ਪੁਲਸ ਮੁਲਾਜ਼ਮ ਦਾ ਪੇਪਰ ਦੇਣ ਜਾ ਰਹੀ ਔਰਤ ਦੀ ਮੌਤ, ਨਹੀਂ ਪਤਾ ਸੀ ਇੰਝ ਆਵੇਗੀ ਮੌਤ
Tuesday, Jul 30, 2024 - 11:51 AM (IST)

ਮੋਗਾ (ਆਜ਼ਾਦ) : ਥਾਣਾ ਚੜਿੱਕ ਅਧੀਨ ਪੈਂਦੇ ਪਿੰਡ ਮੱਲੀਆਂਵਾਲਾ ਕੋਲ ਅਚਾਨਕ ਹੋਏ ਮੋਟਰਸਾਈਕਲ ਹਾਦਸੇ ਵਿਚ ਆਪਣੇ ਪਤੀ ਧਨਵਿੰਦਰ ਸਿੰਘ ਨਾਲ ਪੁਲਸ ਮੁਲਾਜ਼ਮ ਦਾ ਪੇਪਰ ਦੇਣ ਜਾ ਰਹੀ ਸੁਨੀਤਾ ਰਾਣੀ ਦੀ ਮੋਟਰਸਾਈਕਲ ਤੋਂ ਡਿੱਗ ਜਾਣ ਨਾਲ ਮੌਤ ਹੋਣ ਦਾ ਪਤਾ ਲੱਗਾ ਹੈ। ਜਾਣਕਾਰੀ ਅਨੁਸਾਰ ਸੁਨੀਤਾ ਰਾਣੀ ਆਪਣੇ ਪਤੀ ਨਾਲ ਪੁਲਸ ਮੁਲਾਜ਼ਮ ਦਾ ਪੇਪਰ ਦੇਣ ਲਈ ਭੁੱਚੋ ਮੰਡੀ ਜਾ ਰਹੀ ਸੀ, ਜਦ ਉਹ ਪਿੰਡ ਮਹਿਰੋਂ ਤੋਂ ਮੱਲੀਆਂਵਾਲਾ ਕੋਲ ਪੁਦੀਨਾ ਫੈਕਟਰੀ ਕੋਲ ਪਹੁੰਚੀ ਤਾਂ ਅਚਾਨਕ ਲਾਵਾਰਿਸ ਕੁੱਤੇ ਦੀ ਲਪੇਟ ਵਿਚ ਆ ਗਏ ਅਤੇ ਉਨ੍ਹਾਂ ਦੇ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ ਅਤੇ ਉਥੇ ਦੋਵੇਂ ਪਤੀ-ਪਤਨੀ ਮੋਟਰਸਾਈਕਲ ਤੋਂ ਡਿੱਗ ਗਏ।
ਇਹ ਵੀ ਪੜ੍ਹੋ : ਜਲੰਧਰ ਵਾਸੀਆਂ ਲਈ ਬੇਹੱਦ ਅਹਿਮ ਖ਼ਬਰ, ਜਾਰੀ ਹੋਈ ਐਡਵਾਈਜ਼ਰੀ
ਇਸ ਹਾਦਸੇ ਵਿਚ ਸੁਨੀਤਾ ਰਾਣੀ ਦੇ ਸਿਰ 'ਤੇ ਗੰਭੀਰ ਸੱਟ ਲੱਗਣ ਨਾਲ ਉਸਦੀ ਮੌਤ ਹੋ ਗਈ। ਜਦਕਿ ਉਸਦਾ ਪਤੀ ਜ਼ਖਮੀ ਹੋ ਗਿਆ। ਸੁਨੀਤਾ ਰਾਣੀ ਇਕ-ਦੋ ਸਾਲਾ ਬੇਟੇ ਦੀ ਮਾਂ ਦੱਸੀ ਜਾ ਰਹੀ ਹੈ। ਪਿੰਡ ਦੇ ਸਮਾਜ ਸੇਵੀ ਨੇਤਾ ਲਖਵਿੰਦਰ ਸਿੰਘ ਲੱਕੀ, ਸਾਬਕਾ ਸਰਪੰਚ ਸਵਰਨ ਸਿੰਘ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਗੁਹਾਰ ਲਗਾਈ ਕਿ ਹਾਦਸੇ ਦਾ ਸ਼ਿਕਾਰ ਹੋਣ ਵਾਲੇ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਇਕ ਸਰਕਾਰੀ ਨੌਕਰੀ ਦਿੱਤੀ ਜਾਵੇ। ਇਸ ਘਟਨਾ ਨੂੰ ਲੈ ਕੇ ਪਿੰਡ ਵਿਚ ਸੋਗ ਦੀ ਲਹਿਰ ਫੈਲੀ ਹੋਈ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8