿਚ ਜਿਊਲਰੀ ਦੀ ਦੁਕਾਨ 'ਤੇ ਡਕੈਤੀ ਕਰਨ ਵਾਲੇ ਤਿੰਨ ਮੁਲਜ਼ਮ ਕੁਸ਼ਲ, ਗਗਨ ਅਤੇ ਕਰਨ ਨੂੰ ਅਜਮੇਰ ਤੋਂ ਬੀਤੇ ਦਿਨ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮਾਮਲੇ ਵਿਚ ਵੱਡਾ ਖ਼ੁਲਾਸਾ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ ਤਿੰਨੇ ਮੁਲਜ਼ਮ ਮੁੰਬਈ ਭੱਜਣ ਦੀ ਯੋਜਨਾ ਬਣਾ ਰਹੇ ਸਨ। ਡਕੈਤੀ ਤੋਂ ਬਾਅਦ ਮੁਲਜ਼ਮਾਂ ਦੇ ਸ਼ਹਿਰ ਛੱਡ ਕੇ ਜਾਣ ਦੀ ਨਵੀਂ ਸੀ. ਸੀ. ਟੀ. ਵੀ. ਫੁਟੇਜ ਸਾਹਮਣੇ ਆਈ ਹੈ। 

PunjabKesari

ਹਾਲਾਂਕਿ ਪੁਲਸ ਅਧਿਕਾਰੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਬਾਰੇ ਚੁੱਪੀ ਧਾਰੀ ਬੈਠੇ ਹਨ। ਸੂਤਰਾਂ ਤੋਂ ਪਤਾ ਚੱਲਦਾ ਹੈ ਕਿ ਮੁਲਜ਼ਮ ਪਹਿਲਾਂ ਹੀ ਲੁੱਟੀ ਹੋਈ ਨਕਦੀ ਖ਼ਰਚ ਕਰ ਚੁੱਕੇ ਹਨ। ਸਾਰੇ ਪੈਸੇ ਖ਼ਰਚ ਕਰਨ ਤੋਂ ਬਾਅਦ ਪੁਲਸ ਨੂੰ ਮੁਲਜ਼ਮਾਂ ਬਾਰੇ ਜਾਣਕਾਰੀ ਇਕ ਦੁਕਾਨ 'ਤੇ ਗਹਿਣੇ ਵੇਚਦੇ ਹੋਏ ਮਿਲੀ। ਇਸ ਤੋਂ ਬਾਅਦ ਪੁਲਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਇਕ ਟੀਮ ਅਜਮੇਰ ਭੇਜੀ ਅਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ।  

PunjabKesari

ਇਹ ਵੀ ਪੜ੍ਹੋ: Punjab:ਹੈਂ ਇਹ ਕੀ! 4 ਸਾਲ ਬਾਅਦ ਜ਼ਿੰਦਾ ਨਿਕਲਿਆ ਜਬਰ-ਜ਼ਿਨਾਹ ਦਾ ਮੁਲਜ਼ਮ, ਹੈਰਾਨ ਕਰੇਗਾ ਮਾਮਲਾ

PunjabKesari

ਸਾਹਮਣੇ ਆਈ ਸੀ. ਸੀ. ਟੀ. ਵੀ. ਫੁਟੇਜ ਮੁਤਾਬਕ ਮੁਲਜ਼ਮ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਸ਼ਹਿਰ ਛੱਡ ਕੇ ਜਾਂਦੇ ਵਿਖਾਈ ਦੇ ਰਹੇ ਹਨ। ਇਸ ਦੌਰਾਨ ਮੁਲਜ਼ਮ ਇਕ ਵੱਡਾ ਬੈਗ ਵੀ ਲੈ ਕੇ ਜਾ ਰਹੇ ਹਨ। ਤਿੰਨੋਂ ਆਪਸ ਵਿੱਚ ਗੱਲਾਂ ਕਰਦੇ ਵਿਖਾਈ ਦਿੱਤੇ ਅਤੇ ਤੁਰੰਤ ਭੱਜਣ ਦੀ ਯੋਜਨਾ ਬਣਾਉਂਦੇ ਵਿਖਾਈ ਦੇ ਰਹੇ ਹਨ। ਪੁਲਸ ਜਲਦੀ ਹੀ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਦੋਸ਼ੀਆਂ ਦੀ ਗ੍ਰਿਫਤਾਰੀ ਬਾਰੇ ਵੇਰਵੇ ਸਾਂਝੇ ਕਰ ਸਕਦੀ ਹੈ।

PunjabKesari

ਦਰਅਸਲ ਇਸ ਲੁੱਟ ਦੀ ਵਾਰਦਾਤ ਤੋਂ ਬਾਅਦ ਕਮਿਸ਼ਨਰੇਟ ਪੁਲਸ ਦੀਆਂ ਵਿਸ਼ੇਸ਼ ਟੀਮਾਂ ਮੁਲਜ਼ਮਾਂ ਦਾ ਪਤਾ ਲਗਾਉਣ ਲਈ ਕੰਮ ਕਰ ਰਹੀਆਂ ਸਨ, ਪੁਲਸ ਨੂੰ ਆਖਰਕਾਰ ਚਾਰ ਦਿਨ ਬਾਅਦ ਐਤਵਾਰ ਨੂੰ ਅਜਮੇਰ ਵਿੱਚ ਸਫ਼ਲਤਾ ਮਿਲੀ। ਪੁਲਸ ਨੂੰ ਸੂਚਨਾ ਮਿਲੀ ਕਿ ਮੁਲਜ਼ਮ ਅਜਮੇਰ ਵੱਲ ਭੱਜ ਗਏ ਹਨ ਅਤੇ ਮੁੰਬਈ ਭੱਜਣ ਦੀ ਫਿਰਾਕ ਵਿਚ ਸਨ। ਜਲੰਧਰ ਪੁਲਸ ਤਿੰਨੋ ਮੁਲਜ਼ਮਾਂ ਨੂੰ ਅਜਮੇਰ ਤੋਂ ਜਲੰਧਰ ਲੈ ਕੇ ਆ ਰਹੀ ਹੈ ਅਤੇ ਅਦਾਲਤ ਵਿਚ ਪੇਸ਼ ਕਰਨ ਤੋਂ ਬਾਅਦ ਰਿਮਾਂਡ ਹਾਸਲ ਕੀਤਾ ਜਾਵੇਗਾ। 

ਇਹ ਵੀ ਪੜ੍ਹੋ: ਪਾਕਿ ਡੌਂਕਰ ਮਿੱਠੂ ਬਾਰੇ ਖੁੱਲ੍ਹੇ ਵੱਡੇ ਰਾਜ਼! ਡੌਂਕੀ ਲਾ ਰਹੇ ਨੌਜਵਾਨਾਂ ਨੂੰ ਬੰਦੀ ਬਣਾ ਕੇ ਕ੍ਰਿਪਟੋ ਐਪ ਜ਼ਰੀਏ ...

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


 


author

shivani attri

Content Editor

Related News