ਪੱਤਰਕਾਰ ਦਲਜਿੰਦਰ ਰਾਜਪੂਤ ਦੇ ਹਮਲਾਵਰਾਂ ਨੂੰ ਜਲਦ ਗ੍ਰਿਫਤਾਰ ਕਰੇ ਪੁਲਸ

Tuesday, Apr 17, 2018 - 11:29 AM (IST)

ਪੱਤਰਕਾਰ ਦਲਜਿੰਦਰ ਰਾਜਪੂਤ ਦੇ ਹਮਲਾਵਰਾਂ ਨੂੰ ਜਲਦ ਗ੍ਰਿਫਤਾਰ ਕਰੇ ਪੁਲਸ

ਵਲਟੋਹਾ (ਬਲਜੀਤ ਸਿੰਘ)—ਹਥਿਆਰਬੰਦ ਵਿਅਕਤੀਆਂ ਵੱਲੋਂ ਬੀਤੇਂ ਦਿਨੀਂ ਦੁਕਾਨ ਅੰਦਰ ਬੈਠੇ ਪੱਤਰਕਾਰ ਦਲਜਿੰਦਰ ਸਿੰਘ ਰਾਜਪੂਤ 'ਤੇ ਕਾਤਲਾਨਾ ਹਮਲੇ ਨੂੰ ਲੈ ਕੇ ਪੱਤਰਕਾਰ ਭਾਈ ਚਾਰੇ ਵਿੱਚ ਕਾਫੀ ਰੋਸ਼ ਪਾਇਆ ਜਾ ਰਿਹਾ ਹੈ। ਇਸ ਕਾਤਲਾਨਾ ਹਮਲੇ ਦੀ ਨਖੇਦੀ ਕਰਦਿਆਂ ਪੱਤਰਕਾਰ ਮਣੀ ਭਿੱਖੀਵਿੰਡ ਰਾਣਾ, ਬੁੱਗ ਭਿੱਖੀਵਿੰਡ, ਸੰਨਦੀ ਕੁਮਾਰ ਅਮਰਕੋਟ, ਜਗਦੀਸ਼ ਰਾਜ ਵਲਟੋਹਾ, ਅਮਰਗੋਰ ਅਮਰਕੋਟ ਗੁਰਮੀਤ ਸਿੰਘ ਵਲਟੋਹਾ ਬਲਜੀਤ ਸਿੰਘ ਵਲਟੋਹਾ ਰਾਜੀਵ ਕੁਮਾਰ, ਪਲਵਿੰਦਰ ਸਿੰਘ ਕੰਡਾ, ਭੁਪਿੰਦਰ ਸਿੰਘ, ਹਰਵਿੰਦਰ ਸਿੰਘ ਭਾਟੀਆ, ਤਰਸੇਮ ਸਿੰਘ ਰਾਮਰੋਣੀ, ਗੁਰਪ੍ਰਤਾਪ ਸਿੰਘ ਜੱਜ, ਮਨਜੀਤ ਸ਼ਰਮਾ, ਪਰਮਜੀਤ ਸਿੰਘ ਜੱਜ, ਗੁਰਸ਼ਰਨ ਸਿੰਘ ਸਿੱਧਵਾਂ, ਕੁਲਦੀਪ ਬੱਬੂ, ਹਰਜਿੰਦਰ ਸਿੰਘ ਗੋਲ੍ਹਣ ਨੇ ਕਿਹਾ ਕਿ ਪੱਤਰਕਾਰ ਦਲਜਿੰਦਰ ਸਿੰਘ 'ਤੇ ਇਹ ਹਮਲਾ ਕਰਨਾ ਲੋਕਤੰਤਰ ਦਾ ਗਲਾ ਦਬਾਉਣ ਦੇ ਬਰਾਬਰ ਹੈ ਉਨ੍ਹਾਂ ਨੇ ਕਿਹਾ ਕਿ ਲੋਕਤੰਤਰ ਦੇ ਚੌਥੇ ਥੰਮ ਵਜੋਂ ਜਾਣੇ ਜਾਂਦੇ ਪੱਤਰਕਾਰਤਾ 'ਤੇ ਹਥਿਆਰਬੰਦ ਵਿਅਕਤੀਆਂ ਵੱਲੋਂ ਸੋਚੀ ਸਮਝੀ ਸਾਜਿਸ਼ ਤਹਿਤ ਹਮਲਾ ਕਰਕੇ ਪੱਤਰਕਾਰ ਦੀ ਆਵਾਜ਼ ਨੂੰ ਬੰਦ ਕਰਨ ਦਾ ਯਤਨ ਕੀਤਾ ਗਿਆ ਹੈ, ਜੋ ਨਿੰਦਾਯੋਗ ਕਾਰਵਾਈ ਹੈ। ਉਨ੍ਹਾਂ ਨੇ ਆਖਿਆ ਕਿ ਪੱਤਰਕਾਰ ਦਲਜਿੰਦਰ ਸਿੰਘ ਰਾਜਪੂਤ ਨਾਲ ਸਾਰਾ ਪੱਤਰਕਾਰ ਭਾਈ ਚਾਰਾ ਚੱਟਾਨ ਵਾਂਗ ਖੜੀ ਹੈ।ਪੱਤਰਕਾਰ ਭਾਈ ਚਾਰੇ ਨੇ ਪੰਜਾਬ ਪੁਲਸ ਦੇ ਡਾਇਰੈਕਟਰ ਜਨਰਲ ਸ਼ੁਰੇਸ਼ ਅਰੋੜਾ ਤੇ ਐਸ.ਐਸ.ਪੀ ਤਰਨ ਦਰਸ਼ਨ ਸਿੰਘ ਮਾਨ ਦਾ ਵਿਸ਼ੇਸ਼ ਧਿਆਨ ਪੱਤਰਕਾਰਾਂ 'ਤੇ ਹੋ ਰਹੇ ਹਮਲਿਆਂ ਵੱਲ ਦਿਵਾਉਦਿਆਂ ਜੋਰਦਾਰ ਮੰਗ ਕੀਤੀ ਕਿ ਦਲਜਿੰਦਰ ਸਿੰਘ ਰਾਜਪੂਤ 'ਤੇ ਹਮਲਾ ਕਰਨ ਵਾਲੇ ਵਿਅਕਤੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਅਤੇ ਪੱਤਰਕਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ 'ਤੇ ਹਮਲਾਵਰ ਲੋਕਾਂ ਖਿਲਾਫ ਸਖਤ ਕਾਨੂੰਨ ਬਣਾਇਆ ਜਾਵੇ ਤਾਂ ਜੋ ਪੱਤਰਕਾਰ ਨਿਰਪੱਖ ਹੋ ਕੇ ਲੋਕਾਂ ਦੀ ਆਵਾਜ ਨੂੰ ਬੁਲੰਦ ਕਰ ਸਕਣ।


Related News