ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਦਰਜ ਐੱਫ. ਆਈ. ਆਰ. ਦੀ ਕਾਪੀ ਆਈ ਸਾਹਮਣੇ

Thursday, Jun 04, 2026 - 06:32 PM (IST)

ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਦਰਜ ਐੱਫ. ਆਈ. ਆਰ. ਦੀ ਕਾਪੀ ਆਈ ਸਾਹਮਣੇ

ਅੰਮ੍ਰਿਤਸਰ : ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ 'ਤੇ ਦਰਜ ਹੋਈ ਐੱਫ.ਆਈ. ਆਰ. ਦੀ ਕਾਪੀ ਸਾਹਮਣੇ ਆ ਗਈ ਹੈ। ਦਰਅਸਲ ਸਥਾਨਕ ਅਦਾਲਤ ਦੇ ਦਖਲ ਤੋਂ ਬਾਅਦ ਪੰਜਾਬ ਪੁਲਸ ਨੇ ਵੀਰਵਾਰ ਨੂੰ ਮਜੀਠੀਆ ਖਿਲਾਫ ਦਰਜ ਐੱਫ. ਆਈ. ਆਰ. ਦੀ ਇਕ ਕਾਪੀ ਉਨ੍ਹਾਂ ਦੀ ਕਾਨੂੰਨੀ ਟੀਮ ਨੂੰ ਸੌਂਪ ਦਿੱਤੀ ਹੈ। ਇਹ ਐੱਫ. ਆਈ. ਆਰ. ਐਤਵਾਰ ਨੂੰ ਮਜੀਠਾ ਪੁਲਸ ਸਟੇਸ਼ਨ 'ਚ ਕਥਿਤ ਤੌਰ 'ਤੇ ਜ਼ਬਰਨ ਦਾਖਲ ਹੋਣ ਦੇ ਮਾਮਲੇ ਵਿਚ ਦਰਜ ਕੀਤੀ ਗਈ ਸੀ। ਇਸ ਵਿਚ ਮਜੀਠੀਆ ਤੋਂ ਇਲਾਵਾ ਉਨ੍ਹਾਂ ਦੇ ਕਈ ਨਜ਼ਦੀਕੀਆਂ ਅਤੇ ਸਮਰਥਕਾਂ ਜਿਨ੍ਹਾਂ ਵਿਚ ਬਿਕਰਮ ਸਿੰਘ ਬਾਠ, ਸਾਹਿਬ ਹਮਜ਼ਾ, ਰਾਜਾ ਲਾਡੇਹ ਅਤੇ ਜੋਧ ਸਿੰਘ ਸਮਰਾ ਸਣੇ ਕਈ ਹੋਰ ਅਣਪਛਾਤੇ ਵਿਅਕਤੀਆਂ ਨੂੰ ਕੇਸ ਵਿਚ ਨਾਮਜ਼ਦ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਬਿਜਲੀ ਵਾਲੇ ਬਿੱਲਾਂ ਨੂੰ ਲੈ ਕੇ ਪੈ ਗਿਆ ਪੰਗਾ, ਖਪਤਕਾਰਾਂ ਲਈ ਖੜ੍ਹੀ ਹੋਈ ਵੱਡੀ ਮੁਸੀਬਤ

ਇਹ ਮਾਮਲਾ 'ਭਾਰਤੀ ਨਿਆ ਸੰਹਿਤਾ' ਦੀਆਂ ਕਈ ਧਾਰਾਵਾਂ ਦੇ ਤਹਿਤ ਦਰਜ ਕੀਤਾ ਗਿਆ ਹੈ। ਜਿਨ੍ਹਾਂ ਵਿਚ ਸਰਕਾਰੀ ਕਰਮਚਾਰੀ 'ਤੇ ਡਿਊਟੀ ਦੌਰਾਨ ਹਮਲਾ ਕਰਨਾ, ਸਰਕਾਰੀ ਕਰਮਚਾਰੀ ਦੇ ਕੰਮ ਵਿਚ ਰੁਕਾਵਟ ਪਾਉਣਾ, ਖਿੱਚ-ਧੂਹ ਕਰਨਾ, ਕਿਸੇ ਵਿਅਕਤੀ ਨੂੰ ਕਾਨੂੰਨੀ ਹਿਰਾਸਤ ਵਿਚੋਂ ਛੁਡਵਾਉਣਾ, ਸਬੂਤਾਂ ਨੂੰ ਨਸ਼ਟ ਕਰਨਾ ਜਾਂ ਛੁਪਾਉਣਾ, ਅਪਰਾਧਿਕ ਧਮਕੀ ਦੇਣਾ, ਗੈਰ-ਕਾਨੂੰਨੀ ਇਕੱਠ (ਜਮਾਵੜਾ) ਕਰਨਾ ਅਤੇ ਦੰਗਾ ਕਰਨਾ ਸ਼ਾਮਲ ਹੈ। ਇਸ ਤੋਂ ਇਲਾਵਾ ਅਸਲਾ ਐਕਟ ਦੀਆਂ ਧਾਰਾਵਾਂ ਵੀ ਲਗਾਈਆਂ ਗਈਆਂ ਹਨ।

ਇਹ ਵੀ ਪੜ੍ਹੋ : ਅੰਮ੍ਰਿਤਸਰ ਵਿਚ ਅਲਰਟ, ਸੁਰੱਖਿਆ ਏਜੰਸੀਆਂ ਨੇ ਸੰਭਾਲੀ ਕਮਾਨ

ਐੱਫ. ਆਈ. ਆਰ. ਅਨੁਸਾਰ ਮਜੀਠੀਆ ਕਥਿਤ ਤੌਰ 'ਤੇ 50 ਤੋਂ ਜ਼ਿਆਦਾ ਸਮਰਥਕਾਂ ਨਾਲ ਮਜੀਠਾ ਥਾਣੇ ਪਹੁੰਚੇ। ਉਸ ਸਮੇਂ ਪੁਲਸ ਜੋਬਨਪ੍ਰੀਤ ਸਿੰਘ ਤੋਂ ਪੁੱਛਗਿੱਛ ਕਰ ਰਹੀ ਸੀ। ਪੁਲਸ ਦਾ ਦੋਸ਼ ਹੈ ਕਿ ਇਹ ਸਮੂਹ ਬਿਨਾਂ ਇਜਾਜ਼ਤ ਦੇ ਪੁਲਸ ਥਾਣੇ ਵਿਚ ਦਾਖਲ ਹੋਇਆ ਅਤੇ ਇਮਾਰਤ ਦੇ ਵੱਖ-ਵੱਖ ਹਿੱਸਿਆਂ ਜਿਨ੍ਹਾਂ ਵਿਚ ਕਮਰੇ ਅਤੇ ਹਵਾਲਾਤ ਖੇਤਰ ਸ਼ਾਮਲ ਹਨ, ਦੀ ਤਲਾਸ਼ੀ ਲਈ। ਐੱਫ. ਆਈ. ਆਰ. ਵਿਚ ਕਿਹਾ ਗਿਆ ਹੈ ਕਿ ਜਦੋਂ ਪੁਲਸ ਕਰਮਚਾਰੀਆਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਕ ਸਮਰਥਕ ਨੇ ਕਥਿਤ ਤੌਰ 'ਤੇ ਪਿਸਤੌਲ ਲਹਿਰਾਈ ਅਤੇ ਉਸ ਨੂੰ ਹਵਾ ਵਿਚ ਘੁਮਾਇਆ, ਜਿਸ ਨਾਲ ਪੁਲਸ ਸਟੇਸ਼ਨ ਵਿਚ ਮੌਜੂਦ ਅਧਿਕਾਰੀਆਂ ਵਿਚ ਡਰ ਦਾ ਮਾਹੌਲ ਬਣ ਗਿਆ। 

ਇਹ ਵੀ ਪੜ੍ਹੋ : ਪੰਜਾਬ ਵਿਚ ਡਿੱਗੀ ਅਸਮਾਨੀ ਬਿਜਲੀ ਨੇ ਮਚਾਈ ਤਬਾਹੀ, ਲੱਖਾਂ ਦਾ ਨੁਕਸਾਨ

ਮਜੀਠੀਆ ਖ਼ਿਲਾਫ਼ Look Out Circular ਜਾਰੀ

ਇਥੇ ਇਹ ਵੀ ਦੱਸਣਯੋਗ ਹੈ ਕਿ ਇਸ ਮਾਮਲੇ ਵਿਚ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਪੰਜਾਬ ਪੁਲਸ ਨੇ ਲੁੱਕ ਆਊਟ ਸਰਕੂਲਰ ਵੀ ਜਾਰੀ ਕੀਤਾ ਹੋਇਆ ਹੈ। ਕੇਸ ਦਰਜ ਹੋਣ ਤੋਂ ਬਾਅਦ ਜਾਰੀ ਕੀਤੇ ਇਸ ਸਰਕੂਲਰ ਨਾਲ ਹੁਣ ਉਹ ਦੇਸ਼ ਛੱਡ ਕੇ ਵਿਦੇਸ਼ ਨਹੀਂ ਜਾ ਸਕਣਗੇ। ਫਿਲਹਾਲ ਪੁਲਸ ਵੱਲੋਂ ਮਜੀਠੀਆ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।  ਇਸ ਤੋਂ ਇਲਾਵਾ ਹਲਕਾ ਮਜੀਠੀਆ ਵਿਚ ਬਿਕਰਮ ਮਜੀਠੀਆ ਦੀ ਗੁੰਮਸ਼ੁਦਗੀ ਵਾਲੇ ਪੋਸਟਰ ਵੀ ਲਗਾਈ ਗਏ ਹਨ।

ਇਹ ਵੀ ਪੜ੍ਹੋ : ਸੇਵਾ ਕੇਂਦਰ ਮੁਲਾਜ਼ਮਾਂ ਨੇ ਕਰ'ਤਾ ਵੱਡਾ ਐਲਾਨ, ਪੰਜਾਬ ਵਾਸੀਆਂ ਦੀ ਵਧੇਗੀ ਮੁਸ਼ਕਲ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News