ਇਲੈਕਟ੍ਰਾਨਿਕ ਫਾਰਮ 'ਚ ਵੀ ਦਿਖਾਏ ਜਾ ਸਕਣਗੇ ਵਾਹਨ ਦੇ ਦਸਤਾਵੇਜ਼

Tuesday, Nov 27, 2018 - 12:54 PM (IST)

ਇਲੈਕਟ੍ਰਾਨਿਕ ਫਾਰਮ 'ਚ ਵੀ ਦਿਖਾਏ ਜਾ ਸਕਣਗੇ ਵਾਹਨ ਦੇ ਦਸਤਾਵੇਜ਼

ਜਲੰਧਰ (ਅਮਿਤ)—ਜੇਕਰ ਤੁਸੀਂ ਆਪਣੇ ਦੋਪਹੀਆ ਜਾਂ ਫਿਰ ਚੌਪਹੀਆ ਪਾਹਨ 'ਤੇ ਕਿਤੇ ਜਾ  ਰਹੇ ਹੋ ਅਤੇ ਰਸਤੇ ਵਿਚ ਕਿਸੇ ਪੁਲਸ ਜਾਂ ਫਿਰ ਟਰਾਂਸਪੋਰਟ ਵਿਭਾਗ ਦੇ ਅਧਿਕਾਰੀ ਜਾਂ  ਮੁਲਾਜ਼ਮ ਵਲੋਂ ਤੁਹਾਡੇ ਵਾਹਨ ਨੂੰ ਰੋਕ ਕੇ ਦਸਤਾਵੇਜ਼ ਚੈਕਿੰਗ ਲਈ ਮੰਗੇ ਜਾਂਦੇ ਹਨ ਤਾਂ  ਤੁਸੀਂ ਰੀਜਨਲ ਦਸਤਾਵੇਜ਼ਾਂ ਦੀ ਥਾਂ ਇਲੈਕਟ੍ਰਾਨਿਕ ਫਾਰਮ (ਡਿਜੀਟਲ) ਵੀ ਦਿਖਾ ਸਕਦੇ ਹੋ।  ਸੜਕ ਆਵਾਜਾਈ ਅਤੇ ਹਾਈਵੇ ਮੰਤਰਾਲਾ ਵਲੋਂ 19 ਨਵੰਬਰ ਨੂੰ ਚਿੱਠੀ ਜਾਰੀ ਕਰ ਕੇ ਦੇਸ਼ ਦੇ  ਸਾਰੇ ਡੀ. ਪੀਜ਼, ਪ੍ਰਿੰਸੀਪਲ ਸੈਕਰੇਟਰੀਜ਼ ਟਰਾਂਸਪੋਰਟ ਵਿਭਾਗ ਅਤੇ ਟਰਾਂਸਪੋਰਟ  ਕਮਿਸ਼ਨਰਾਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਹੁਣ ਕੋਈ ਵੀ ਨਾਗਰਿਕ ਆਪਣੇ ਵਾਹਨ ਸਬੰਧੀ  ਦਸਤਾਵੇਜ਼ ਜਿਵੇਂ ਕਿ ਰਜਿਸਟਰੇਸ਼ਨ (ਆਰਸੀ), ਇੰਸ਼ੋਰੈਂਸ, ਫਿਟਨੈੱਸ ਤੇ ਪਰਮਿਟ, ਡਰਾਈਵਿੰਗ  ਲਾਇਸੈਂਸ, ਪਲਿਊਸ਼ਨ ਸਰਟੀਫਿਕੇਟ ਅਤੇ ਹੋਰ ਜ਼ਰੂਰੀ ਦਸਤਾਵੇਜ਼ ਜੇਕਰ ਜ਼ਰੂਰੀ ਹੋਣ ਤਾਂ  ਫਿਜ਼ੀਕਲ (ਓਰੀਜਨਲ) ਜਾਂ ਫਿਰ ਇਲੈਕਟ੍ਰਾਨਿਕ ਫਾਰਮ ਵਿਚ ਕਿਸੇ ਵੀ ਪੁਲਸ ਮੁਲਾਜ਼ਮ ਨੂੰ ਜੋ  ਵਰਦੀ ਵਿਚ ਹੋਵੇ ਜਾਂ ਫਿਰ ਸੂਬਾ ਸਰਕਾਰ ਵਲੋਂ ਅਧਿਕਾਰਤ ਕਿਸੇ ਹੋਰ ਅਧਿਕਾਰੀ ਵਲੋਂ ਮੰਗੇ  ਜਾਣ 'ਤੇ ਦਿਖਾ ਸਕਦਾ ਹੈ। ਇਸ ਨਾਲ ਦਸਤਾਵੇਜ਼ਾਂ ਨੂੰ ਲੈ ਕੇ ਜਾਣ ਅਤੇ ਵੈਰੀਫਿਕੇਸ਼ਨ ਲਈ  ਡਿਟੀਜਲ ਪਲੇਟਫਾਰਮ ਦੀ ਵਰਤੋਂ ਸ਼ੁਰੂ ਹੋ ਸਕੇਗੀ।

ਐੱਸ. ਸੀ. ਦਿਲਰਾਜ ਸਿੰਘ  ਸੰਧਾਵਾਲੀਆ ਦਾ ਕਹਿਣਾ ਹੈ ਕਿ ਸੜਕ ਆਵਾਜਾਈ ਤੇ ਹਾਈਵੇ ਮੰਤਰਾਲਾ ਵਲੋਂ ਜਾਰੀ ਚਿੱਠੀ  ਸਬੰਧੀ ਸੂਬੇ ਵਿਚ ਡਿਜੀਟਲ ਪਲੇਟਫਾਰਮ ਦੀ ਵਰਤੋਂ ਸਬੰਧੀ ਸਾਰੇ ਅਧਿਕਾਰੀਆਂ ਨੂੰ  ਨਿਰਦੇਸ਼ ਜਾਰੀ ਕੀਤੇ ਜਾਣਗੇ ਤਾਂ ਜੋ ਉਹ ਆਪਣੇ-ਆਪਣੇ ਇਲਾਕਿਆਂ ਵਿਚ ਇਸ ਦੀ ਪਾਲਣਾ ਯਕੀਨੀ  ਬਣਾਉਣ। ਸੈਕਰੇਟਰੀ ਆਰ. ਟੀ. ਜਲੰਧਰ ਕਮਲਜੀਤ ਸਿੰਘ ਨੇ ਕਿਹਾ ਕਿ ਸਰਕਾਰ ਵਲੋਂ ਜਾਰੀ  ਹਦਾਇਤਾਂ ਦੀ ਪਾਲਣਾ ਯਕੀਨੀ ਬਣਾਈ ਜਾਵੇਗੀ।


author

Shyna

Content Editor

Related News