ਸਰਹੱਦ ਪਾਰ: ਪੁਲਸ ਸਟੇਸ਼ਨ ’ਚ ਬੰਦ ਕਤਲ ਦੇ ਦੋਸ਼ੀ ਨੂੰ ਲੋਕਾਂ ਨੇ ਪੱਥਰ ਮਾਰ-ਮਾਰ ਉਤਾਰਿਆ ਮੌਤ ਦੇ ਘਾਟ

Saturday, May 21, 2022 - 07:47 PM (IST)

ਸਰਹੱਦ ਪਾਰ: ਪੁਲਸ ਸਟੇਸ਼ਨ ’ਚ ਬੰਦ ਕਤਲ ਦੇ ਦੋਸ਼ੀ ਨੂੰ ਲੋਕਾਂ ਨੇ ਪੱਥਰ ਮਾਰ-ਮਾਰ ਉਤਾਰਿਆ ਮੌਤ ਦੇ ਘਾਟ

ਗੁਰਦਾਸਪੁਰ, ਪਾਕਿਸਤਾਨ (ਜ.ਬ) - ਪਾਕਿਸਤਾਨ ਦੇ ਖੈਬਰ ਪਖਤੂਨਖਵਾ ਰਾਜ ਦੇ ਕਸਬਾ ਬਾਜੋਰ ਜ਼ਿਲ੍ਹੇ ਦੇ ਇਕ ਪਿੰਡ ਵਿਚ ਭੀੜ ਨੇ ਪੁਲਸ ਸਟੇਸ਼ਨ ’ਤੇ ਹਮਲਾ ਕਰਕੇ ਪੁਲਸ ਸਟੇਸ਼ਨ ’ਚ ਬੰਦ ਹੱਤਿਆ ਦੇ ਇਕ ਦੋਸ਼ੀ ਨੂੰ ਪੱਥਰ ਮਾਰ-ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ। ਭੀੜ ਨੇ ਬਾਅਦ ਵਿਚ ਪੁਲਸ ਸਟੇਸ਼ਨ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ।

ਪੜ੍ਹੋ ਇਹ ਵੀ ਖ਼ਬਰ: ਤਰਨਤਾਰਨ ਵਿਖੇ ਪ੍ਰੇਮੀ ਜੋੜੇ ਨੇ ਕੀਤੀ ਖ਼ੁਦਕੁਸ਼ੀ, ਨੌਜਵਾਨ ਦਾ ਡੇਢ ਮਹੀਨਾ ਪਹਿਲਾਂ ਹੋਇਆ ਸੀ ਵਿਆਹ

ਸੂਤਰਾਂ ਅਨੁਸਾਰ ਪਿੰਡ ਵਾੜਾ ਕਮਾਂਗਰਾ ’ਚ ਇਕ ਵਿਅਕਤੀ ਅਬਦੁਲ ਗਫੂਰ ਲਾਪਤਾ ਹੋ ਗਿਆ। ਪਰਿਵਾਰ ਵਾਲਿਆਂ ਨੇ ਪੁਲਸ ਕੋਲ ਅਬਦੁੱਲ ਗਫੂਰ ਦੇ ਲਾਪਤਾ ਹੋਣ ਲਈ ਇਕ ਰਸੀਦ ਨਾਮ ਵਿਅਕਤੀ ’ਤੇ ਦੋਸ਼ ਲਗਾਇਆ। ਪੁਲਸ ਰਸੀਦ ਨੂੰ ਹਿਰਾਸਤ ਵਿਚ ਲੈ ਕੇ ਪੁਲਸ ਸਟੇਸ਼ਨ ਲੈ ਆਈ ਪਰ ਅਬਦੁੱਲ ਗਫੂਰ ਦੇ ਰਿਸ਼ਤੇਦਾਰਾਂ ਨੂੰ ਜਦ ਗਫੂਰ ਦੀ ਲਾਸ਼ ਮਿਲੀ ਤਾਂ ਉਹ ਗੁੱਸੇ ਵਿਚ ਆ ਗਏ। ਪੁਲਸ ਸਟੇਸ਼ਨ ਵਿਚ ਆ ਕੇ ਉਨ੍ਹਾਂ ਨੇ ਪਹਿਲਾ ਤਾਂ ਪੁਲਸ ਸਟੇਸ਼ਨ ਵਿਚ ਤੋੜਭੰਨ ਕੀਤੀ ਅਤੇ ਫਿਰ ਪੱਥਰ ਮਾਰ-ਮਾਰ ਕੇ ਰਸੀਦ ਦਾ ਕਤਲ ਕਰ ਦਿੱਤਾ।

ਪੜ੍ਹੋ ਇਹ ਵੀ ਖ਼ਬਰ: ਦੁਖਦ ਖ਼ਬਰ: ਪਿਤਾ ਤੇ ਤਾਏ ਦੀ ਮੌਤ ਦਾ ਸਦਮਾ ਨਾ ਸਹਾਰ ਸਕਿਆ 16 ਸਾਲਾ ਨੌਜਵਾਨ, ਇੰਝ ਲਾਇਆ ਮੌਤ ਨੂੰ ਗਲ

ਉਸ ਦੇ ਬਾਅਦ ਦੋਸ਼ੀਆਂ ਨੇ ਪੁਲਸ ਸਟੇਸ਼ਨ ਨੂੰ ਹੀ ਅੱਗ ਦੇ ਹਵਾਲੇ ਕਰ ਦਿੱਤਾ। ਇਸ ਘਟਨਾ ਦੇ ਬਾਅਦ ਇਲਾਕੇ ਵਿਚ ਤਣਾਅ ਦਾ ਵਾਤਾਵਰਨ ਬਣ ਗਿਆ। ਪੁਲਸ ਦੋਵਾਂ ਕਬੀਲਿਆਂ ਦੇ ਨੇਤਾਵਾਂ ਦੇ ਮਧਿਅਮ ਨਾਲ ਮਸਲੇ ਨੂੰ ਸੁਲਝਾਉਣ ਦੀ ਕੌਸ਼ਿਸ਼ ਕਰ ਰਹੀ ਹੈ।


author

rajwinder kaur

Content Editor

Related News