ਪੁਲਸ ਮੁਲਾਜ਼ਮ ਨੇ ਘਰ ’ਚ ਹੀ ਸ਼ੱਕੀ ਹਾਲਾਤ ’ਚ ਕੀਤੀ ਖ਼ੁਦਕੁਸ਼ੀ, ਮਾਂ ਨੇ ਕਿਹਾ ਮੇਰੇ ਪੁੱਤ ਦਾ ਕਤਲ ਹੋਇਆ

Thursday, Dec 21, 2023 - 07:14 PM (IST)

ਪੁਲਸ ਮੁਲਾਜ਼ਮ ਨੇ ਘਰ ’ਚ ਹੀ ਸ਼ੱਕੀ ਹਾਲਾਤ ’ਚ ਕੀਤੀ ਖ਼ੁਦਕੁਸ਼ੀ, ਮਾਂ ਨੇ ਕਿਹਾ ਮੇਰੇ ਪੁੱਤ ਦਾ ਕਤਲ ਹੋਇਆ

ਅੰਮ੍ਰਿਤਸਰ : ਅੰਮ੍ਰਿਤਸਰ ਦੇ ਕੋਟ ਮੀਤ ਸਿੰਘ ਇਲਾਕੇ ਵਿਚ ਜੀ. ਆਰ. ਪੀ. ਪੁਲਸ ਮੁਲਾਜ਼ਮ ਵਲੋਂ ਖ਼ੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਕ ਪਾਸੇ ਜਿੱਥੇ ਨੌਜਵਾਨ ਵਲੋਂ ਆਤਮਹੱਤਿਆ ਕੀਤੇ ਜਾਣ ਦੀ ਗੱਲ ਆਖੀ ਜਾ ਰਹੀ ਹੈ, ਉਥੇ ਹੀ ਮ੍ਰਿਤਕ ਸ਼ਮਸ਼ੇਰ ਸਿੰਘ ਦੀ ਮਾਤਾ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਇਸ ਨੂੰ ਕਤਲ ਦੱਸਿਆ ਜਾ ਰਿਹਾ ਹੈ। ਇਸ ਮੌਕੇ ਜਾਣਕਾਰੀ ਦਿੰਦਿਆਂ ਮ੍ਰਿਤਕ ਸ਼ਮਸ਼ੇਰ ਸਿੰਘ ਦੀ ਮਾਤਾ ਨੇ ਦੱਸਿਆ ਕਿ ਉਸਦੇ ਪਤੀ ਦੀ ਮੌਤ ਤੋਂ ਬਾਅਦ ਉਸ ਦੇ ਬੇਟੇ ਸ਼ਮਸ਼ੇਰ ਸਿੰਘ ਨੂੰ ਪੁਲਸ ਦੀ ਨੌਕਰੀ ’ਤੇ ਲਵਾਇਆ ਸੀ ਤਾਂ ਜੋ ਪਰਿਵਾਰ ਦਾ ਮੋਢੀ ਬਣ ਕੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕੇ ਪਰ ਨੌਕਰੀ ਲੱਗਣ ਉਪਰੰਤ ਵਿਆਹ ਕਰਨ ਤੋਂ ਬਾਅਦ ਬੇਟੇ ਦੀ ਪਤਨੀ ਵੱਲੋਂ ਘਰ ਵਿਚ ਕਲੇਸ਼ ਕਰਕੇ ਉਸ ਨੂੰ ਪੁਲਸ ਕੁਆਟਰਾਂ ਵਿਚ ਰਹਿਣ ਨੂੰ ਮਜਬੂਰ ਕੀਤਾ। ਉਥੇ ਵੀ ਗੁਆਢੀਆਂ ਵੱਲੋਂ ਆਏ ਦਿਨ ਨੂੰਹ ਦੇ ਉਲਾਂਹਮੇ ਦਿੱਤੇ ਜਾਂਦੇ ਸਨ ਅਤੇ ਸਾਡਾ ਪੁੱਤਰ ਵੀ ਸਾਨੂੰ ਨੂੰਹ ਬਾਰੇ ਸ਼ਿਕਾਇਤ ਕਰਦਾ ਰਹਿੰਦਾ ਸੀ।

ਇਹ ਵੀ ਪੜ੍ਹੋ : ਅੰਮ੍ਰਿਤਸਰ ’ਚ ਵੱਡੀ ਵਾਰਦਾਤ, ਪੀਰ ਦੀ ਦਰਗਾਹ ਦੇ ਮੁੱਖ ਸੇਵਾਦਾਰ ਦਾ ਗੋਲ਼ੀਆਂ ਮਾਰ ਕੇ ਕਤਲ

ਪਰਿਵਾਰ ਨੇ ਦੋਸ਼ ਲਗਾਇਆ ਕਿ ਬੀਤੀ ਰਾਤ ਸ਼ਮਸ਼ੇਰ ਦੀ ਪਤਨੀ ਅਤੇ ਉਸਦੇ ਸੁਹਰੇ ਪਰਿਵਾਰ ਵੱਲੋਂ ਉਸਦਾ ਕਤਲ ਕਰ ਦਿੱਤਾ ਗਿਆ ਕਿਉਂਕਿ ਸਾਨੂੰ ਸੂਚਨਾ ਮਿਲਣ ’ਤੇ ਜਦੋਂ ਅਸੀਂ ਉਥੇ ਪਹੁੰਚੇ ਤਾਂ ਆਤਮਹੱਤਿਆ ਵਾਲੀ ਕੋਈ ਗੱਲ ਨਜ਼ਰ ਨਹੀਂ ਸੀ ਆ ਰਹੀ। ਸਗੋਂ ਕਤਲ ਦੇ ਸੰਕੇਤ ਸਾਫ ਨਜ਼ਰ ਆ ਰਹੇ ਸਨ ਜਿਸ ਦੇ ਚੱਲਜੇ ਅਸੀਂ ਪੁਲਸ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਹਾਂ ਕਿ ਉਹ ਇਨ੍ਹਾਂ ਦੋਸ਼ੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰੇ। ਉੱਥੇ ਹੀ ਪੁਲਸ ਅਧਿਕਾਰੀਆਂ ਦਾ ਆਖਣਾ ਹੈ ਕਿ ਜਾਂਚ ਤੋਂ ਬਾਅਦ ਹੀ ਕੁੱਝ ਕਿਹਾ ਜਾ ਸਕਦਾ ਹੈ।

ਇਹ ਵੀ ਪੜ੍ਹੋ : ਕਮਰੇ ’ਚ ਸੁੱਤਾ ਸੀ ਨਵਵਿਆਹਿਆ ਜੋੜਾ, ਘਰ ’ਚ ਹੋਈ ਘਟਨਾ ਨੇ ਉਡਾਏ ਸਭ ਦੇ ਹੋਸ਼

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News