ਪੰਜਾਬ ਸਰਕਾਰ ਦਾ ਵੱਡਾ ਕਦਮ, ਸ਼ੱਕੀ ਅਨਸਰਾਂ ''ਤੇ ਨਜ਼ਰ ਰੱਖਣ ਲਈ ਪੁਲਸ ਚੌਂਕੀਆਂ ਕੀਤੀਆਂ ਤਾਇਨਾਤ

01/30/2024 6:37:34 PM

ਗੁਰਦਾਸਪੁਰ (ਗੁਰਪ੍ਰੀਤ)- ਪੰਜਾਬ ਸਰਕਾਰ ਅਤੇ ਪੰਜਾਬ ਪੁਲਸ, ਪੰਜਾਬ 'ਚੋਂ ਨਸ਼ਾ ਤਸਕਰਾਂ ਅਤੇ ਨਸ਼ੇ ਨੂੰ ਖ਼ਤਮ ਕਰਨ ਲਈ ਵੱਖ-ਵੱਖ ਉਪਰਾਲੇ ਕਰ ਰਹੀ ਹੈ। ਜਿਸ ਦੇ ਚਲਦੇ ਅੱਜ ਬਟਾਲਾ ਦੇ ਗਾਂਧੀ ਕੈਂਪ 'ਚ ਪੁਲਸ ਦੀਆਂ ਚੌਂਕੀਆਂ ਤਾਇਨਾਤ ਕੀਤੀਆਂ ਗਈਆਂ। ਇਹ ਚੌਂਕੀਆਂ ਕੈਂਪ ਦੇ ਵੱਖ-ਵੱਖ ਪ੍ਰਵੇਸ਼ ਦੁਆਰਾ 'ਤੇ ਬਣਾਈਆਂ ਗਈਆਂ ਹਨ। ਇਨ੍ਹਾਂ ਚੌਂਕੀਆਂ 'ਚ ਹਰ ਸਮੇਂ ਪੁਲਸ ਤਾਇਨਾਤ ਰਹੇਗੀ ਨਾਲ ਹੀ ਸੀ.ਸੀ.ਟੀ.ਵੀ. ਕੈਮਰੇ ਵੀ ਲਗਾਏ ਗਏ ਹਨ।

ਇਹ ਵੀ ਪੜ੍ਹੋ : ਪੰਜਾਬ ਦੇ ਸਭ ਤੋਂ ਵੱਡੇ ਸਰਕਾਰੀ ਹਸਪਤਾਲ ਦੀ ਵੱਡੀ ਲਾਪ੍ਰਵਾਹੀ, ਰਾਤ ਨੂੰ ਬਿਨਾਂ ਡਾਕਟਰ ਦੇ ਚਲਦੈ ਬਲੱਡ ਬੈਂਕ

PunjabKesari

ਇਨ੍ਹਾਂ ਚੌਂਕੀਆਂ ਨਾਲ ਪੁਲਸ ਹਰ ਉਸ ਵਿਅਕਤੀ ਦੇ ਨਜ਼ਰ ਰੱਖਗੀ ਜੋ ਸ਼ੱਕੀ ਨਜ਼ਰ ਆਉਣਗੇ। ਇਸ ਨਾਲ ਜਿਥੇ ਵਾਰਦਾਤਾਂ ਨੂੰ ਠੱਲ ਪਾਵੇਗੀ, ਉੱਥੇ ਹੀ ਨਸ਼ਾ ਕਰਨ ਵਾਲੇ ਅਤੇ ਨਸ਼ਾ ਤਸਕਰਾਂ 'ਤੇ ਵੀ ਨਜ਼ਰ ਰੱਖੀ ਜਾਵੇਗੀ। ਇਨ੍ਹਾਂ ਪੁਲਸ ਚੌਂਕੀਆਂ ਦਾ ਉਦਘਾਟਨ ਵਿਧਾਇਕ ਬਟਾਲਾ ਅਮਨ ਸ਼ੇਰ ਸਿੰਘ ਕਲਸੀ ਵਲੋਂ ਕੀਤਾ ਗਿਆ। ਇਸ ਮੌਕੇ ਐੱਸ. ਐੱਸ. ਪੀ. ਬਟਾਲਾ ਅਸ਼ਵਨੀ ਗੋਟਿਆਲ ਵੀ ਮੌਜ਼ੂਦ ਰਹੇ। 

PunjabKesari

ਇਹ ਵੀ ਪੜ੍ਹੋ : ਡੇਢ ਸਾਲ ਤੱਕ ਪਾਈਆਂ ਪਿਆਰ ਦੀਆਂ ਪੀਂਘਾ, ਵਿਆਹ ਵਾਲੇ ਦਿਨ ਲਾੜਾ ਕਰ ਗਿਆ ਵੱਡਾ ਕਾਂਡ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News