ਥਾਣਾ ਸਦਰ ਸਮਾਣਾ ਦਾ ਐੱਸ. ਐੱਚ. ਓ ਤੇ ਚੌਕੀ ਇੰਚਾਰਜ ਸਸਪੈਂਡ

01/06/2019 8:52:06 PM

ਪਟਿਆਲਾ, (ਬਲਜਿੰਦਰ)-ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਵਲੋਂ ਗੋਦ ਲਏ ਗਏ ਮਰੋਡ਼ੀ ਪਿੰਡ ਵਿਚੋਂ ਹਜ਼ਾਰਾਂ ਲਿਟਰ ਮਿਲੇ ਲਾਹਣ ਅਤੇ ਨਾਜਾਇਜ਼ ਸ਼ਰਾਬ ਦੇ ਮਾਮਲੇ ਵਿਚ ਐੈੱਸ. ਐੈੱਸ. ਪੀ. ਮਨਦੀਪ ਸਿੰਘ ਸਿੱਧੂ ਨੇ ਥਾਣਾ ਸਦਰ ਸਮਾਣਾ ਦੇ ਐੈੱਸ. ਐੈੱਚ. ਓ. ਐੱਸ. ਆਈ. ਨਰਾਇਣ ਸਿੰਘ ਅਤੇ ਮਵੀ ਕਲਾਂ ਚੌਕੀ ਦੇ ਇੰਚਾਰਜ ਐੈੱਸ. ਆਈ. ਛੱਜੂ ਸਿੰਘ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ ਹੈ।

ਐੈੱਸ. ਐੈੱਸ. ਪੀ. ਸਿੱਧੂ ਨੇ ਦੱਸਿਆ ਕਿ ਇਸ ਪਿੰਡ ਵਿਚ ਵੱਡੀ ਮਾਤਰਾ ਵਿਚ ਲਾਹਣ ਤੇ ਸ਼ਰਾਬ ਮਿਲਣ ਨੂੰ ਲੈ ਕੇ ਐੈੱਸ. ਐੈੱਚ. ਓ. ਤੇ ਚੌਕੀ ਇੰਚਾਰਜ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਦੀ ਸ਼ਰਾਬ ਸਮੱਗਲਰਾਂ ਨਾਲ ਮਿਲੀਭੁਗਤ ਹੋਣ ਦਾ ਵੀ ਸ਼ੱਕ ਹੈ। ਇਸ ਕਾਰਨ ਦੋਵਾਂ ਨੂੰ ਤੁਰੰਤ ਸਸਪੈਂਡ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਡੀ. ਐੈੱਸ. ਪੀ. ਸਮਾਣਾ ਰਾਜਵਿੰਦਰ ਸਿੰਘ ਦੀ ਐਕਸਪਲੇਨੇਸ਼ਨ ਕਰ ਕੇ ਜਵਾਬ ਮੰਗਿਆ ਗਿਆ ਹੈ। ਉਨ੍ਹਾਂ ਦੀ ਸੁਪਰਵੀਜ਼ਨ ਢਿੱਲੀ ਹੋਣ ਕਾਰਨ ਹੀ ਇਸ ਪਿੰਡ ਵਿਚ ਇੰਨੇ ਵੱਡੇ ਪੱਧਰ ’ਤੇ ਨਾਜਾਇਜ਼ ਸ਼ਰਾਬ ਕੱਢੀ ਜਾ ਰਹੀ ਸੀ।


ਇਹ ਵੀ ਪੜ੍ਹੋ- ਡਾ. ਗਾਂਧੀ ਦੇ ਗੋਦ ਲਏ ਪਿੰਡ ‘ਚੋਂ ਨਾਜਾਇਜ਼ ਸ਼ਰਾਬ ਅਤੇ ਲਾਹਣ ਦਾ ਜ਼ਖੀਰਾ ਬਰਾਮਦ


Arun chopra

Content Editor

Related News