ਥਾਣਾ ਮਜੀਠਾ ਐੱਫ. ਆਈ. ਆਰ. ਮਾਮਲੇ ’ਚ ਵੱਡਾ ਅਪਡੇਟ, ਲਿਆ ਗਿਆ ਅਹਿਮ ਫ਼ੈਸਲਾ

Wednesday, Jun 10, 2026 - 01:52 PM (IST)

ਥਾਣਾ ਮਜੀਠਾ ਐੱਫ. ਆਈ. ਆਰ. ਮਾਮਲੇ ’ਚ ਵੱਡਾ ਅਪਡੇਟ, ਲਿਆ ਗਿਆ ਅਹਿਮ ਫ਼ੈਸਲਾ

ਅੰਮ੍ਰਿਤਸਰ : ਮਜੀਠਾ ਥਾਣੇ ਵਿਚ ਦਰਜ ਐੱਫਆਈਆਰ ਮਾਮਲੇ ਵਿਚ ਅਹਿਮ ਖਬਰ ਹੈ। ਬਿਕਰਮ ਮਜੀਠੀਆ ਦੇ ਵਕੀਲ ਬਿਕਰਮਜੀਤ ਬਾਠ ਨੂੰ ਨਿਰਦੋਸ਼ ਕਰਾਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਵੱਖ-ਵੱਖ ਧਾਰਾਵਾਂ ਤਹਿਤ ਦਰਜ ਐੱਫ. ਆਈ. ਆਰ. ਵਿੱਚੋਂ ਵੀ ਬਿਕਰਮਜੀਤ ਬਾਠ ਦਾ ਨਾਂ ਹਟਾ ਦਿੱਤਾ ਗਿਆ ਹੈ। ਦਰਅਸਲ ਐੱਫ. ਆਈ. ਆਰ. ਨੰਬਰ 91 ਦੇ ਮਾਮਲੇ 'ਚ ਬਣੀ ਪੁਲਸ ਦੀ 5 ਮੈਂਬਰੀ ਸਿਟ ਨੇ ਅੰਮ੍ਰਿਤਸਰ ਦੀ ਅਦਾਲਤ 'ਚ ਬਿਆਨ ਦਰਜ ਕਰਵਾ ਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਜਿਸ ਵਿਚ ਦੱਸਿਆ ਗਿਆ ਹੈ ਕਿ ਸਿਟ ਨੇ ਜਾਂਚ ਦੌਰਾਨ ਬਿਕਰਮਜੀਤ ਸਿੰਘ ਬਾਠ ਨੂੰ ਨਿਰਦੋਸ਼ ਪਾਇਆ ਹੈ, ਜਿਸ ਦੇ ਚੱਲਦੇ ਐੱਫ. ਆਈ. ਆਰ. ਨੰਬਰ 91 ਵਿਚੋਂ ਉਨ੍ਹਾਂ ਦਾ ਨਾਮ ਹਟਾ ਦਿੱਤਾ ਗਿਆ ਹੈ। 

ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਬਾਰੇ ਵੱਡੀ ਖ਼ਬਰ, ਹੋਸ਼ ਉਡਾ ਦੇਣ ਵਾਲੀ ਰਿਪੋਰਟ ਆਈ ਸਾਹਮਣੇ

ਕੀ ਹੈ ਮਾਮਲਾ 

ਦੱਸਣਯੋਗ ਹੈ ਕਿ ਮਜੀਠਾ ਪੁਲਸ ਥਾਣੇ ਵਿਚ 31 ਮਈ ਨੂੰ ਕੇਸ ਦਰਜ ਕੀਤਾ ਗਿਆ ਸੀ ਜਿਸ ਵਿਚ ਬਿਕਰਮ ਸਿੰਘ ਮਜੀਠੀਆ ਤੋਂ ਇਲਾਵਾ ਉਨ੍ਹਾਂ ਦੇ ਕਈ ਨਜ਼ਦੀਕੀਆਂ ਅਤੇ ਸਮਰਥਕਾਂ ਜਿਨ੍ਹਾਂ ਵਿਚ ਬਿਕਰਮ ਸਿੰਘ ਬਾਠ, ਸਾਹਿਬ ਹਮਜ਼ਾ, ਰਾਜਾ ਲਾਡੇਹ ਅਤੇ ਜੋਧ ਸਿੰਘ ਸਮਰਾ ਸਣੇ ਕਈ ਹੋਰ ਅਣਪਛਾਤੇ ਵਿਅਕਤੀਆਂ ਨੂੰ ਕੇਸ ਵਿਚ ਨਾਮਜ਼ਦ ਕੀਤਾ ਗਿਆ ਸੀ। ਹੋਰ ਵੀ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਸੀ। ਆਖਿਆ ਜਾ ਰਿਹਾ ਸੀ ਕਿ ਬਿਕਰਮ ਸਿੰਘ ਬਾਠ ਬਤੌਰ ਵਕੀਲ ਮਜੀਠੀਆ ਦੇ ਨਾਲ ਗਏ ਸਨ, ਜਦਕਿ ਉਨ੍ਹਾਂ ਉਪਰ ਦਰਜ ਕੀਤਾ ਗਿਆ ਮਾਮਲਾ ਨਿਰਆਧਾਰ ਸੀ, ਜਿਸ ਦੇ ਵਿਰੋਧ ਵਿਚ ਅੰਮ੍ਰਿਤਸਰ ਦੇ ਸਮੂਹ ਵਕੀਲਾਂ ਨੇ ਵਿਰੋਧ ਕੀਤਾ ਸੀ। ਹੁਣ ਜਾਂਚ ਤੋਂ ਬਾਅਦ ਬਿਕਰਮਜੀਤ ਸਿੰਘ ਬਾਠ ਦਾ ਨਾਮ ਐੱਫ. ਆਈ. ਆਰ. ਵਿਚੋਂ ਕੱਟ ਦਿੱਤਾ ਗਿਆ ਹੈ। 

ਇਹ ਵੀ ਪੜ੍ਹੋ : ਪਟਿਆਲਾ ਵਿਚ ਲਗਾਈ ਗਈ ਧਾਰਾ 144, ਸਖ਼ਤ ਹੁਕਮ ਹੋਏ ਜਾਰੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News