ਮਜੀਠਾ ''ਚ ਲੱਗੇ ਬਿਕਰਮ ਸਿੰਘ ਮਜੀਠੀਆ ‘ਗੁੰਮਸ਼ੁਦਾ’ ਦੇ ਪੋਸਟਰ

Tuesday, Jun 02, 2026 - 06:05 PM (IST)

ਮਜੀਠਾ ''ਚ ਲੱਗੇ ਬਿਕਰਮ ਸਿੰਘ ਮਜੀਠੀਆ ‘ਗੁੰਮਸ਼ੁਦਾ’ ਦੇ ਪੋਸਟਰ

​ਅੰਮ੍ਰਿਤਸਰ (ਰਮਨ): ਮਜੀਠਾ ਹਲਕੇ ਦੇ ਵੱਖ-ਵੱਖ ਹਿੱਸਿਆਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ "ਗੁੰਮਸ਼ੁਦਾ" (ਲਾਪਤਾ) ਹੋਣ ਦੇ ਪੋਸਟਰ ਲਗਾ ਦਿੱਤੇ ਗਏ। ਇਹ ਪੋਸਟਰ ਮਜੀਠਾ ਪੁਲਸ ਸਟੇਸ਼ਨ ਵਿਚ ਹੋਏ ਹੰਗਾਮੇ ਅਤੇ ਇਕ ਹਿਰਾਸਤੀ ਨੌਜਵਾਨ ਨੂੰ ਛੁਡਾਉਣ ਦੇ ਦੋਸ਼ਾਂ ਹੇਠ ਦਰਜ ਹੋਈ FIR ਤੋਂ ਬਾਅਦ ਲੱਗੇ ਹਨ। 

​ਪੋਸਟਰਾਂ 'ਤੇ ਕੀ ਲਿਖਿਆ ਹੈ?

​ਲਗਾਏ ਗਏ ਪੋਸਟਰਾਂ ਦੇ ਉੱਪਰ ਵੱਡੇ ਅੱਖਰਾਂ ਵਿਚ "ਗੁੰਮਸ਼ੁਦਾ ਭਗੌੜੇ ਦੀ ਭਾਲ" ਲਿਖਿਆ ਗਿਆ ਹੈ। ​ਪੋਸਟਰਾਂ 'ਤੇ ਲਿਖਿਆ ਗਿਆ ਹੈ, "ਮਜੀਠਾ ਪੁਲਸ ਸਟੇਸ਼ਨ 'ਤੇ ਗੁੰਡਾ ਅਨਸਰਾਂ ਵੱਲੋਂ ਕੀਤੇ ਗਏ ਹਮਲੇ ਦੇ ਸਬੰਧ ਵਿਚ ਗਿਰੋਹ ਦੇ ਮੁੱਖ ਸਰਗਨਾ ਬਿਕਰਮ ਸਿੰਘ ਮਜੀਠੀਆ ਦੀ ਪੁਲਸ ਨੂੰ ਭਾਲ ਹੈ।" ​ਇਸ ਦੇ ਨਾਲ ਹੀ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਕਿਸੇ ਕੋਲ ਵੀ ਬਿਕਰਮ ਮਜੀਠੀਆ ਬਾਰੇ ਕੋਈ ਜਾਣਕਾਰੀ ਹੋਵੇ, ਤਾਂ ਉਹ ਤੁਰੰਤ ਨੇੜਲੇ ਪੁਲਸ ਥਾਣੇ ਨਾਲ ਸੰਪਰਕ ਕਰੇ।


author

Anmol Tagra

Content Editor

Related News