ਲਾਸ਼ ਨੂੰ ਘੜੀਸਦੀ ਲੈ ਗਈ ਪੁਲਸ, ਵੀਡੀਓ ਸੋਸ਼ਲ ਮੀਡੀਆ ''ਤੇ ਹੋਈ ਵਾਇਰਲ

Thursday, Apr 04, 2019 - 11:08 AM (IST)

ਲਾਸ਼ ਨੂੰ ਘੜੀਸਦੀ ਲੈ ਗਈ ਪੁਲਸ, ਵੀਡੀਓ ਸੋਸ਼ਲ ਮੀਡੀਆ ''ਤੇ ਹੋਈ ਵਾਇਰਲ

ਹੁਸ਼ਿਆਰਪੁਰ (ਅਮਰੀਕ)— ਅਕਸਰ ਕਿਹਾ ਜਾਂਦਾ ਹੈ ਕਿ ਪੁਲਸ ਦਾ ਰਵੱਈਆ ਜਨਤਾ ਦੇ ਪ੍ਰਤੀ ਕੁਝ ਵਧੀਆ ਨਹੀਂ ਪਾਇਆ ਜਾਂਦਾ ਕਿਉਂਕਿ ਪੁਲਸ ਕੁੱਟਮਾਰ ਘੱਟ ਅਤੇ ਘਸੀੜਦੀ ਜ਼ਿਆਦਾ ਹੈ ਪਰ ਇਸ ਕਹਾਵਤ ਨੂੰ ਪੁਲਸ ਨੇ ਹੁਣ ਬਦਲ ਕੇ ਰੱਖ ਦਿੱਤਾ ਹੈ। ਪੁਲਸ ਜ਼ਿੰਦਾ ਲੋਕਾਂ ਤੋਂ ਇਲਾਵਾ ਹੁਣ ਮੁਰਦਿਆਂ 'ਤੇ ਪਰਹੇਜ਼ ਕਰਨ ਤੋਂ ਗੁਰੇਜ਼ ਨਹੀਂ ਕਰਦੀ। ਅਜਿਹਾ ਹੀ ਪੁਲਸ ਦਾ ਘਿਨਾਉਣਾ ਚਿਹਰਾ ਹੁਸ਼ਿਆਰਪੁਰ 'ਚ ਉਸ ਸਮੇਂ ਦੇਖਣ ਨੂੰ ਮਿਲਿਆ, ਜਦੋਂ ਇਕ ਮ੍ਰਿਤਕ ਮਹਿਲਾ ਨੂੰ ਪੁਲਸ ਘੜੀਸਦੀ ਲੈ ਗਈ। ਘਟਨਾ ਅੱਜ ਸਵੇਰ ਦੀ ਹੈ। ਪੁਲਸ ਨੂੰ ਸੂਚਨਾ ਮਿਲੀ ਸੀ ਕਿ ਪੰਜਾਬ ਹਿਮਾਚਲ ਬਾਰਡਰ 'ਤੇ ਪਿੰਡ ਬਨਖੰਡੀ ਨੇੜੇ ਕਿਸੇ ਅਣਪਛਾਤੀ ਔਰਤ ਦੀ ਲਾਸ਼ ਪਈ ਹੋਈ ਹੈ। ਸੂਚਨਾ ਪਾ ਕੇ ਹਿਮਾਚਲ ਪੁਲਸ ਅਤੇ ਪੰਜਾਬ ਪੁਲਸ ਮੌਕੇ 'ਤੇ ਪਹੁੰਚੀ। ਹੁਸ਼ਿਆਰਪੁਰ ਪੁਲਸ ਮੁਤਾਬਕ ਲਾਸ਼ ਜਿਸ ਥਾਂ 'ਤੇ ਸੀ, ਉਸ ਨੂੰ ਲੈ ਕੇ ਦੋਹਾਂ ਦਰਮਿਆਨ ਕਸ਼ਮਕਸ਼ ਚੱਲਣ ਲੱਗੀ। ਇਸ ਤੋਂ ਬਾਅਦ ਲਾਸ਼ ਦੀ ਹੱਦਬੰਦੀ ਕਰਨ ਲਈ ਰੈਵਨਿਊ ਵਿਭਾਗ ਦੀ ਮਦਦ ਲਈ ਗਈ ਅਤੇ ਲਾਸ਼ ਨੂੰ ਪੰਜਾਬ ਦੀ ਹੱਦ ਯਾਨੀ ਸਦਰ ਪੁਲਸ ਦੀ ਹੱਦ 'ਚ ਪਾਇਆ ਗਿਆ। ਹੈਰਾਨੀ ਤਾਂ ਉਦੋਂ ਹੋ ਗਈ ਜਦੋਂ ਲਾਸ਼ ਨੂੰ ਲਿਜਾਣ ਲਈ ਪੁਲਸ ਨੇ ਕਿਸੇ ਵਾਹਨ ਦੀ ਵਰਤੋਂ ਨਾ ਕਰਕੇ ਰੱਸੀ ਦਾ ਸਹਾਰਾ ਲਿਆ ਅਤੇ ਲਾਸ਼ ਘੜੀਸਣ ਲੱਗੀ। ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਚੁੱਕੀ ਹੈ। 

PunjabKesari
ਇਸ ਸਬੰਧੀ ਜਦੋਂ ਪੰਜਾਬ ਪੁਲਸ ਤੋਂ ਹੁਸ਼ਿਆਰਪੁਰ ਪੁਲਸ ਦੇ ਜਾਂਚ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਲਾਸ਼ ਨੂੰ ਹਿਮਾਚਲ ਪੁਲਸ ਨੇ ਉਨ੍ਹਾਂ ਦੇ ਹਵਾਲੇ ਕੀਤਾ ਸੀ। ਇਸ ਘਟਨਾ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਪੁਲਸ ਇਹ ਕਹਿ ਕੇ ਪੱਲਾ ਝਾੜ ਰਹੀ ਹੈ ਕਿ ਉਨ੍ਹਾਂ ਨੂੰ ਲਾਸ਼ ਹਿਮਾਚਲ ਪੁਲਸ ਨੇ ਦਿੱਤੀ ਸੀ ਕਿਉਂਕਿ ਲਾਸ਼ ਨੂੰ ਜਦੋਂ ਹਿਮਾਚਲ ਪੁਲਸ ਸੜਕ 'ਤੇ ਲੈ ਕੇ ਆਈ ਤਾਂ ਹੱਦਬੰਦੀ ਮੁਤਾਬਕ ਲਾਸ਼ ਨੂੰ ਉਨ੍ਹਾਂ ਹਵਾਲੇ ਕਰ ਦਿੱਤਾ ਗਿਆ, ਜਿਸ ਨੂੰ ਉਨ੍ਹਾਂ ਨੇ ਗੱਡੀ 'ਚ ਪਾ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਰੱਖਵਾ ਦਿੱਤਾ ਹੈ।


author

shivani attri

Content Editor

Related News